ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ ਸੰਧੂ) –
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਮਹਿਲਾ-ਪੁਰਸ਼ਾਂ ਦੇ 5 ਦਿਨ੍ਹਾਂ ਅੰਤਰ-ਵਿਭਾਗੀ ਕ੍ਰਿਕੇਟ ਟੂਰਨਾਮੈਂਟ ਦੇਰ ਸ਼ਾਮ ਸੰਪੰਨ ਹੋ ਗਏ ।ਜਿਸ ਦੌਰਾਨ ਪੁਰਸ਼ ਵਰਗ ਦੀਆਂ 16 ਤੇ ਮਹਿਲਾ ਵਰਗ ਦੀਆਂ 6 ਟੀਮਾਂ ਨੇ ਹਿੱਸਾ ਲਿਆ।ਮਹਿਲਾਵਾਂ ਦੇ ਵਰਗ ਵਿੱਚ ਫਿਜਿਕਸ ਵਿਭਾਗ ਦੇ ਪੁਰਸ਼ਾਂ ਦੇ ਵਰਗ ਵਿੱਚ ਲਾਅ ਵਿਭਾਗ ਮੋਹਰੀ ਰਹਿ ਕੇ ਚੈਂਪੀਅਨ ਬਣਿਆ।ਡੀਨ ਸਟੂਡੈਂਟ-ਕਮ-ਰਜਿਸਟਰਾਰ ਪ੍ਰੋ. ਡਾ. ਕੇ.ਐਸ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੈਂਪਸ ਸਪੋਰਟਸ ਇੰਚਾਰਜ ਪ੍ਰੋ. ਅਮਨਦੀਪ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਪੁਰਸ਼ ਵਰਗ ਵਿੱਚ ਲਾਅ ਵਿਭਾਗ ਪਹਿਲੇ, ਕੰਪਿਊਟਰ ਇੰਜੀਨੀਰਿੰਗ ਵਿਭਾਗ ਦੂਜੇ ਤੇ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਵਿਭਾਗ ਤੀਜੇ ਸਥਾਨ ਤੇ ਰਿਹਾ।ਮਹਿਲਾਵਾਂ ਦੇ ਵਰਗ ਵਿੱਚ ਫਿਜਿਕਸ ਵਿਭਾਗ ਪਹਿਲੇ, ਸਪੋਰਟਸ ਮੈਡੀਸਨ ਵਿਭਾਗ ਦੂਜੇ ਤੇ ਆਰਕੀਟੈਕਟ ਵਿਭਾਗ ਤੀਜੇ ਸਥਾਨ ਤੇ ਰਹੇ।ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀ.ਐਨ.ਡੀ.ਯੂ ਦੇ ਮੁੱਖ ਸੁਰੱਖਿਆ ਅਧਿਕਾਰੀ ਸੁਖਦੇਵ ਸਿੰਘ ਧੰਜ਼ਲ ਅਤੇ ਪੱਤਰਕਾਰ ਤੇ ਕਾਲਮ ਨਵੀਸ ਜਤਿੰਦਰ ਸਾਬੀ ਨੇ ਸਾਂਝੇ ਤੌਰ `ਤੇ ਅਦਾ ਕੀਤੀ ।ਉਨਾਂ ਕਿਹਾ ਕਿ ਪ੍ਰੀਖਿਆਵਾਂ ਤੋਂ ਪਹਿਲਾਂ ਪੜ੍ਹਾਈ ਦਾ ਅਕੇਵਾਂ ਤੇ ਥਕੇਵਾਂ ਉਤਾਰਨ ਵਾਸਤੇ ਅਜਿਹੀਆਂ ਖੇਡ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ।ਪ੍ਰੋ. ਅਮਨਦੀਪ ਸਿੰਘ ਨੇ ਆਇਆਂ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਪ੍ਰੋ. ਬਲਬੀਰ ਸਿੰਘ, ਦੀਦਾਰ ਸਿੰਘ, ਹਰਗੁਰਭਜਨ ਸਿੰਘ, ਮਹਾਂਬੀਰ ਸਿੰਘ ਕਾਹਲੋਂ, ਰਜਿੰਦਰ ਪਾਲ ਸੋਨੂੰ, ਸ਼ਮਸ਼ੇਰ ਸਿੰਘ ਵਡਾਲੀ ਆਦਿ ਹਾਜਰ ਸਨ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media