Thursday, June 25, 2026

ਸੀ.ਜੇ.ਐਮ ਮੈਡਮ ਮੋਨਿਕਾ ਸ਼ਰਮਾ ਵਲੋਂ ਅੰਧ ਵਿਦਿਆਲਾ ਦਾ ਦੌਰਾ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –

ACD Systems Digital Imaging
ACD Systems Digital Imaging

ਮਾਨਯੋਗ ਸੀ.ਜੇ.ਐਮ-ਕਮ-ਸਕੱਤਰ ਮੈਡਮ ਮੋਨਿਕਾ ਸ਼ਰਮਾ ਵੱਲੋਂ ਅੰਧ ਵਿਦਿਆਲਿਆ ਨਜ਼ਦੀਕ ਗਊਸ਼ਾਲਾ ਦਾ ਦੌਰਾ ਕੀਤਾ ਗਿਆ।ਮੈਡਮ ਮੋਨਿਕਾ ਸ਼ਰਮਾ ਉਥੋਂ ਦੇ ਇੰਚਾਰਜ ਨੂੰ ਮਿਲ ਕੇ ਇਸ ਅਦਾਰੇ ਦੀ ਦੇਖ-ਰੇਖ ਬਾਰੇ ਜਾਣਕਾਰੀ ਪਾ੍ਰਪਤ ਕੀਤੀ ਅਤੇ ਨਾਲ ਹੀ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਿਆ। ਮੈਡਮ ਮੋਨਿਕਾ ਨੇ ਇਹਨਾਂ ਅਸਮਰਥ ਬੱਚਿਆਂ ਨੂੰ ਪੜਾਉਣ ਦੇ ਤਰੀਕੇ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਬੱਚਿਆਂ ਦੀ ਹੌਸਲਾ ਹਫਜਾਈ ਕੀਤੀ। ਮੈਡਮ ਮੋਨਿਕਾ ਨੇ ਅਦਾਰੇ ਦਾ ਦੌਰਾ ਕਰਕੇ ਇਸ ਦੀ ਸਾਫ-ਸਫਾਈ ਅਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਅਤੇ ਸਫਾਈ ਚੈਕ ਕੀਤੀ।ਮੈਡਮ ਮੋਨਿਕਾ ਸ਼ਰਮਾ ਨੇ ਇਹਨਾਂ ਬੱਚਿਆਂ ਨੂੰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਵੱਲੋਂ ਦਿੱਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਬਾਰੇ ਜਾਣੂ ਕਰਵਾਇਆ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply