Wednesday, November 25, 2026

ਪੰਜਾਬੀ

ਵੋਟਰ ਜਾਗਰੂਕਤਾ ਲਈ ਲਗਾਈ ਵੋਟਰ ਮਸ਼ੀਨ

ਜਦੋਂ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਆਉ, ‘ਵੋਟ’ ਜ਼ਰੂਰ ਪਾਉ -ਡੀ.ਸੀ ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਜਾਗਰੂਕ ਕਰਨ ਅਤੇ ਵੋਟਰਾਂ ਦੇ ਸ਼ੱਕ ਕੱਢਣ ਦੇ ਇਰਾਦੇ ਨਾਲ ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੋਟਰ ਮਸ਼ੀਨ ਲਗਾ ਦਿੱਤੀ ਹੈ, ਜਿੱਥੋਂ ਕੋਈ ਵੀ ਵਿਅਕਤੀ …

Read More »

ਜਿਲ੍ਹਾ ਚੋਣ ਦਫ਼ਤਰ ਵਲੋਂ ਟ੍ਰੇਨਿੰਗ ਸੈਸ਼ਨ ਆਯੋਜਿਤ

ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਸਵੀਪ ਨੋਡਲ ਅਫ਼ਸਰ-ਕਮ-ਜਿਲ੍ਹਾ ਸਿੱਖਿਆ ਅਫਸਰ (ਸੈੈ:ਸਿ ਅਤੇ ਐ.ਸਿ) ਸੁਸ਼ੀਲ ਕੁਮਾਰ ਤੁਲੀ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਗਤੀਵਿਧੀਆਂ ਨੂੰ ਰਾਜ ਚੋਣ ਕਮਿਸ਼ਨ ਨਾਲ ਸਾਂਝਾ ਕਰਨ ਲਈ ਤਿਆਰ ਕੀਤੇ ਸਾਫ਼ਟਵੇਅਰ ‘ਤੇ ਰੋਜ਼ਾਨਾ ਦਰਜ਼ ਕਰਨ ਸਬੰਧੀ ਟ੍ਰੇਨਿੰਗ ਸੈਸ਼ਨ ਦਾ …

Read More »

ਈ.ਵੀ.ਐਮ ਤੇ ਵੀ.ਵੀ.ਪੀ.ਏ.ਟੀ ਸਬੰਧੀ ਜਾਗਰੂਕਤਾ ਲਈ 11 ਵੈਨਾਂ ਰਵਾਨਾ

11 ਵਿਧਾਨ ਸਭਾ ਹਲਕਿਆਂ ’ਚ ਲੋਕਾਂ ਨੂੰ ਕਰਨਗੀਆਂ ਜਾਗਰੂਕ ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਰੂਹੀ ਦੁੱਗ ਨੇ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ (ਵੀ.ਵੀ.ਪੀ.ਏ.ਟੀ) ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ) ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ 11 ਜਾਗਰੂਕਤਾ ਵੈਨਾਂ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ …

Read More »

ਜਿਲ੍ਹੇ ਦੇ 50 ਪਿੰਡਾਂ ‘ਚ ਪਾਣੀ ਬਚਾਉਣ ਲਈ ਚਲਾਇਆ ਜਾਵੇਗਾ ਜਲ ਸ਼ਕਤੀ ਪ੍ਰੋਜੈਕਟ “ਕੈਚ ਦ ਰੇਨ”

ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੀ ਵਲੋਂ ਜਿਲ੍ਹੇ ਵਿੱਚ ਜਲ ਸਕਤੀ ਅਭਿਆਨ “ਕੈਚ ਦ ਰੇਨ” ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।                  ਇਸ ਪ੍ਰੋਗਰਾਮ ਤਹਿਤ ਅੱਜ ਯੂਥ ਕਲੱਬਾਂ ਅਤੇ ਨੈਸ਼ਨਲ ਯੂਥ ਵਲੰਟੀਅਰਾਂ ਦੀ ਮੀਟਿੰਗ ਕੀਤੀ ਗਈ ਅਤੇ ਇਸ …

Read More »

