Wednesday, September 30, 2026

ਸਿੱਖਿਆ ਸੰਸਾਰ

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਕਰਵਾਇਆ ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰੋਗਰਾਮ

ਅੰਮ੍ਰਿਤਸਰ, 9 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖ਼ਾਲਸਾ ਕਾਲਜ਼ ਚਵਿੰਡਾ ਦੇਵੀ ਵਿਖੇ ਪ੍ਰਿੰਸੀਪਲ ਗੁਰਦੇਵ ਸਿੰਘ ਦੀ ਅਗਵਾਈ ’ਚ ‘ਅਧਿਆਪਕ ਦਿਵਸ’ ਨੂੰ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ +1, +2 ਆਰਟਸ, ਸਾਇੰਸ ਅਤੇ ਕਾਮਰਸ ਦੇ ਵਿਦਿਆਰਥੀਆਂ ਅਤੇ ਕਾਲਜ ਦੇ ਬੀ.ਏ, ਬੀ.ਸੀ.ਏ, ਬੀ.ਕਾਮ, ਐਮ.ਕਾਮ ਕਰ ਰਹੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਪ੍ਰਿੰ: ਗੁਰਦੇਵ ਸਿੰਘ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ …

Read More »

ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਸਮਾਜਿਕ ਸਿਖਿਆ ਤੇ ਅੰਗਰਜ਼ੀ ਮੇਲਾ ਲਗਵਾਇਆ ਗਿਆ

ਭੀਖੀ, 9 ਸਤੰਬਰ (ਕਮਲ ਜ਼ਿੰਦਲ) – ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਵਿਖੇ ਪ੍ਰਿੰਸੀਪਲ ਲਲਿਤਾ ਸ਼ਰਮਾ ਦੀ ਯੋਗ ਅਗਵਾਈ ਹੇਠ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਮੇਲਾ ਲਗਵਾਇਆ ਗਿਆ।ਇੰਚਾਰਜ਼ ਪਿੰ੍ਰਸੀਪਲ ਪਰਮਜੀਤ ਸਿੰਘ ਸੇਖੋਂ ਨੇ ਕਿਹਾ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਬੜਾ ਹੀ ਸ਼ਲਾਘਾਯੋਗ ਹੈ।ਇਸ ਮੇਲੇ ਨਾਲ ਵਿਦਿਆਰਥੀਆਂ ਦੀ ਰੁਚੀ ਸਮਾਜਿਕ ਸਿੱਖਿਆ ਅੰਗਰੇਜ਼ੀ ਵਿਸ਼ੇ ਵਿੱਚ ਵਧੇਗੀ ਅਤੇ ਇਹ …

Read More »

ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਪਾਰਟੀ ਮੇਕਅੱਪ ਤੇ ਹੇਅਰ ਸਟਾਈਲ ਵਿਸ਼ੇ `ਤੇ ਵਰਕਸ਼ਾਪ

ਅੰਮ੍ਰਿਤਸਰ, 9 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਪਾਰਟੀ ਮੇਕਅੱਪ ਅਤੇ ਹੇਅਰ ਸਟਾਈਲ ਵਿਸ਼ੇ `ਤੇ ਵਰਕਸ਼ਾਪ ਦਾ ਆਯੋਜਨ ਔਰੇਨ ਅਕੈਡਮੀ ਦੇ ਸਹਿਯੋਗ ਨਾਲ ਕੀਤਾ ਗਿਆ। ਵਿਭਾਗ ਦੇ ਡਾਇਰੈਕਟਰ ਪ੍ਰੋ. ਸਰੋਜ ਬਾਲਾ ਨੇ ਮੇਕਅੱਪ ਕਲਾਕਾਰਾਂ ਨੂੰ ‘ਜੀ ਆਇਆਂ ਆਖਿਆ’ ਅਤੇ ਕਾਸਮੀਟਾਲੋਜੀ ਦੇ ਖੇਤਰ ਵਿਚ ਨੌਕਰੀਆਂ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ‘ਚ ਦੱਸਿਆ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਨਤੀਜ਼ਿਆਂ ਦਾ ਐਲਾਨ

