ਸੋਸ਼ਲ ਮੀਡੀਆ ਦੀ ਵਰਤੋਂ ਸੰਭਲ ਕੇ ਕਰਨੀ ਚਾਹੀਦੀ ਹੈ – ਡਿਪਟੀ ਕਮਿਸ਼ਨਰ ਭੀਖੀ/ ਮਾਨਸਾ, 28 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਅੱਜ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਦੀ ਅਪੀਲ ਕਰਦਿਆਂ ਮਾਨਸਾ ਵਾਸੀਆਂ ਨੂੰ ਕਿਹਾ ਕਿ ਜਿੱਥੇ ਅੱਜ ਦੇ ਨੌਜਵਾਨ ਸੋਸ਼ਲ ਮੀਡੀਆ `ਤੇ ਲੰਮਾ ਸਮਾਂ ਗੁਜ਼ਾਰ ਰਹੇ ਹਨ, ਉਥੇ ਹੀ ਉਹ ਜ਼ਿੰਮੇਵਾਰਨਾ ਢੰਗ …
Read More »ਪੰਜਾਬੀ
ਗੁਰਦੁਆਰਾ ਗੁਰੂ ਨਾਨਕ ਪੁਰਾ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ
ਬਠਿੰਡਾ, 28 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਦਸ਼ਮੇਸ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਗੁਰੂ ਨਾਨਕ ਪੁਰਾ ਸੇਵਕ ਦਲ ਬਠਿੰਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਮਤਿ ਸਮਾਗਮ ਕਰਵਾ ਕੇ ਸ਼ਰਧਾ ਨਾਲ ਮਨਾਇਆ ਗਿਆ।ਭਾਈ ਦਵਿੰਦਰ ਸਿੰਘ ਬਟਾਲਾ ਵਾਲੇ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਭਾਈ …
Read More »ਐਨ.ਐਸ.ਆਈ.ਯੂ ਵਰਕਰਾਂ ਨੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਦੀ ਕੀਤੀ ਸਫਾਈ
ਲੋਕ ਸਭਾ ਚੋਣਾਂ ‘ਚ ਵੀ ਭਾਜਪਾ ਦਾ ਹੋਵੇਗਾ ਸਫਾਇਆ- ਅਕਸੈ ਬਠਿੰਡਾ, 28 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿੱਚ ਕਾਂਗਰਸ ਵਿੰਗ ਐਨ.ਐਸ.ਆਈ.ਯੂ ਦੇ ਸੂਬਾ ਪ੍ਰਧਾਨ ਅਕਸ਼ੇ ਕੁਮਾਰ ਦੀ ਅਗਵਾਈ`ਚ ਸਮੂਹ ਵਿਦਿਆਰਥੀਆਂ ਵਰਗ ਵਲੋਂ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ `ਤੇ ਬੇਹਤਰ ਭਾਰਤ ਮੁਹਿੰਮ ਤਹਿਤ ਅੱਜ ਸਥਾਨਕ ਫਾਇਰ ਬ੍ਰਿਗੇਡ ਚੌਂਕ ਤੋਂ ਸਫਾਈ ਮੁਹਿੰਮ …
Read More »ਕੈਪਟਨ ਵਲੋਂ ਦਿਹਾਤੀ ਸਿਹਤ ਸੇਵਾਵਾਂ ਨੂੰ ਵਧਾਵਾ ਦੇਣ ਲਈ 70 ਆਈ.ਈ.ਸੀ ਵੈਨਾਂ ਨੂੰ ਝੰਡੀ
ਚੰਡੀਗੜ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਹਾਤੀ ਸਿਹਤ ਸੇਵਾਵਾਂ ਨੂੰ ਬੜਾਵਾ ਦੇਣ ਲਈ ਆਪਣੀ ਸਰਕਾਰ ਦੀ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਪ੍ਰੋਗਰਾਮ ਹੇਠ 70 ਆਈ.ਈ.ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਵੈਨਾਂ ਨੂੰ ਝੰਡੀ ਦਿੱਤੀ ਹੈ। ਸੂਬਾ ਪੱਧਰ `ਤੇ ਲੋਕਾਂ ਨਾਲ ਸੰਪਰਕ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਵਾਲੇ ਇਸ ਪ੍ਰੋਗਰਾਮ ਹੇਠ ਸੂਬੇ ਭਰ ਦੇ …
Read More »ਅਵਤਾਰ ਸਿੰਘ ਹਿੱਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਧਾਰਮਿਕ ਸਜ਼ਾ ਸੁਣਾਈ ਗਈ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਸਾਹਿਬ ਵਿਖੇ ਤਲਬ ਕੀਤੇ ਗਏ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਦੇ ਅਵਤਾਰ ਸਿੰਘ ਹਿੱਤ ਵਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਉਸਤਤ `ਚ ਵਰਤੀ ਗਈ ਸ਼ਬਦਾਵਲੀ `ਚ ਗੁਰੂ ਸਾਹਿਬ ਨਾਲ ਤੁਲਨਾ ਕਰਨ ਦੀ ਹੋਈ ਗਲਤੀ ਕਬੂਲ ਕਰ ਲੈਣ `ਤੇ ਉਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ …
