Wednesday, November 25, 2026

ਪੰਜਾਬੀ

ਤਰਕਸ਼ੀਲ ਆਗੂ ਪੱਤਰਕਾਰ, ਨਾਟਕਕਾਰ ਤੇ ਮਰਾਠੀ ਅਦਾਕਾਰ ਰਾਜਾ ਸ਼ਿਰਗੁਪੇ ਅੰਮ੍ਰਿਤਸਰ ਦੌਰੇ ਦੌਰਾਨ ਤਰਕਸ਼ੀਲਾਂ ਨੂੰ ਮਿਲੇ

ਅੰਮਿਤਸਰ, 22 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ) – ਮਹਾਂਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਣ ਸੰਮਤੀ ਦੇ ਤਰਕਸ਼ੀਲ ਆਗੂ ਪੱਤਰਕਾਰ, ਨਾਟਕਕਾਰ ਅਤੇ ਮਰਾਠੀ ਫਿਲਮਾਂ ਦੇ ਅਦਾਕਾਰ ਰਾਜਾ ਸ਼ਿਰਗੁਪੇ ਨੇ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਥਾਨਕ ਇਕਾਈ ਦੇ ਆਗੂਆਂ ਨਾਲ ਵਿਰਸਾ ਵਿਹਾਰ ਵਿਖੇ ਇਕ ਮੀਟਿੰਗ ਕੀਤੀ।ਜਿਸ ਵਿਚ ਮਹਾਰਾਸ਼ਟਰ ਅਤੇ ਪੰਜਾਬ ਦੀ ਤਰਕਸ਼ੀਲ ਲਹਿਰ ਸਬੰਧੀ ਭਰਪੂਰ ਵਿਚਾਰ ਵਟਾਂਦਰਾ …

Read More »

ਸੁਸ਼ਮਾ ਇਨਫਿਨਿਅਮ-ਹਾਈਈਸਟ ਪੁਆਇੰਟ ਆਫ ਰੀਜਨ ’ਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਚੰਡੀਗੜ੍ਹ, 22 ਜੂਨ (ਪੰਜਾਬ ਪੋਸਟ ਬਿਊਰੋ) – ਰੀਅਲ ਅਸਟੇਟ ਕੰਪਨੀ ਸੁਸ਼ਮਾ ਗਰੁੱਪ ਨੇ ਇੱਕ ਇਤਿਹਾਸਕ ਪ੍ਰੋਗਰਾਮ ‘ਯੋਗਾ ਆਨ ਕਲਾਊਡਜ਼’ ਦੇ ਨਾਲ ਆਪਣੇ ਨਵੇਂ ਕਮਰਸ਼ੀਅਲ ਪ੍ਰਾਜੈਕਟ ਸੁਸ਼ਮਾ ਇਨਫਿਨਿਅਮ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ।ਗਰੁੱਪ ਨੇ ਤਜਰਬੇਕਾਰ ਯੋਗ ਟ੍ਰੇਨਰਾਂ ਵਲੋਂ ਯੋਗ ਅਭਿਆਸ ਸੈਸ਼ਨ ਆਯੋਜਿਤ ਕੀਤਾ।                 ਜਿੰਨਾਂ ਨੇ ਲੋਕਾਂ ਨੂੰ ਯੋਗਿ ਅਭਿਆਸਾਂ ਦੀ ਸਿੱਖਲਾਈ ਦਿੱਤੀ ਅਤੇ ਠੰਡੀ ਹਵਾ ’ਚ ਉਚ ਬਿੰਦੂ ’ਤੇ ਅਭਿਆਸ …

Read More »

