ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) –
ਸਿਡਾਨਾ ਇੰਟਰਨੈਸ਼ਨਲ ਸਕੂਲ ਵਿਚ ਇਕ ਵਾਰੀ ਫਿਰ ਉਸ ਵੇਲੇ ਜਸ਼ਨ ਦਾ ਮਾਹੌਲ ਬਣ ਗਿਆ, ਜਦ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਜੇ.ਈ.ਈ ਮੇਨ ਵਿਚ ਸਫ਼ਲਤਾ ਪ੍ਰਾਪਤ ਕੀਤੀ, ਸਕੂਲ ਦੇ ਵਿਦਿਆਰਥੀ ਚਿੰਤਨ ਪੂਰੀ ਨੇ ਜੇ.ਈ.ਈ ਮੇਨ ਵਿਚ 184 ਅੰਕ, ਗੁਰਅੰਮ੍ਰਿਤਪਾਲ ਸਿੰਘ ਨੇ 98 ਅੰਕ, ਸਾਹਿਲ ਅਗਰਵਾਲ 161 ਤੇ ਸੰਦੀਪ ਸਿੰਘ ਨੇ 149 ਅੰਕ ਪ੍ਰਾਪਤ ਕੀਤੇ।ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਮੈਨੇਜਰ ਡਾਕਟਰ ਜੀਵਨ ਜੋਤੀ ਸਿਡਾਨਾ ਤੇ ਪ੍ਰਿੰਸੀਪਲ ਸੁਸ਼ੀਲ ਕੁਮਾਰ ਨੇ ਕਿਹਾ ਕਿ ਸਕੂਲ ਨੂੰ ਇੰਨ੍ਹਾਂ ਵਿਦਿਆਰਥੀਆਂ ਦੀਆਂ ਉਪਲਬਧੀਆਂ `ਤੇ ਮਾਣ ਹੈ।ਮੈਨੇਜਰ ਡਾ. ਜੀਵਨ ਜੋਤੀ ਸਿਡਾਨਾ ਨੇ ਸਾਰੇ ਵਿਦਿਆਰਥੀਆਂ ਨੂੰ ਦਾ ਮੂੰਹ ਮਿੱਠਾ ਕਰਵਾਇਆ ਤੇ ਵਧਾਈ ਦਿੱਤੀ।ਚਿੰਤਨ ਪੂਰੀ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਕਾਮਯਾਬੀ ਪਿੱਛੇ ਜਿਥੇ ਉਨ੍ਹਾਂ ਦੀ 8-8 ਘੰਟੇ ਦੀ ਲੰਮੀ ਪੜਾਈ ਹੈ, ਉਥੇ ਮੈਨੇਜਰ ਡਾਕਟਰ ਜੀਵਨ ਜੋਤੀ ਸਿਡਾਨਾ ਤੇ ਸਮੂਹ ਸਟਾਫ ਦਾ ਵੀ ਪੂਰਾ ਸਹਿਯੋਗ ਰਿਹਾ ਹੈ।ਉਸ ਨੇ ਦੱਸਿਆ ਕਿ ਉਹ ਅਗਾਂਹ ਕੰਪਿਊਟਰ ਸਾਇੰਸ ਵਿਚ ਦਾਖਿਲਾ ਲੈਣਾ ਚਾਹੁੰਦਾ ਹੈ।ਗੁਰਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਬਾਰ੍ਹਵੀਂ ਦੀ ਪ੍ਰੀਖਿਆ ਨਾਨ ਮੈਡੀਕਲ ਵਿਚ ਕਰਦੇ ਹੋਏ ਜੇ.ਈ.ਈ ਮੇਨ ਪਾਸ ਕੀਤੀ ਹੈ ਤੇ ਅਗਾਂਹ ਉਹ ਕੰਪਿਊਟਰ ਸਾਇੰਸ ਵਿਚ ਦਾਖਲਾ ਲੈ ਕੇ ਮਾਪਿਆ ਦਾ ਨਾਂ ਰੋਸ਼ਨ ਕਰੇਗਾ।ਇਸ ਮੋਕੇ ਪ੍ਰਬੰਧਕ ਪੀ.ਐਸ ਗਿੱਲ, ਜਸਵੰਤ ਸਿੰਘ, ਮੈਡਮ ਮਨਪ੍ਰੀਤ ਕੌਰ, ਮੈਡਮ ਸਿਮਰਨ, ਨਵਨੀਤ ਕੌਰ, ਸ਼ਿਵਾਂਗੀ ਆਦਿ ਹਾਜਰ ਸਨ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media