ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਅੰਮ੍ਰਿਤਸਰ ਸਥਿਤ ਖੇਤਰੀ ਪ੍ਰਚਾਰ ਇਕਾਈ ਵਲੋਂ ਅੱਜ ਅਜਨਾਲਾ ਵਿਖੇ ‘ਬੇਟੀ ਬਚਾਓ-ਬੇਟੀ
ਪੜ੍ਹਾਓ’ ਅਤੇ ‘ਸਵੱਛ ਭਾਰਤ ਮੁਹਿੰਮ’ ਬਾਰੇ ਇਕ ਜਨ ਚੇਤਨਾ ਰੈਲੀ ਕੱਢੀ ਗਈ।ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੱਢੀ ਇਸ ਰੈਲੀ ਨੂੰ ਸਬ-ਡਵੀਜਨ ਮੈਜੀਸਟ੍ਰੇਟ, ਅਜਨਾਲਾ ਡਾ: ਰਜਤ ਓਬਰਾਏ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਉਨ੍ਹਾਂ ਨਾਲ ਖੇਤਰੀ ਪ੍ਰਚਾਰ ਅਧਿਕਾਰੀ ਸ੍ਰੀ ਰਾਜੇਸ਼ ਬਾਲੀ ਅਤੇ ਸੀ.ਡੀ.ਪੀ.ਓ ਸ੍ਰੀਮਤੀ ਕੰਵਲਜੀਤ ਕੌਰ ਵੀ ਹਾਜ਼ਰ ਸਨ।
‘ਜੇ ਬੇਟੀ ਨਹੀਂ ਬਚਾਓਗੇ-ਹਰ ਜੰਗ ਵਿਚ ਮੂੰਹ ਦੀ ਖਾਓਗੇ’, ‘ਬੇਟੀ ਬੇਟਾ ਇਕ ਸਮਾਨ-ਇਨ੍ਹਾਂ ਨਾਲ ਹੈ ਭਾਰਤ ਦੀ ਸ਼ਾਨ’, ‘ਸਾਫ਼-ਸਫ਼ਾਈ ਦਾ ਰਖੋ ਖਿਆਲ-ਸਿਹਤ ਚੰਗੀ ਮਨ ਖੁਸ਼ਹਾਲ’ ਆਦਿ ਨਾਅਰੇ ਲਗਾਉਂਦੀ ਇਹ ਰੈਲੀ ਸਥਾਨਕ ਭਿੰਡੀਆਂਵਾਲਾ ਚੌਂਕ ਤੋਂ ਹੋਂਦੀ ਹੋਈ ਨਵੇਂ ਬਸ ਅੱਡੇ ‘ਤੇ ਖ਼ਤਮ ਹੋਈ।
ਐਸ.ਡੀ.ਐਮ ਡਾ. ਓਬਰਾਏ ਨੇ ਇਸ ਮੌਕੇ ਬੋਲਦਿਆਂ ਹੋਇਆ ਕਿਹਾ ਕਿ ਅਜਿਹੀਆਂ ਜਾਗਰੂਕਤਾ ਰੈਲੀਆਂ ਲੋਕਾਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਸਮਾਜਿਕ ਕੁਰੀਤੀਆਂ ਬਾਰੇ ਜਾਗਰੂਕ ਕਰਨ ਵਿਚ ਸਹਾਈ ਹੁੰਦੀਆਂ ਹਨ।
ਰਾਜੇਸ਼ ਬਾਲੀ ਨੇ ਦੱਸਿਆ ਕਿ ਕੱਲ 15 ਜੂਨ ਨੂੰ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਜਿਵੇਂ ਜਨ-ਧੰਨ ਯੋਜਨਾ, ਉਜਵਾਲਾ ਯੋਜਨਾ, ਸਕਿਲ ਇੰਡੀਆ, ਸਟੈਂਡ-ਅਪ ਇੰਡੀਆ ਹੇਠ ਸਰਕਾਰੀ ਕਰਜੇ ਲੈਣ, ਸਵੱਛ ਭਾਰਤ ਅਭਿਆਨ ਆਦਿ ਬਾਰੇ ਅਜਨਾਲਾ ਆਈ.ਟੀ.ਆਈ ਗਰਾਉਂਡ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ। ਇਸ ਦੇ ਮੁਖ ਮਹਿਮਾਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਹੋਣਗੇ।ਇਹ ਸਵੇਰੇ 10:00 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਇਸ ਮੌਕੇ ਭਾਰਤ ਸਰਕਾਰ ਦੀਆਂ ਵੱਖ-ਵੱਖ ਕਲਿਆਣਕਾਰੀ ਸਕੀਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ।ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੱਲ ਅਜਨਾਲਾ ਆਈ ਟੀ ਆਈ ਮੈਦਾਨ ਵਿਚ ਪਹੁੰਚ ਕੇ ਭਾਰਤ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media