Saturday, April 11, 2026

’550 ਸਾਲ ਗੁਰੂ ਨਾਨਕ ਦੀ ਬਾਣੀ ਨਾਲ’ ਪਹਿਲਾ ਅਰਦਾਸ ਸਮਾਗਮ ਅੱਜ 24 ਜੂਨ ਨੂੰ – ਭਾਈ ਗੁਰਇਕਬਾਲ ਸਿੰਘ

bhai-guriqbal2ਅੰਮ੍ਰਿਤਸਰ, 23 ਜੂਨ (ਪ੍ਰੀਤਮ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੰਬਰ 2019 ਵਿੱਚ ਆ ਰਹੇ 550 ਸਾਲਾ ਅਵਤਾਰ ਪੁਰਬ ਨੂੰ ਸਮਰਪਿਤ 7ਵੀਂ ਲਹਿਰ ‘550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ’ ਦਾ ਪਹਿਲਾ ਅਰਦਾਸ ਸਮਾਗਮ 24 ਜੂਨ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਭਾਈ ਗੁਰਇਕਬਾਲ ਸਿੰਘ) ਤਰਨ ਤਾਰਨ ਰੋਡ ਵਿਖੇ ਅਯੋਜਿਤ ਕੀਤਾ ਜਾਵੇਗਾ।ਇਸ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ ਵਿਸ਼ੇਸ਼ ਤੌਰ ‘ਤੇ ਪੁੱਣਗੇ, ਜਦਕਿ ਭਾਈ ਬਹੁਲਵਲੀਨ ਸਿੰਘ ਗੁਰੂ ਨਾਨਕ ਨਿਸ਼ਕਾਮ ਕੀਰਤਨੀ ਜੱਥਾ ਦਿੱਲੀ, ਭਾਈ ਹਰਵਿੰਦਰਪਾਲ ਸਿੰਘ ਲਿਟਲ, ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਬੀਬੀ ਮਨਜੀਤ ਕੋਰ ਖਾਲਸਾ ਬਾਬਾ ਫਤਿਹ ਸਿੰਘ ਕੀਰਤਨੀ ਜੱਥਾ, ਬੀਬੀ ਬਲਜਿੰਦਰ ਕੋਰ ਸ੍ਰੀ ਖਡੂਰ ਸਾਹਿਬ ਵਾਲੇ ਅਤੇ ਬੀਬੀ ਕੌਲਾਂ ਜੀ ਦੀ ਬਾਲ ਫੁਲਵਾੜੀ ਕੀਰਤਨੀ ਜੱਥਾ ਬੀਬੀ ਪਰਮਜੀਤ ਕੋਰ ਪੰਮਾ ਭੈਣ ਜੀ ਆਦਿ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਸਮੇਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਅਵਤਾਰ ਦਿਹਾੜੇ ਨੂੰ ਸਮਰਪਿਤ ਸੰਗਤਾਂ ਵਲੋਂ ਸ੍ਰੀ ਜਪੁਜੀ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਵਾਹਿਗੁਰੂ ਦੇ ਜਾਪ ਅਤੇ ਹੋਰ ਬਾਣੀਆਂ ਦੇ ਜਪ-ਤਪ ਦੀਆਂ ਜੋ ਹਾਜਰੀਆਂ ਲਾਈਆ ਹਨ, ਉਹਨਾਂ ਦੀ ਅਰਦਾਸ ਅੱਜ ਹੋਵੇਗੀ। ਭਾਈ ਸਾਹਿਬ ਜੀ ਕਿਹਾ ਕਿ ਜਿੰਨਾਂ ਸੰਗਤਾਂ ਨੇ ਜਪ-ਤਪ ਵਿੱਚ ਹਾਜਰੀਆ ਲਗਾਈਆਂ ਹਨ ਉਹ ਸ਼ਾਮ 5 ਵੱਜੇ ਤੱਕ ਪ੍ਰਬੰਧਕਾਂ ਨੂੰ ਲਿਖਵਾਉਣ ਦੀ ਕ੍ਰਿਪਾਲਤਾ ਕਰਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply