ਮਲੋਟ, 2 ਮਈ (ਪੰਜਾਬ ਪੋਸਟ ਬਿਊਰੋ) – ਵਿਦਿਆਰਥੀਆਂ ਦੀ ਉੱਚ ਵਿੱਦਿਆ ਮੈਡੀਕਲ ਪੜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਵਾਸੀਆ ਵੱਲੋ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਮੋਹਾਲੀ ਵਿੱਚ ਸ਼ੁਰੂ ਹੋਣ ਵਾਲੇ ਮੈਡੀਕਲ ਕਾਲਜ ਨੂੰ ਇਸੇ ਸਾਲ ਤੋਂ ਹੀ ਸ਼ੁਰੂ ਕੀਤਾ ਜਾਵੇ, ਤਾਂ ਕਿ ਬੱਚਿਆਂ ਦਾ ਇੱਕ ਸਾਲ ਖਰਾਬ ਨਾ ਹੋਵੇ ।ਜੇਕਰ ਕਾਲਜ ਦੀ ਬਿਲਡਿੰਗ ਅਧੂਰੀ ਹੈ ਤਾਂ ਬਿਲਡਿੰਗ ਪੂਰੀ ਹੋਣ ਤੱਕ ਕਲਾਸਾਂ ਕਿਸੇ ਹੋਰ ਕਾਲਜ ਵਿੱਚ ਲਗਵਾਈਆਂ ਜਾਣ ।ਇਸੇ ਤਰਾਂ ਬੱਚਿਆ ਦੇ ਭੱਵਿਖ ਦੀ ਚਿੰਤਾ ਨੂੰ ਸਮਝਦੇ ਹੋਏ ਸਰਕਾਰੀ ਮੈਡੀਕਲ ਕਾਲਜ ਮੁਹਾਲੀ ਵੀ ਇਸੇ ਸਾਲ ਤੋਂ ਸ਼ਰੂ ਕੀਤਾ ਜਾਵੇ ਤਾਂ ਕਿ ਮਾਤਾ ਪਿਤਾ ਚਿੰਤਾ ਮੁਕਤ ਹੋ ਸਕਣ।ਇਸ ਮੌਕੇ ਸ਼੍ਰੀ ਮਤੀ ਸੰਤੋਸ਼ ਗਰਗ, ਸ਼੍ਰੀਮਤੀ ਸੁਨੀਤਾ ਸੇਠੀ, ਸ਼੍ਰੀ ਕ੍ਰਿਸ਼ਨ ਲਾਲ, ਸੁਰੇਸ਼ ਕੁਮਾਰ, ਗੁਰਿੰਦਰ ਕੌਰ, ਨਰੇਸ਼ ਬਾਂਸਲ, ਛਿੰਦਰਪਾਲ, ਰਾਜ ਕੁਮਾਰ ਆਦਿ ਹਾਜਰ ਸਨ ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media