
ਬਠਿੰਡਾ, 3 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਮਾਨਯੋਗ ਅਦਾਲਤ ਦੇ ਜੱਸ ਜਸਜੀਤ ਸਿੰਘ ਭਿੰਡਰ ਸਪੈਸ਼ਲ ਕੋਰਟ ਵਲੋਂ ਐਫ਼ ਆਈ ਆਰ 22੮ ਮਿਤੀ 11-12-12 ਐਨ ਡੀ ਪੀ ਐਸ 22/61/85 ਪੀ ਐਸ ਕੋਤਵਾਲੀ ਦਰਜ ਅਧੀਨ ਦੋਸ਼ੀ ਸੁਖਦੇਵ ਸਿੰਘ ਪੁੱਤਰ ਅਮਰ ਸਿੰਘ ਸਿਰਕੀਬੰਦ ਹਾਜੀ ਰਤਨ ਗੇਟ ਬਠਿੰਡਾ ਨੂੰ 10 ਸਾਲ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਜਾਂ ਦੋ ਸਾਲ ਹੋਰ ਕੈਦ ਦਾ ਹੁਕਮ ਸੁਣਾਇਆ ਹੈ। ਜ਼ਿਕਰਯੋਗ ਇਹ ਹੈ ਕਿ ਦੋਸ਼ੀ ਨੂੰ ਗਸ਼ਤ ਦੌਰਾਨ ਦਾਣਾ ਮੰਡੀ ‘ਚ ਸ਼ੱਕ ਦੇ ਅਧਾਰ ‘ਤੇ ਤਲਾਸ਼ੀ ਦੌਰਾਨ 20 ਸ਼ੀਸ਼ੀਆਂ, 320 ਗਰਾਮ ਨਸ਼ੀਲਾ ਪਾਊਟਰ, 350 ਕੈਪਸ਼ੂਲ ਸਮੇਤ ਏ ਐਸ ਆਈ ਪਿਆਰਾ ਸਿੰਘ, ਐਚ ਸੀ ਤੇਜਿੰਦਰ ਸਿੰਘ, ਜਗਰੂਪ ਸਿੰਘ, ਨਰਿੰਦਰਪਾਲ ਸਿੰਘ, ਗੁਰਮੇਲ ਸਿੰਘ ਨਾਰਕੋਟਿਕ ਸੈਲ ਵਲੋਂ ਫੜਿਆ ਗਿਆ ਸੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media