Tuesday, September 29, 2026

ਸਿੱਖਿਆ ਸੰਸਾਰ

ਕੇਂਦਰੀ ਵਿਦਿਆਲਿਆ ਵਿਖੇ ਮਨਾਇਆ ਹਿੰਦੀ ਦਿਵਸ

ਸੰਗਰੂਰ, 15 ਸਤੰਬਰ (ਜਗਸੀਰ ਲੌਂਗੋਵਾਲ) – ਕੇਂਦਰੀ ਵਿਦਿਆਲਿਆ ਉਭਾਵਾਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ।ਦਫ਼ਤਰੀ ਭਾਸ਼ਾ ਦੇ ਇੰਚਾਰਜ਼ ਰਾਜਿੰਦਰ ਪ੍ਰਸਾਦ ਸ਼ਰਮਾ ਨੇ ਹਿੰਦੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਨੌਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਵਲੋਂ ਹਿੰਦੀ ਦਿਵਸ ’ਤੇ ਭਾਸ਼ਣ ਦਿੱਤਾ ਗਿਆ ਤੇ ਸੀਨੀਅਰ ਅਧਿਆਪਕ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਹਿੰਦੀ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦਾ ਜਜ਼ਰੀਆ ਹੈ …

Read More »

ਸਰਕਾਰੀ ਸਕੂਲ ਕਿਲਾ ਭਰੀਆਂ ਵਿਖੇ ਐਸ.ਐਸ ਅਤੇ ਇੰਗਲਿਸ਼ ਮੇਲਾ ਕਰਵਾਇਆ

ਸੰਗਰੂਰ, 14 ਸਤੰਬਰ (ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਸ.ਹ.ਸ ਸਕੂਲ ਕਿਲਾ ਭਰੀਆਂ ਮੁੱਖ ਅਧਿਆਪਕਾ ਸ੍ਰੀਮਤੀ ਪੰਕਜ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਐਸ.ਐਸ ਅਤੇ ਇੰਗਲਿਸ਼ ਮੇਲਾ ਲਗਾਇਆ ਗਿਆ।ਮੇਲੇ ਵਿਚ ਬੱਚਿਆਂ ਨੇ ਆਪਣੇ ਵਲੋਂ ਬਣਾਏ ਹੋਏ ਚਾਰਟ ਅਤੇ ਮਾਡਲ ਦੀ ਪੇਸ਼ਕਾਰੀ ਕੀਤੀ।ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਹਰੇਕ ਕਿਰਿਆ ਦੀ ਵਿਆਖਿਆ ਕੀਤੀ ਤੇ ਸ੍ਰੀਮਤੀ ਮਨਜੀਤ ਕੌਰ ਐਸ.ਐਸ ਮਿਸਟ੍ਰੈਸ ਅਤੇ ਸ੍ਰੀਮਤੀ …

Read More »

‘ਹਿੰਦੀ ਦਿਵਸ’ ਮੌਕੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਦੋ ਵਿਦਿਆਰਥੀਆਂ ਦਾ ਬਲਾਕ ਪੱਧਰ ‘ਤੇ ਦਸਵੀਂ ਦੀ ਹਿੰਦੀ ਪ੍ਰੀਖਿਆ ‘ਚੋਂ ਪਹਿਲਾ ਸਥਾਨ ਸਮਰਾਲਾ, 14 ਸਤੰਬਰ (ਇੰਦਰਜੀਤ ਸਿੰਘ ਕੰਗ) – ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ‘ਹਿੰਦੀ ਦਿਵਸ’ ਸਮਾਰੋਹ ‘ਤੇ ਹਿੰਦੀ ਵਿਸ਼ੇ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨੇ ਦੱਸਿਆ ਕਿ ਸਾਲ 2020-21 ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਰਹੀ ਹੈ।ਸਕੂਲ ਦੇ 11 …

Read More »