ਹਾਈਐਂਡ ਜ਼ੌਬ ਅਤੇ ਸਵੈ-ਰੋਜ਼ਗਾਰ ਮੇਲਾ 7 ਦਸੰਬਰ ਨੂੰ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਰੋਜ਼ਗਾਰ ਬਿਊਰੋ ਅੰਮ੍ਰਿਤਸਰ ਵਲੋਂ 7 ਦਸੰਬਰ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਾਈਐਂਡ ਜੌਬ ਅਤੇ ਸਵੈ-ਰੋਜ਼ਗਾਰ ਕਰਜ਼ਾ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਵਲੋਂ ਪ੍ਰਾਰਥੀਆਂ ਨੂੰ ਘੱਟੋ-ਘੱਟ 2.40 ਲੱਖ ਰੁਪਏ ਸਲਾਨਾ ਤਨਖ਼ਾਹ ਦਾ ਪੈਕੇਜ਼ ਆਫ਼ਰ ਕੀਤਾ ਜਾਵੇਗਾ।ਜਿਲ੍ਹੇ ਦੀਆਂ ਮਸ਼ਹੂਰ ਕੰਪਨੀਆਂ ਜਿਵੇਂ ਕਿ ਬਾਇਜ਼ੂਸ ਆਈ.ਸੀ.ਆਈ ਬੈਂਕ, ਐਨ.ਆਈ.ਆਈ.ਟੀ, ਸੈਮਸੰਗ, ਜ਼ਸਟ ਡਾਇਲ, ਐਸ.ਜੀ.ਐਨ.ਆਈ, …

Read More »

ਕਈ ਦੇਸ਼ਾਂ ਵਿਚਕਾਰ ਸਨਅਤੀ ਸਬੰਧ ਮਜ਼ਬੂਤ ਕਰੇਗਾ ਪਾਈਟੈਕਸ – ਖਹਿਰਾ

ਗੁਰੂ ਦੀ ਨਗਰੀ ‘ਚ ਅੱਜ ਤੋਂ ਸ਼ੁਰੂ ਹੋਵੇਗਾ 15ਵਾਂ ਪਾਈਟੈਕਸ ਮੇਲਾ, ਉਪ ਮੁੱਖ ਮੰਤਰੀ ਸੋਨੀ ਕਰਨਗੇ ਉਦਘਾਟਨ ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੇ ਮਾਧਿਅਮ ਤੋਂ ਜਿਥੇ ਕਈ ਦੇਸ਼ਾਂ ਵਿਚ ਸਨਅਤੀ ਸੰਬੰਧ ਮਜ਼ਬੂਤ ਹੋਣਗੇ ਉਥੇ ਹੀ ਉਦਯੋਗ ਜਗਤ ਦੇ …

Read More »

ਦਾਮਨ ਬਾਜਵਾ ਵਲੋਂ ਪਿੰਡ ਖੇੜੀ ਵਿਖੇ ਸਰਕਾਰੀ ਹਾਈ ਸਕੂਲ ਦੇ 5 ਨਵੇਂ ਸਮਾਰਟ ਕਲਾਸ ਰੂਮਾਂ ਦਾ ਉਦਘਾਟਨ

ਸੰਗਰੂਰ, 1 ਦਸੰਬਰ (ਜਗਸੀਰ ਲੋਂਗੋਵਾਲ) – ਕਾਂਗਰਸ ਦੇ ਹਲਕਾ ਇੰਚਾਰਜ਼ ਮੈਡਮ ਦਾਮਨ ਬਾਜਵਾ ਨੇ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪ੍ਰਬੰਧਕੀ ਸੁਧਾਰ, ਲੋਕ ਨਿਰਮਾਣ ਵਿਭਾਗ ਪੰਜਾਬ ਅਤੇ ਪ੍ਰਗਟ ਸਿੰਘ ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਭੇਜੀ ਗਰਾਂਟ ਨਾਲ ਪਿੰਡ ਖੇੜੀ ਵਿਖੇ ਸਰਕਾਰੀ ਸਮਾਰਟ ਹਾਈ ਸਕੂਲ ਵਿੱਚ ਬਣੇ 5 ਨਵੇਂ ਸਮਾਰਟ ਕਲਾਸ ਰੂਮਾਂ ਦਾ ਨਿਰਮਾਣ ਲਗਭਗ 30 ਲੱਖ 4 ਹਜ਼ਾਰ ਦੀ ਲਾਗਤ ਨਾਲ …