ਅੰਮ੍ਰਿਤਸਰ, 9 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਮਈ 2022 ਸੈਸ਼ਨ ਦੇ ਬੈਚੁਲਰ ਆਫ ਐਜੂਕੇਸ਼ਨ ਸਮੈਸਟਰ ਚੌਥਾ, ਬੀ.ਏ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਸਮੈਸਟਰ ਚੌਥਾ, ਛੇਵਾਂ, ਬੈਚੁਲਰ ਆਫ ਵੋਕੇਸ਼ਨ (ਬਿਊਟੀ ਐਂਡ ਫਿਟਨੈਸ) ਸਮੈਸਟਰ ਦੂਜਾ, ਚੌਥਾ ਅਤੇ ਛੇਵਾਂ, ਬੈਚੁਲਰ ਆਫ ਵੋਕੇਸ਼ਨ (ਫੈਸ਼ਨ ਸਟਾਇਲਿੰਗ ਐਂਡ ਗਰੂਮਿੰਗ) ਸਮੈਸਟਰ ਦੂਜਾ ਅਤੇ ਛੇਵਾਂ, ਬੈਚੁਲਰ ਆਫ ਵੋਕੇਸ਼ਨ ਰੀਟੇਲ ਮੈਨੇਜਮੈਂਟ ਐਂਡ ਆਈ.ਟੀ ਸਮੈਸਟਰ ਛੇਵਾਂ, ਮਾਸਟਰ ਆਫ …

Read More »

ਡੀ.ਏ.ਵੀ ਪਬਲਿਕ ਸਕੂਲ ਅਧਿਆਪਿਕਾ ਦਾ ਕੇਂਦਰੀ ਸਿੱਖਿਆ ਮੰਤਰੀ ਵਲੋਂ ਸਨਮਾਨ

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਦੀ ਇੱਕ ਅਧਿਆਪਿਕਾ ਡਾ. ਪ੍ਰਿਯੰਕਾ ਸ਼ਰਮਾ ਨੂੰ ਅਧਿਆਪਕ ਦਿਵਸ ਦੇ ਮੌਕੇ ‘ਤੇਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਨਵੀਂ ਦਿੱਲੀ ਵਿੱਚ ਇੱਕ ਸ਼ਾਨਦਾਰ ਸਮਾਰੋਹ ‘ਚ ਸਨਮਾਨਿਤ ਕੀਤਾ।ਉਸ ਨੂੰ 50,000/- ਰੁਪਏ ਦੇ ਨਕਦ ਇਨਾਮ ਤੇ ਮੈਰਿਟ ਸਰਟੀਫਿਕੇਟ ਨਾਲ ਸਨਮਾਨਿਆ …

Read More »

ਸਰਵਹਿਤਕਾਰੀ ਵਿਦਿਆ ਮੰਦਰ ਦੇ ਵਿਦਿਆਰਥੀ ਨੇ ਨੀਟ ਪ੍ਰੀਖਿਆ ‘ਚ ਮਾਰੀ ਬਾਜ਼ੀ

ਭੀਖੀ, 9 ਸਤੰਬਰ (ਕਮਲ ਜ਼ਿੰਦਲ) – ਬੀਤੇ ਦਿਨੀਂ ਨੀਟ 2022 ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿੱਚ ਸਥਾਨਕ ਸਰਵਹਿਤਕਾਰੀ ਵਿਦਿਆ ਮੰਦਰ ਸੀ.ਬੀ.ਐਸ.ਈ ਦੇ 12ਵੀਂ ਵਿਗਿਆਨ ਗਰੁੱਪ ਦੇ ਹੋਣਹਾਰ ਵਿਦਿਆਰਥੀ ਗੌਰਿਸ਼ ਜ਼ਿੰਦਲ ਪੁੱਤਰ ਸੰਦੀਪ ਜ਼ਿੰਦਲ ਦਾ ਪੂਰੇ ਭਾਰਤ ਵਿੱਚੋਂ 662ਵਾਂ ਰੈਂਕ ਆਇਆ।ਉਸ ਨੇ ਨੀਟ ਪ੍ਰੀਖਿਆ ਵਿਚੋਂ 681/720 ਅੰਕ ਪ੍ਰਾਪਤ ਕਰਕੇ ਸਾਰਿਆਂ ਦਾ ਮਾਣ ਵਧਾਇਆ ਹੈ।ਫ਼ਖ਼ਰ ਦੀ ਗੱਲ ਹੈ ਕਿ ਇਕ ਗੌਰਿਸ਼ ਜ਼ਿੰਦਲ …

Read More »

