Tuesday, November 24, 2026

ਪੈਨਸ਼ਨਰਾਂ ਲਈ ਬੱਜ਼ਟ `ਚ ਕੁੱਝ ਵੀ ਨਾ ਰੱਖਣ `ਤੇ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ – ਪ੍ਰੇਮ ਸਾਗਰ ਸ਼ਰਮਾ

PPN2106201729ਸਮਰਾਲਾ 21 ਜੂਨ (ਪੰਜਾਬ ਪੋਸਟ- ਕੰਗ) – ਪੰਜਾਬ ਭਰ ਦੇ ਪੈਨਸ਼ਨਰਾਂ ਦੀ ਜਥੇਬੰਦੀ ਪੰਜਾਬ ਗੌਰਮਿੰਟ, ਪੈਨਸ਼ਨਰ ਜੁਆਇੰਟ ਫਰੰਟ ਦੇ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ, ਕੇਵਲ ਸਿੰਘ ਅਤੇ ਮਹਿੰਦਰ ਸਿੰਘ ਪਰਵਾਨਾ ਨੇ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਬੁੱਢੇ, ਬਿਮਾਰ ਸਾਢੇ ਤਿੰਨ ਲੱਖ ਪੈਨਸ਼ਨਰਾਂ/ ਫੈਮਲੀ ਪੈਨਸ਼ਨਰਾਂ/ਨੀਮ ਸਰਕਾਰੀ ਪੈਨਸ਼ਨਰਾਂ ਲਈ ਕੁੱਝ ਵੀ ਨਾ ਰੱਖਣ ਲਈ ਨੋਟਿਸ ਲੈਂਦੇ ਹੋਏ ਗੁੱਸਾ ਜਾਹਰ ਕੀਤਾ ਹੈ।ਪੈਨਸ਼ਨਰਾਂ ਵਿੱਚ ਰੋਸ ਹੈ ਕਿ ਮੁੱਖ ਮੰਤਰੀ ਨੇ ਆਪਣੀ ਆਖਰੀ ਰੈਲੀ ਦੌਰਾਨ ਪਟਿਆਲਾ ਵਿਖੇ ਵਾਅਦਾ ਕੀਤਾ ਸੀ ਕਿ 6ਵੇਂ ਪੰਜਾਬ ਪੇ-ਕਮਿਸ਼ਨ ਵੱਲੋਂ ਛੇਤੀ ਰਿਪੋਰਟ ਲੈ ਕੇ ਕੁੱਝ ਹੀ ਦਿਨਾਂ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਮੰਗਾਂ ਨੂੰ ਲਾਗੂ ਕਰਨ ਲਈ ਜਥੇਬੰਦੀ ਦੀ ਮੀਟਿੰਗ ਬੁਲਾ ਕੇ ਵਿਚਾਰ ਕਰਨ ਉਪਰੰਤ ਨੋਟੀਫਿਕੇਸ਼ਨ ਜਾਰੀ ਕੀਤੇ ਜਾਣਗੇ। ਅਫ਼ਸੋਸ ਦੀ ਗੱਲ ਹੈ ਕਿ ਹੁਣ ਤੱਕ 01-01-2017 ਤੋਂ ਬਣਦੀ 7 ਪ੍ਰਤੀਸ਼ਤ ਮਹਿੰਗਾਈ ਭੱਤੇ ਦੀ ਰਾਹਤ ਦਾ ਵੀ ਐਲਾਨ ਨਹੀਂ ਕੀਤਾ, ਜਦੋਂ ਕਿ ਕੇਂਦਰੀ ਸਰਕਾਰ ਦੇ ਪੈਨਸ਼ਨਰਾਂ ਅਤੇ ਗੁਆਂਢੀ ਰਾਜਾਂ ਦੇ ਪੈਨਸ਼ਨਰਾਂ ਨੂੰ ਇਹ ਲਾਭ ਮਿਲ ਚੁੱਕਾ ਹੈ।