Read More »

ਟ੍ਰੈਫਿਕ ਪੁਲੀਸ ਵਲੋਂ ਜਾਗਰੂਕਤਾ ਸੈਮੀਨਾਰ ਆਯੋਜਿਤ

ਸੰਗਰੂਰ, 1 ਦਸੰਬਰ (ਜਗਸੀਰ ਲੌਂਗੋਵਾਲ) – ਟ੍ਰੈਫਿਕ ਪੁਲਿਸ ਸੁਨਾਮ ਵਲੋਂ ਰੋਟਰੈਕਟ ਕਲੱਬ ਸੁਨਾਮ (ਮੇਨ) ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਮੋਰਾਂਵਾਲੀ ਸਕੂਲ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਏਐਸਆਈ ਅਸ਼ੋਕ ਕੁਮਾਰ ਟ੍ਰੈਫਿਕ ਇੰਚਾਰਜ਼, ਏ.ਐਸ.ਆਈ ਹਰਦੇਵ ਸਿੰਘ ਅਤੇ ਸਕੂਲ ਪ੍ਰਿੰਸੀਪਲ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਲਾਇਆ ਗਿਆ।ਟ੍ਰੈਫਿਕ ਪੁਲਿਸ ਦੇ ਇੰਚਾਰਜ਼ ਅਸ਼ੋਕ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ …

Read More »

ਖ਼ਾਲਸਾ ਕਾਲਜ ਨੇ ਓਵਰਆਲ ਚੈਂਪੀਅਨ ਟਰਾਫ਼ੀ ’ਤੇ ਕੀਤਾ ਕਬਜ਼ਾ

ਛੀਨਾ ਤੇ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ ਅੰਮ੍ਰਿਤਸਰ, 1 ਦਸੰਬਰ (ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਆਪਣੇ 131 ਸਾਲਾ ਇਤਿਹਾਸ ਦੌਰਾਨ ਦੇਸ਼ ਅਤੇ ਕੌਮ ਨੂੰ ਕਈ ਅਨਮੋਲ ਹੀਰੇ ਪ੍ਰਦਾਨ ਕੀਤੇ ਹਨ, ਜਿਨ੍ਹਾਂ ਨੇ ਸਮਾਜ ’ਚ ਵਿਚਰਦਿਆਂ ਆਪਣੇ ਮਾਤਾਪਿਤਾ ਅਤੇ ਕਾਲਜ ਦਾ ਨਾਮ ਰੌਸ਼ਨਾਇਆ ਹੈ।ਭਾਵੇਂ ਉਹ ਕ੍ਰਿਕੇਟ ਬਿਸ਼ਨ ਸਿੰਘ ਬੇਦੀ ਹੋਵੇ, ਹਾਕੀ ਖਿਡਾਰੀ ਬਲਬੀਰ ਸਿੰਘ, ਅਦਾਕਾਰ ਪ੍ਰਵੀਨ …

Read More »

ਖ਼ਾਲਸਾ ਕਾਲਜ ਸੀ. ਸੈਕੰ. ਸਕੂਲ ਦੇ ਖਿਡਾਰੀਆਂ ਨੇ ਸਾਫਟਬਾਲ `ਚ ਗੋਲਡ ਮੈਡਲ ਜਿੱਤਿਆ

ਅੰਮ੍ਰਿਤਸਰ, 1 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਖਿਡਾਰੀਆਂ ਨੇ 26ਵੀਂ ਜੂਨੀਅਰ ਪੰਜਾਬ ਸਾਫਟਬਾਲ ਚੈਂਪੀਅਨਸ਼ਿਪ ਜੋ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ `ਚ ਹੋਈ ਵਿੱਚ ਭਾਗ ਲੈਂਦਿਆਂ ਪਹਿਲਾਂ ਸਥਾਨ ਪ੍ਰਾਪਤ ਕਰਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ ਹੈ।                    ਇਸ ਦੌਰਾਨ ਗਵਰਨਿੰਗ …

Read More »