ਭੀਖੀ ਜ਼ੋਨ ਪੱਧਰੀ ਟੂਰਨਾਮੈਂਟ ‘ਚ ਸ.ਸ.ਸ (ਮੁੰਡੇ) ਨੇ ਮਾਰੀ ਬਾਜ਼ੀ

ਭੀਖੀ, 14 ਸਤੰਬਰ (ਕਮਲ ਜ਼ਿੰਦਲ) – ਜ਼ੋਨ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਭੀਖੀ ਜ਼ੋਨ ਪੱਧਰੀ ਟੂਰਨਾਮੈਂਟ ਬੜੇ ਹੀ ਸੁਚੱਜੇ ਢੰਗ ਨਾਲ ਨੇਪੜੇ ਚੜੇ।ਕੋਚ ਤਰਲੋਚਨ ਸਿੰਘ (ਪੀ.ਟੀ.ਆਈ) ਨੇ ਦੱਸਿਆ ਕਿ ਸ.ਸ.ਸ (ਮੁੰਡੇ) ਭੀਖੀ ਦਾ ਪ੍ਰਦਸ਼ਨ ਬੜਾ ਹੀ ਸ਼ਾਨਦਾਰ ਰਿਹਾ।ਉਹਨਾ ਦੱਸਿਆ ਕਿ ਇਸ ਸਕੂਲ ਨੇ ਅੰਡਰ-14 ਕਬੱਡੀ, ਅੰਡਰ-14 ਬਾਸਕਿਟਬਾਲ, ਅੰਡਰ-14 ਕਰਾਟੇ, ਅੰਡਰ-17 ਸਰਕਲ ਕਬੱਡੀ, ਅੰਡਰ-17 ਜੂਡੋ, ਅੰਡਰ-14 ਤਾਇਕਵਾਂਡੋ, ਅੰਡਰ-17 ਥਰੋਬਾਲ, ਅੰਡਰ-19 …

Read More »

ਡੀ.ਏ.ਵੀ ਪਬਲਿਕ ਸਕੂਲ ਦਾ ਆਈ.ਆਈ.ਟੀ ਜੇ.ਈ.ਈ ਅਡਵਾਂਸ ‘ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ) – ਆਰੀਆ ਰਤਨ ਪਦਮਸ਼੍ਰੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਨਾਲ ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀਆਂ ਦੇੇ ਜੇ.ਈ.ਈ ਅਡਵਾਂਸ ਪ੍ਰੀਖਿਆ ਪਾਸ ਕਰਨ ਨਾਲ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਖਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ। ਨਿਪੁੰਨ ਨੌਹਰੀਆ ਪੂਰੇ ਭਾਰਤ ਵਿੱਚ 146ਵਾਂ ਰੈਂਕ ਹਾਸਿਲ ਕਰਕੇ ਚਮਕਦਾ ਹੈ ਅਤੇ ਜਿ਼ਲ੍ਹੇ ਦਾ …

Read More »

ਅਮਰੀਕਨ ਕੈਮੀਕਲ ਸੋਸਾਇਟੀ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਇੰਟਰਨੈਸ਼ਨਲ ਸਟੂਡੈਂਟ ਚੈਪਟਰ ਦੀ ਸਥਾਪਨਾ

ਅੰਮ੍ਰਿਤਸਰ, 14 ਸਤੰਬਰ (ਖੁਰਮਣੀਆਂ) – ਅਮਰੀਕਨ ਕੈਮੀਕਲ ਸੋਸਾਇਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਕੈਮੀਕਲ ਸੋਸਾਇਟੀ ਨੂੰ ਇੰਟਰਨੈਸ਼ਨਲ ਸਟੂਡੈਂਟ ਚੈਪਟਰ ਦੀ ਸਥਾਪਤੀ ਲਈ ਤਿੰਨ ਸੌ ਯੂ.ਐਸ. ਡਾਲਰ ਐਵਾਰਡ ਕੀਤੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਰਾਜ ਯੂਨੀਵਰਸਿਟੀ ਹੈ ਵਿਚ ਇਹ ਇੰਟਰਨੈਸ਼ਨਲ ਚੈਪਟਰ ਸਥਾਪਤ ਹੋ ਰਿਹਾ ਹੈ।ਅਮਰੀਕਨ ਕੈਮੀਕਲ ਸੋਸਾਇਟੀ ਇਹ ਵਿਤੀ ਸਹਾਇਤਾ ਵਿਭਾਗ ਵਿਖੇ ਕੈਮੀਕਲ ਵਿਗਿਆਨਾਂ …

Read More »

ਅਕੇਡੀਆ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮਿਸ਼ਨ ਹਰਿਆਲੀ ‘ਚ ਉਤਸ਼ਾਹ ਨਾਲ ਲਿਆ ਹਿੱਸਾ