ਇਨਟੈਰਮ ਰੀਲੀਫ ਵੀ ਜੋ ਕਿ 15 ਪ੍ਰਤੀਸ਼ਤ ਦੇਣਾ ਬਾਕੀ ਹੈ ਬਾਰੇ ਵੀ ਕੋਈ ਜ਼ਿਕਰ ਨਹੀਂ ਹੋਇਆ।ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਰਹਿੰਦੇ ਬਕਾਏ ਵੀ ਨਹੀਂ ਦਿੱਤੇ। 4.2 ਅਤੇ ਨੋਸ਼ਨਲ ਫਿਕਜੇਸ਼ਨ ਕਰਨ ਕਰਨ ਸਬੰਧੀ ਸੁਪਰੀਮ ਕੋਰਟ ਦਾ ਏ-ਪੀ-ਸ਼ਰਮਾ ਵਰਸਿਸ ਸਟੇਟ ਆਫ਼ ਪੰਜਾਬ ਦਾ ਫੈਸਲਾ 04-05-2017 ਨੂੰ ਪੈਨਸ਼ਨਰਾਂ ਦੇ ਹੱਕ ਵਿੱਚ ਹੋ ਗਿਆ ਸੀ। ਜਿਸ ਨੂੰ ਅਜੇ ਤੱਕ ਜਨਰਲਾਈਜ਼ ਕਰਕੇ ਹੁਕਮ ਜਾਰੀ ਨਹੀਂ ਹੋਏ।ਮਿਤੀ 01-01-2006 ਤੋਂ ਪਹਿਲੇ ਅਤੇ 31-12-2011 ਤੱਕ ਦੇ ਪੈਨਸ਼ਨਰ, ਬਾਅਦ ਵਿੱਚ ਸੇਵਾ ਮੁਕਤ ਹੋਏ ਪੈਨਸ਼ਨਰਾਂ ਵਿੱਚ ਵਿੱਤੀ ਪਾੜਾ ਵਧ ਗਿਆ ਹੈ, ਨੂੰ ਤੁਰੰਤ ਦੂਰ ਕਰਨ ਦੀ ਲੋੜ ਹੈ।ਬਾਦਲ ਸਰਕਾਰ ਵੇਲੇ ਮੰਨੀਆਂ 7 ਮੰਗਾਂ ਦੇ ਹੁਕਮ ਵੀ ਹੁਣ ਤੱਕ ਲਾਗੂ ਨਹੀਂ ਹੋਏ ਜੋ ਕਿ ਹੱਕੀ ਮੰਗਾਂ ਹਨ।
ਮੰਗ ਹੈ ਕਿ ਤੁਰੰਤ ਉਪਰੋਕਤ ਮੰਗਾਂ ਦਾ ਨਿਪਟਾਰਾ ਕਰਨ ਲਈ ਬਜਟ ਵਿੱਚ ਬਣਦੀ ਰਾਸ਼ੀ ਦਾ ਪ੍ਰਬੰਧ ਕੀਤਾ ਜਾਵੇ, ਜਿਸ ਵਿੱਚ ਮੈਡੀਕਲ ਬਿਲਾਂ ਦੀ ਵੀ ਅਦਾਇਗੀ ਹੋ ਸਕੇ।ਉਪਰੋਕਤ ਜਥੇਬੰਦੀ ਨੂੰ ਤੁਰੰਤ ਗੱਲਬਾਤ ਲਈ ਸੱਦਾ ਪੱਤਰ ਭੇਜਿਆ ਜਾਵੇ।ਜੇ ਅਜਿਹਾ ਨਾ ਹੋਇਆ ਤਾਂ ਮਜ਼ਬੂਰੀ ਵੱਸ ਪੈਨਸ਼ਨਰਾਂ ਨੂੰ ਤਿੱਖੇ ਸੰਘਰਸ਼ ਦਾ ਐਲਾਨ ਕਰਕੇ ਸੜਕਾਂ ਤੇ ਉਤਰਨਾ ਪਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply