ਜੰਡਿਆਲਾ ਗੁਰੂ, 15 ਮਈ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਹਰ ਸਾਲ ਦੀ ਤਰ੍ਹਾਂ ਸਥਾਨਕ ਸੇਂਟ ਸੋਲਜਰ ਡੇ ਬੋਰਡਿੰਗ ਸਕੂਲ ਦਾ ਨਤੀਜਾ 100% ਰਿਹਾ। ਸਾਇਸ ਗਰੁਪ ਵਿੱਚ 23, ਕਾਮਰਸ ਗਰੁਪ ਵਿੱਚੇ 49 ਤੇ ਆਰਟਸ ਗਰੁਪ ਦੇ 16 ਵਿਦਿਆਰਥੀ ਪੰਜਾਬ ਸਕੂਲ ਸਿਖਿਆ ਬੋਰਡ ਦੀ ਪ੍ਰੀਖਿਆ ਵਿੱਚ ਬੈਠੇ ਤੇ ਸਾਰੇ ਹੀ ਵਿਦਿਆਰਥੀ ਚੰਗੇ ਨੰਬਰਾਂ ਵਿੱਚ ਪਾਸ ਹੋਏ।ਸਭ ਵਿਦਿਆਥੀਆਂ ਨੇ ਫਸਟ ਡਿਵਜਿਨ ਹਾਸਲ ਕੀਤੀ।ਸਾਇਸ ਗਰੁਪ ਵਿੱਚੋ ਲਕਸ਼ਦੀਪ ਸਿੰਘ 316 ਅੰਕ ਲੈ ਕੇ ਪਹਿਲੇ, ਹਰਮਨਦੀਪ ਸਿੰਘ 313 ਅੰਕ ਲੈ ਕੇ ਦੂਸਰਾ ਅਤੇ ਦਿਲਮੀਤ ਸਿੰਘ 310 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਕਾਮਰਸ ਗਰੁਪ ਵਿੱਚੋ ਨਵਦੀਪ ਕੌਰ ਨੇ 350 ਅੰਕ ਲੈ ਕੇ ਪਹਿਲਾ, ਸੁਖਮਨਦੀਪ ਸਿੰਘ ਨੇ 342 ਅੰਕ ਲੈ ਕੇ ਦੂਸਰਾ ਅਤੇ ਹਰਜੀਤ ਕੌਰ ਨੇ 332 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ।ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਅਤੇ ਬਾਕੀ ਸਾਰੇ ਸਟਾਫ ਨੇ ਪਾਸ ਹੋਏ ਬੱਚਿਆਂ ਨੂੰ ਵਧਾਈ ਸਦੇਸ਼ ਦਿੱਤਾ ਤੇ ਆਸ ਕੀਤੀ ਕਿ ਇਹ ਬੱਚੇ ਆਪਣੇ ਮਕਸਦ ਵਿੱਚ ਜਰੂਰ ਪੂਰੇ ਉਤਰਨਗੇ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media