Read More »ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਨੇ ਲਹਿਰਾਇਆ ਤਿਰੰਗਾ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੁ) – ਨੈਸ਼ਨਲ ਇੰਟੈਗਰੇਸ਼ਨ ਮਲਟੀਪਰਪਜ਼ ਆਰਟਿਸਟ ਐਸੋਸੀਏਸ਼ਨ (ਨਿੰਪਾ) ਵਲੋਂ 70ਵੇਂ ਗਣਤੰਤਰ ਦਿਵਸ ਮੌਕੇ ਸਥਨਕ ਕਟੜਾ ਬੱਗੀਆਂ ਵਿਖੇ ਕੌਮੀ ਤਿਰੰਗਾ ਲਹਰਾਇਆ ਗਿਆ। ਰਾਸ਼ਟਰੀ ਝੰਡਾ ਲਹਿਰਾੁੳਣ ਦੀ ਰਸਮ ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਨੇ ਨਿਭਾਈ।ਉਨਾਂ ਨੇ ਸਮੂਹ ਦੇਸ਼ ਵਾਸੀਆਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ 1950 ਵਿੱਚ ਲਾਗੂ ਹੋਏ ਸੰਵਿਧਾਨ ਤਹਿਤ ਮਿਲੇ ਅਧਿਕਾਰਾਂ ਦੇ ਨਾਲ …
Read More »ਗੁਰਪਿੰਦਰ ਕੌਰ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂਡੋ ਚੈਂਪੀਅਨਸ਼ਿਪ-2018 `ਚ ਜਿਤਿਆ ਸਿਲਵਰ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੁ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਮਿਸ ਗੁਰਪਿੰਦਰ ਕੌਰ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ 78 ਕਿਲੋ ਕੈਟਾਗਿਰੀ ਵਿਚ ਸਿਲਵਰ ਮੈਡਲ ਹਾਸਲ ਕੀਤਾ ਹੈ।ਦਸਬੰਰ ਮਹੀਨੇ ਚੰਡੀਗੜ੍ਹ `ਚ ਹੋਈ ਚੈਂਪੀਅਨਸ਼ਿਪ ਵਿਚ ਮਿਸ ਰਾਜਵਿੰਦਰ ਕੌਰ ਅਤੇ ਜਸਕਰਨਪ੍ਰੀਤ ਕੌਰ ਨੇ ਵੀ ਹਿੱਸਾ ਲਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ …
Read More »ਭਾਰਤ ਤੇ ਤੁਰਕੀ ਦੇ ਕਲਾਕਾਰਾਂ ਨੇ ਲਗਾਈ ਅੰਤਰਰਾਸ਼ਟਰੀ ਆਰਟ ਵਰਕਸ਼ਾਪ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਆਰਟ ਗੈਲਰੀ ਵਿਖੇ ਭਾਰਤ ਅਤੇ ਤੁਰਕੀ ਦੇ ਕਲਾਕਾਰਾਂ ਵਲੋਂ `ਇੰਟਰਨੈਸ਼ਨਲ ਆਰਟ ਸਿੰਪੋਜ਼ੀਅਮ` ਦੇ ਬੈਨਰ ਹੇਠ ਆਰਟ ਵਰਕਸ਼ਾਪ ਲਗਾਈ ਗਈ।ਇਸ ਅੰਤਰਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਟ ਗੈਲਰੀ ਦੇ ਆਨਰੇਰੀ ਜਨਰਲ ਸਕੱਤਰ ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ 25 …
Read More »ਟੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਥਾਣਾ ਸਿਟੀ ਕੋਤਵਾਲੀ ਨੇ ਕੀਤੀ ਕਾਰਵਾਈ
ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਥਾਣਾ ਸਿਟੀ ਕੋਤਵਾਲੀ ਪੁਲਿਸ ਇੰਚਾਰਜ ਪ੍ਰਵੇਸ਼ ਚੋਪੜਾ ਵਲੋਂ ਥਾਣੇ ਦੇ ਅਧੀਨ ਪੈਂਦੇ ਆਪਣੇ ਇਲਾਕੇ ਕਟੜਾ ਜੈਮਲ ਸਿੰਘ, ਟੈਲੀਫੋਨ ਐਕਸਚੇਂਜ, ਹਾਲ ਬਾਜ਼ਾਰ ਤੇ ਹਾਲ ਗੇਟ ਨੂੰ ਰੋਜਾਨਾ ਪੇਸ਼ ਆ ਰਹੀ ਟਰੈਫਿਕ ਸਮੱਸਿਆ ਤੋਂ ਮੁਕਤ ਕਰਵਾਉਣ ਲਈ ਕਾਰਵਾਈ ਅੰਜ਼ਾਮ ਦਿੱਤੀ ਗਈ।ਨਗਰ ਨਿਗਮ ਦੀ ਲੈਂਡ ਵਿਭਾਗ ਟੀਮ ਦੇ ਨਾਲ ਨਜਾਇਜ਼ ਕਬਜ਼ਾਧਾਰੀਆਂ `ਤੇ ਕਾਰਵਾਈ ਦੌਰਾਨ …
Read More »ਇੰਸਪੈਕਟਰ ਤੋਂ ਡਿਪਟੀ ਸੁਪਰਡੈਂਟ ਪੁਲਿਸ (ਡੀ.ਐਸ.ਪੀ) ਪ੍ਰਮੋਟ ਹੋਏ ਸੰਜੀਵ ਕੁਮਾਰ
ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਇੰਸਪੈਕਟਰ ਤੋਂ ਡਿਪਟੀ ਸੁਪਰਡੈਂਟ ਪੁਲਿਸ (ਡੀ.ਐਸ.ਪੀ) ਪ੍ਰਮੋਟ ਹੋਏ ਸੰਜੀਵ ਕੁਮਾਰ ਨੂੰ ਤਰੱਕੀ ਦਾ ਸਟਾਰ ਲਾਉਂਦੇ ਹੋਏ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਡੀ.ਐਸ.ਪੀ ਵਿਭੋਰ ਕੁਮਾਰ, ਡੀ.ਐਸ.ਪੀ ਬਿਕਰਮ ਬਰਾੜ ਅਤੇ ਡੀ.ਐਸ.ਪੀ ਗੁਰਜੋਤ ਸਿੰਘ।
Read More »
Punjab Post Daily Online Newspaper & Print Media