ਗੁਰੂ ਰਾਮਦਾਸ ਬਿਰਧ ਘਰ ਦੇ ਮੈਨੇਜਿੰਗ ਟਰੱਸਟੀ ਸਵ: ਓਕਾਰ ਸਿੰਘ ਸੰਧੂ ਦੀ ਚੋਥੀ ਸਲਾਨਾ ਬਰਸੀ ਮਨਾਈ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਅਕਾਸ਼ ਵਿਹਾਰ ਪਿੰਡ ਸੁਲਤਾਨਵਿੰਡ ਸਥਿਤ ਗੁਰੂ ਰਾਮਦਾਸ ਬਿਰਧ ਘਰ ਦੇ ਮੈਨੇਜਿੰਗ ਟਰੱਸਟੀ ਸਵ: ਓਕਾਰ ਸਿੰਘ ਸੰਧੂ ਦੀ ਚੋਥੀ ਸਲਾਨਾ ਬਰਸੀ ਮਨਾਈ ਗਈ।ਇਸ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।ਇਸ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ।ਪ੍ਰੋਗਰਾਮ ਵਿੱਚ ਬਿਰਧ ਘਰ ਦੇ ਟਰੱਸਟੀ ਖੁਸ਼ਵਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ `ਤੇ ਸ਼ਾਮਲ …

Read More »

ਮਗਨਰੇਗਾ ਅਧੀਨ ਕੰਮ ਕਰਵਾ ਕੇ ਪਿੰਡਾਂ ਦੀ ਬਦਲੀ ਨੁਹਾਰ – ਡਿਪਟੀ ਕਮਿਸ਼ਨਰ

ਪਠਾਨਕੋਟ, 22 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਮਗਨਰੇਗਾ ਅਧੀਨ ਵਿਕਾਸ ਕਾਰਜ ਕਰਵਾ ਕੇ ਜਿੱਥੇ ਜਿਲ੍ਹੇ ਦੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ।ਉਸ ਦੇ ਨਾਲ ਹੀ ਜਿਸ ਪਿੰਡ ਵਿੱਚ ਵਿਕਾਸ ਕਾਰਜ਼ ਕਰਵਾਇਆ ਜਾਂਦਾ ਹੈ, ਉੱਥੋਂ ਦੇ ਵਸਨੀਕ ਲੋਕਾਂ ਨੂੰ ਰੁਜਗਾਰ ਵੀ ਮੁਹੱਈਆ ਕਰਵਾਇਆ ਜਾਂਦਾ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਮਵੀਰ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਹ ਸਰਕਾਰ …

Read More »

ਝੋਨੇ ਦੀ ਫਸਲ ਲੋੜ ਵੱਧ ਖਾਦਾਂ ਦੀ ਵਰਤੋਂ ਨਾਲ ਨੁਕਸਾਨ ਜ਼ਿਆਦਾ – ਡਾ. ਅਮਰੀਕ ਸਿੰਘ

ਪਠਾਨਕੋਟ, 22 ਜੂਨ (ਪੰਜਾਬ ਪੋਸਟ ਬਿਊਰੋ) – ਝੋਨੇ ਅਤੇ ਬਾਸਮਤੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਬਹੁਤ ਜ਼ਰੂਰੀ ਹੈ, ਕਿਉਂਕਿ ਵੱਡੇ ਖੁਰਾਕੀ ਤੱਤਾਂ ( ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ) ਦੇ ਨਾਲ-ਨਾਲ ਛੋਟੇ ਖੁਰਾਕੀ ਤੱਤ (ਫੈਰਿਸ ਸਲਫੇਟ, ਜਿੰਕ ਸਲਫੇਟ) ਵੀ ਅਹਿਮ ਭੁਮਿਕਾ ਨਿਭਾਉਂਦੇ ਹਨ, ਇਸ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ …

Read More »

ਜਿਲ੍ਹਾ ਪ੍ਰਸਾਸ਼ਨ ਨੇ ਮਨਾਇਆ 5ਵਾਂ ਵਿਸ਼ਵ ਯੋਗਾ ਦਿਵਸ

ਪਠਾਨਕੋਟ, 22 ਜੂਨ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਮੂਹਿੰਮ ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਆਯੁਰਵੈਦਿਕ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ 5ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਜਿਸ ਵਿੱਚ ਡਿਪਟੀ ਕਮਿਸ਼ਨਰ ਰਾਮਵੀਰ ਤੋਂ ਇਲਾਵਾ ਅਰਸ਼ਦੀਪ ਸਿੰਘ ਐਸ.ਡੀ.ਐਮ  ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫ਼ਸਰ, ਡਾ. ਮੋਹਨ ਲਾਲ ਅੱਤਰੀ, ਡਾ. ਕੁਲਵੰਤ ਕੌਰ ਜਿਲ੍ਹਾ ਆਰਯੁਵੈਦਿਕ ਅਫਸਰ, ਡਾ. ਜਤਿੰਦਰ …

