ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਰੋਜ਼ਗਾਰ ਬਿਊਰੋ ਅੰਮ੍ਰਿਤਸਰ ਵਲੋਂ 7 ਦਸੰਬਰ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਾਈਐਂਡ ਜੌਬ ਅਤੇ ਸਵੈ-ਰੋਜ਼ਗਾਰ
ਕਰਜ਼ਾ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਵਲੋਂ ਪ੍ਰਾਰਥੀਆਂ ਨੂੰ ਘੱਟੋ-ਘੱਟ 2.40 ਲੱਖ ਰੁਪਏ ਸਲਾਨਾ ਤਨਖ਼ਾਹ ਦਾ ਪੈਕੇਜ਼ ਆਫ਼ਰ ਕੀਤਾ ਜਾਵੇਗਾ।ਜਿਲ੍ਹੇ ਦੀਆਂ ਮਸ਼ਹੂਰ ਕੰਪਨੀਆਂ ਜਿਵੇਂ ਕਿ ਬਾਇਜ਼ੂਸ ਆਈ.ਸੀ.ਆਈ ਬੈਂਕ, ਐਨ.ਆਈ.ਆਈ.ਟੀ, ਸੈਮਸੰਗ, ਜ਼ਸਟ ਡਾਇਲ, ਐਸ.ਜੀ.ਐਨ.ਆਈ, ਆਈ.ਸੀ.ਆਈ ਲੌਮਬਾਰਡ ਅਤੇ ਐਸ.ਬੀ.ਆਈ ਲਾਈਫ਼ ਇੰਸੋਰੈਂਸ ਭਾਗ ਲੈਣਗੀਆਂ।ਘੱਟੋ-ਘੱਟ 20000 ਰੁ. ਪ੍ਰਤੀ ਮਹੀਨਾ ਤੋਂ ਲੈ ਕੇ 45000 ਤੱਕ ਤਨਖ਼ਾਹ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਨਾਲ ਸਬੰਧਿਤ ਵਿਭਾਗ ਜਿਵੇਂ ਕਿ ਲੀਡ ਬੈਂਕ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਡੇਅਰੀ ਡਿਵੈੱਲਪਮੈਂਟ, ਮੱਛੀ ਪਾਲਣ, ਐਸ.ਸੀ ਕਾਰਪੋਰੇਸ਼ਨ, ਬੈਂਕਫਿੰਕੋ, ਗ੍ਰਾਮੀਣ ਬੈਂਕ, ਵੇਰਕਾ ਮਿਲਕ ਪਲਾਂਟ ਅਤੇ ਕਾਮਨ ਸਰਵਿਸ ਸੈਂਟਰ ਦੇ ਨੁਮਾਇੰਦੇ ਵੀ ਭਾਗ ਲੇਣਗੇ।ਸਵੈਂ-ਰੋਜ਼ਗਾਰ ਸਬੰਧੀ ਕਰਜ਼ਾ ਅਰਜੀਆਂ ਮੌਕੇ ‘ਤੇ ਵਿਭਾਗਾਂ ਵਲੋਂ ਪ੍ਰਾਪਤ ਕਰਕੇ ਲਾਭਪਾਤਰੀਆਂ ਨੂੰ ਸੈਂਕਸ਼ਨ ਲੇੈਟਰ ਮੁਹੱਈਆ ਕਰਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲ੍ਹੇ ਦੇ ਨੌਜ਼ਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ।ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਹੇੈਲਪਲਾਈਨ ਨੰ: 9915789068 ‘ਤੇ ਸੰਪਰਕ ਕਰ ਸਕਦੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media