ਯੂਨੀਵਰਸਿਟੀ ਦੇ ਖੋਜਾਰਥੀ ਮਿਸ ਤਮੰਨਾ ਮਲੇਸ਼ੀਆ ਵਿਖੇ ਬੈਸਟ ਓਰਲ ਪੇਪਰ ਪੇਸ਼ਕਾਰੀ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 8 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਦੇ ਖੋਜਾਰਥੀ ਮਿਸ ਤਮੰੰਨਾ ਭਾਰਦਵਾਜ, ਜੋ ਕਿ ਇੰਸਪਾਇਰ ਫੈਲੋਸ਼ਿਪ ਪ੍ਰਾਪਤ ਹਨ, ਨੂੰ ਬੈਸਟ ਓਰਲ ਪੇਪਰ ਪੇਸ਼ਕਾਰੀ ਐਵਾਰਡ ਪ੍ਰਦਾਨ ਕੀਤਾ ਗਿਆ ਹੈ।ਇਹ ਐਵਾਰਡ ਕੁਲਾ ਲੰਮਪੁਰ, ਮਲੇਸ਼ੀਆ ਵਿਖੇ ਯੂਨੀਵਰਸਿਟੀ ਪੁੱਤਰਾ ਮਲੇਸ਼ੀਆ ਵਿਖੇ ਹੋਈ 7ਵੀਂ ਏਸ਼ੀਅਨ ਪੀਜੀਪੀਆਰ ਇੰਟਰਨੈਸ਼ਨਲ ਕਾਨਫਰੰਸ ਫਾਰ ਸਸਟੇਨਏਬਲ ਐਗਰੀਕਲਚਰ ਵਿੱਚ ਪ੍ਰਦਾਨ ਕੀਤਾ ਗਿਆ।ਕਾਨਫਰੰਸ ਦਾ ਮੁੱਖ ਵਿਸ਼ਾ …

Read More »

ਬੰਦੀ ਸਿੰਘਾਂ ਦੀ ਰਿਹਾਈ ਲਈ ਦੂਜੇ ਦਿਨ ਭੁੱਖ ਹੜਤਾਲ ‘ਤੇ ਬੈਠੇ ਨੀਰਜ਼ ਸਿਹਾਲਾ

ਭਲਕੇ ਵੱਡਾ ਇਕੱਠ ਕਰਕੇ ਐਸ.ਡੀ.ਐਮ ਨੂੰ ਮੰਗ ਪੱਤਰ ਦੇਣ ਉਪਰੰਤ ਸਮਾਪਤ ਕੀਤੀ ਜਾਵੇਗੀ ਹੜਤਾਲ ਸਮਰਾਲਾ, 8 ਸਤੰਬਰ (ਇੰਦਰਜੀਤ ਸਿੰਘ ਕੰਗ) – ਸਿੱਖ ਕੌਮ ਲਈ ਲੜਨ ਵਾਲੇ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸਮਰਾਲਾ ਦੇ ਮੇਨ ਚੌਂਕ ਵਿੱਚ ਦੂਸਰੇ ਦਿਨ ਵੀ ਭੁੱਖ ਹੜਤਾਲ ਨਿਰੰਤਰ ਜਾਰੀ ਰਹੀ।ਅੱਜ 12 ਘੰਟੇ ਲਈ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ …

Read More »

ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਲੱਗੇ ਸਮਾਜਿਕ ਵਿਗਿਆਨ ਤੇ ਅੰਗਰੇਜ਼ੀ ਵਿਸ਼ੇ ਦੇ ਮੇਲੇ

ਸਮਰਾਲਾ, 8 ਸਤੰਬਰ (ਇੰਦਰਜੀਤ ਸਿੰਘ ਕੰਗ) – ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦਾ ਮੇਲਾ ਸਕੂਲ ਇੰਚਾਰਜ਼ ਪਰਮਜੀਤ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ।ਸਕੂਲ ਇੰਚਾਰਜ਼ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਮੇਲੇ ਬੱਚਿਆਂ ਦੀ ਬੋਧਿਕ ਸਮਰੱਥਾ ਨੂੰ ਪਰਖਣ ਅਤੇ ਹੋਰ ਨਿਖਾਰ ਲਿਆਉਣ ਵਿੱਚ ਸਹਾਈ ਹੁੰਦੇ ਹਨ।ਜਿਨ੍ਹਾਂ ਚਿਰ …

Read More »

ਸਰਕਾਰੀ ਸੀਨੀ: ਸੈਕੰ: ਸਮਰਾਲਾ ਵਿਖੇ ਮਾਪੇ ਅਧਿਆਪਕ ਮਿਲਣੀ ‘ਚ ਪੁੱਜੇ ਹਲਕਾ ਵਿਧਾਇਕ

ਸਮਰਾਲਾ, 7 ਸਤੰਬਰ (ਇੰਦਰਜੀਤ ਸਿੰਘ ਕੰਗ) – ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੜਕੇ) ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕਰਵਾਇਆ ਗਿਆ।ਜਿਸ ਵਿੱਚ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਅਤੇ ਅਧਿਆਪਕਾਂ ਪ੍ਰਤੀ ਉਹਨਾਂ ਦੇ ਵਿਚਾਰ ਜਾਣੇ।ਪ੍ਰਿੰਸੀਪਲ ਮੈਡਮ ਸੁਮਨ ਲਤਾ ਨੇ ਆਏ ਵਿਸ਼ੇਸ਼ …

Read More »