Read More »

ਸ੍ਰੀ ਹਜ਼ੂਰ ਸਾਹਿਬ ਵਿਖੇ ਇੱਕ ਲੱਖ 20 ਹਜ਼ਾਰ ਲੋਕਾਂ ਨੇ ਇਕੋ ਵਾਰ ਕੀਤਾ ਯੋਗਾ

ਗੋਲਡਨ ਬੁੱਕ ਆਫ਼ ਵਰਲਡ ਰਿਕਾਰਡ `ਚ ਦਰਜ਼ ਕਰਵਾਇਆ ਨਾਮ ਨਾਂਦੇੜ, 22 ਜੂਨ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਮਨਾਏ ਗਏ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਇੱਕ ਲੱਖ 20 ਹਜ਼ਾਰ ਲੋਕਾਂ ਨੇ ਇਕੋ ਵਾਰ ਯੋਗਾ ਕਰ ਕੇ ਦੇਸ਼ ਵਿੱਚ ਇੱਕ ਨਵਾਂ ਕੀਰਤੀਮਾਨ (ਰਿਕਾਰਡ) ਦਰਜ਼ ਕੀਤਾ।ਬਾਬਾ ਰਾਮਦੇਵ ਨੇ ਦੱਸਿਆ ਕਿ ਇਸ ਕੀਰਤੀਮਾਨ ਨੂੰ ਗੋਲਡਨ ਬੁੱਕ ਆਫ਼ ਰਿਕਾਰਡ …

Read More »

ਨਾਂਦੇੜ ਵਿੱਚ ਬਾਬਾ ਰਾਮਦੇਵ ਦੀ ਰਹਿਨੁਮਾਈ `ਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨਾਂਦੇੜ, 22 ਜੂਨ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਅੰਤਰਰਾਸ਼ਟਰੀ ਯੋਗ ਦਿਵਸ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ਼ੁਕਰਵਾਰ ਸਵੇਰੇ ਤੜਕੇ 5.00 ਵਜੇ ਮਨਾਇਆ ਗਿਆ।ਯੋਗ ਗੁਰੂ ਬਾਬਾ ਰਾਮਦੇਵ ਦੀ ਰਹਿਨੁਮਾਈ `ਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਜਦਕਿ ਨਾਂਦੇੜ ਤੋਂ ਸੰਸਦ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ `ਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈਪਾਸ ਵਿਖੇ 5ਵਾਂ ਅੰਤਰਰਾਸ਼ਟਰੀ ਯੋਗ ਦਿਵਸ ਪ੍ਰਿੰਸੀਪਲ ਅੰਜ਼ਨਾ ਗੁਪਤਾ ਦੀ ਅਗਵਾਈ `ਚ ਮਨਾਇਆ ਗਿਆ।ਜਿਸ ਵਿੱਚ ਸ਼ਾਮਲ ਹੋਏ 450 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਯੋਗ ਆਸਨ ਕੀਤੇ।               ਯੋਗਾ ਟਰੇਨਰਾਂ ਵਿਕਰਮ ਅਤੇ ਮਿਸ ਕਿਰਨ ਬਾਲਾ ਨੇ ਭੁਜੰਗਆਸਨ, ਸ਼ਲਭਾਸਨ, ਤਾੜਾਸਨ, ਅਰਧਚਕ੍ਰਾਸਨ, ਪਸ਼ਮੋਤਾਨਾਸਨ, ਭੁਮਾਸਨ, ਸ਼ੀਰਸ਼ਾਸਨ, ਵਰਿਜਾਸਨ, ਦੰਡਾਸਨ, ਗਰੁੜਾਸਨ, …

Read More »