ਸੰਗਰੂਰ, 13 ਸਤੰਬਰ (ਜਗਸੀਰ ਲੌਂਗੋਵਾਲ) – ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਪੰਜਾਬ ਨੇ ਮਿਲ ਕੇ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ 24 ਘੰਟਿਆਂ ਵਿੱਚ ਪੰਜ ਲੱਖ ਤੋਂ ਵਧੇਰੇ ਪੌਦੇ ਲਗਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਅਕੇਡੀਆ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ 550 ਪੌਦੇ ਲਗਾ ਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ।ਸੰਸਥਾ ਦੇ ਚੇਅਰਮੈਨ ਗਗਨਦੀਪ ਸਿੰਘ …

Read More »

ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸਕੂਲ ਨੇ ‘ਮਿਸ਼ਨ ਹਰਿਆਲੀ’ ‘ਤਹਿਤ ਲਗਾਏ 500 ਪੌਦੇ

ਸੰਗਰੂਰ, 13 ਸਤੰਬਰ (ਜਗਸੀਰ ਲੌਂਗੋਵਾਲ) – “ਮਿਸ਼ਨ ਹਰਿਆਲੀ 2022” ਸਿਹਤ ਸਿੱਖਿਆ ਅਤੇ ਵਾਤਾਵਰਨ ਉਪਰ ਕੰਮ ਕਰ ਰਹੀ ਸੰਸਥਾ ਆਪਣਾ ਪੰਜਾਬ ਫਾਊਂਡੇਸ਼ਨ ਵਲੋਂ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸਾਰੀਆਂ ਹੀ ਸੰਸਥਾਵਾਂ ਅਤੇ ਵਾਤਾਵਰਨ ਪ੍ਰਤੀ ਚਿੰਤਤ ਲੋਕਾਂ ਨੇ 5 ਲੱਖ ਪੌਦੇ ਲਗਾਉਣ ਦਾ ਵਰਲਡ ਰਿਕਾਰਡ ਬਣਾਇਆ।ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਪ੍ਰਿੰਸੀਪਲ ਜਗਸੀਰ ਸਿੰਘ ਅਤੇ ਵਾਈਸ ਪ੍ਰਿੰਸੀਪਲ …

Read More »

ਸਾਇੰਸ ਮੇਲੇ ਦੌਰਾਨ ਬੱਚਿਆਂ ਨੇ ਮਾਰੀਆਂ ਮੱਲਾਂ

ਭੀਖੀ, 13 ਸਤੰਬਰ (ਕਮਲ ਜ਼ਿੰਦਲ) – ਪਿਛਲੇ ਦਿਨੀਂ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਵਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਬਿਹਤਰੀਨ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਾਇੰਸ ਮਾਡਲ ਮੁਕਾਬਲੇ ਵਿੱਚ ਸ਼ਿਸ਼ੂ ਵਰਗ ਦੇ 2 ਬੱਚਿਆਂ ਨੇ ਦੂਸਰੀ ਅਤੇ 3 ਬੱਚਿਆਂ ਨੇ ਤੀਸਰੀ ਪੁਜ਼ੀਸ਼ਨ, ਬਾਲ ਵਰਗ ਦੇ 4 ਬੱਚਿਆਂ ਨੇ …

Read More »

ਸਮਰਾਲਾ ਵਿਖੇ ਬਲਾਕ ਪੱਧਰੀ ਅਧਿਆਪਕ ਮੇਲੇ ਦਾ ਆਯੋਜਨ

‘ਅਧਿਆਪਕ ਮੇਲੇ’ ਲਾਉਣਾ ਸਮੇਂ ਦੀ ਮੁੱਖ ਲੋੜ -ਸੁਨਮ ਲਤਾ ਪ੍ਰਿੰਸੀਪਲ ਸ਼ਮਰਾਲਾ, 13 ਸਤੰਬਰ (ਇੰਦਰਜੀਤ ਸਿੰਘ ਕੰਗ) – ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਬੀ.ਐਨ.ਓ ਸਮਰਾਲਾ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਸਥਾਨਕ ਸ.ਸ.ਸ.ਸ.ਸ ਸਮਰਾਲਾ (ਲੜਕੇ) ਵਿਖੇ ਅਧਿਆਪਕਾਂ ਦੀ ਰਚਨਾਤਮਕਤਾ ਅਤੇ ਸਿਰਜਣਾਤਮਕਤਾ ਵਿੱਚ ਨਿਖਾਰ ਲਿਆਉਣ ਲਈ ਬਲਾਕ ਪੱਧਰੀ ਅਧਿਆਪਕ ਮੇਲੇ ਦਾ ਆਯੋਜਨ ਕੀਤਾ …

Read More »