Wednesday, November 25, 2026

ਪੰਜਾਬੀ

ਰੁਜ਼ਗਾਰ ਮੇਲੇ ਦੇ ਦੂਜੇ ਦਿਨ ਨੌਕਰੀ ਲਈ 212 ਨੌਜਵਾਨਾਂ ਦੀ ਹੋਈ ਚੋਣ

ਮਾਨਸਾ/ਭੀਖੀ, 18 ਨਵੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਚ ਕਰਵਾਏ ਜਾ ਰਹੇ ਤੀਜੇ ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲੇ ਦੇ ਦੂਸਰੇ ਦਿਨ 11 ਕੰਪਨੀਆਂ ਨੇ ਸ਼ਿਰਕਤ ਕੀਤੀ।ਇਸ ਮੇਲੇ ਵਿਚ ਤਕਰੀਬਨ 500 ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਜਿ਼ਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਪਹੁੰਚੇ, ਉਨ੍ਹਾਂ ਵਿਚੋਂ 212 ਉਮੀਦਵਾਰ …

Read More »

ਮਾਇਗ੍ਰੇਟਰੀ ਪਲਸ ਪੋਲੀਓ ਗੇੜ `ਚ 4189 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ – ਸਿਵਲ ਸਰਜਨ

ਮਾਨਸਾ/ਭੀਖੀ, 18 ਨਵੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਮਾਈਗਰੇਟਰੀ ਪਲਸ ਪੋਲੀਓ ਗੇੜ ਵਿੱਚ ਜਿਲ੍ਹਾ ਮਾਨਸਾ ਵਿੱਚ  4189 ਬੱਚਿਆ ਨੂੰ ਪੋਲੀਓ ਰੋਕੂ ਬੂੰਦਾ ਪਿਲਾਉਣ ਲਈ ਸੁਖਮਿੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ  ਅਤੇ ਦਰਸ਼ਨ ਸਿੰਘ ਬਲਾਕ ਐਕਸਟੇਸ਼ਨ ਐਜੂਕੇਟਰ ਦੀ ਦੇਖ ਰੇਖ ਵਿੱਚ ਇੱਕ ਮੀਟਿੰਗ ਰੱਖੀ ਗਈ।ਜਿਸ ਵਿਚ ਸਿਵਲ ਸਰਜਨ ਮਾਨਸਾ ਡਾ. …

Read More »

ਗਗਨ ਵਰਮਾ ਦੇ ਦਿਹਾਂਤ ਤੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਦੁੱਖ ਦਾ ਪ੍ਰਗਟਾਵਾ

ਮਾਨਸਾ/ਭੀਖੀ, 18 ਨਵੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਇੱਕ ਪੰਜਾਬੀ ਅਖਬਾਰ ਦੇ ਜਿਲਾ ਇੰਚਾਰਜ਼ ਅਨਿਲ ਵਰਮਾ ਦੇ ਛੋਟੇ ਭਰਾ ਗਗਨ ਵਰਮਾ (43) ਪੁੱਤਰ ਰਾਧੇ ਸ਼ਾਮ ਦੇ ਬੀਤੇ ਦਿਨ ਹੋਏ ਦੇਹਾਂਤ ਨਾਲ ਉਨਾਂ ਨੂੰ ਵੱਡਾ ਸਦਮਾ ਪੁੱਜਾ ਹੈ।ਗਗਨ ਵਰਮਾ ਦੇ ਦੇਹਾਂਤ `ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕੌਮੀ ਜਰਨਲ ਸਕੱਤਰ ਅਤੇ ਪ੍ਰਧਾਨ ਕਿਸਾਨ ਵਿੰਗ ਜਸਕਰਨ ਸਿੰਘ …

Read More »

ਬਾਦਲ ਪਰਿਵਾਰ ਨੇ ਕੋਈ ਚੰਗਾ ਕੰਮ ਕੀਤਾ ਹੁੰਦਾ ਤਾਂ ਡੀ-ਫੇਮ ਨਾ ਹੁੰਦੇ -ਡਾ. ਰਾਜ ਕੁਮਾਰ ਵੇਰਕਾ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਚੰਡੀਗੜ ਵਿੱਚ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ `ਤੇ ਉਨਾਂ ਨੂੰ ਡੀ-ਫੇਮ ਕਰਨ ਦੇ ਲਾਏ ਦੋਸ਼ਾਂ `ਤੇ ਪ੍ਰਤੀਕਰਮ ਦਿੰਦਿਆਂ ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ …

Read More »

ਯੂਨੀਵਰਸਿਟੀ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨੀਵਰਸਿਟੀ ਪੋਰਟਲ `ਤੇ ਉਪਲੱਬਧ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀ ਦੀਆਂ ਸੈਸ਼ਨ ਨਵੰਬਰ/ਦਸੰਬਰ-2018 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨੀਵਰਸਿਟੀ ਦੀ ਵੈਬਸਾਈਟ punjabcollegeadmissions.org <http://punjabcollegeadmissions.org/> `ਤੇ ਮਿਤੀ 14.11.2018 ਤੋਂ  ਉਪਲੱਬਧ ਹਨ। ਸਬੰਧਤ ਵਿਦਿਆਰਥੀ ਆਪਣੇ ਰੋਲ ਨੰਬਰ ਉਪਰ ਦਿੱਤੇ ਹੋਏ ;ਜਆ ਤੋਂ ਦਰਮਅ;ਰ਼ਦ ਕਰ ਸਕਦੇ ਹਨ ਅਤੇ ਇਹ ਰੋਲ ਨੰਬਰ/ਹਾਲ ਟਿਕਟ ਹਰ ਵਿਦਿਆਰਥੀ ਪ੍ਰੀਖਿਆ ਕੇਂਦਰ ਵਿਚ ਪ੍ਰਵੇਸ਼ ਹੋਣ …

Read More »

ਯੂਨੀਵਰਸਿਟੀ ਦੇ ਪੀ.ਐਚ.ਡੀ ਖੋਜਾਰਥੀ ਹਰਮਨਪ੍ਰੀਤ ਸਿੰਘ ਦੇ ਕੰਮ ਸ਼ਲਾਘਾ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਉਟੀਕਲ ਸਾਇੰਸ ਵਿਭਾਗ ਦੇ ਪੀ.ਐਚ.ਡੀ ਖੋਜਾਰਥੀ ਹਰਮਨਪ੍ਰੀਤ ਸਿੰਘ ਨੇ ਕਾਨਫਰੰਸ ” 21 ਵੀ ਸਦੀ ਡਰਗ ਡਿਸਕਵਰੀ ਅਤੇ ਡਿਵੈਲਪਮੈਟ ਫਾਰ ਗਲੋਬਲ ਹੈਲਥ” 17-20 ਅਕਤੂਬਰ 2018 ਜਰਮਨੀ ਵਿਖੇ ਆਪਣਾ ਰਿਸਰਚ ਦਾ ਕੰਮ ਦਸਿਆ । ਹਰਮਨਪ੍ਰੀਤ ਸਿੰਘ ਨੂੰ ਇਸ ਕਾਨਫਰੰਸ ਵਾਸਤੇ ਡਿਪਾਰਟਮੈਟ ਆਫ ਸਾਇੰਸ ਐਂਡ ਟੈਕਨਾਲੋਜੀ ਨਵੀ ਦਿੱਲੀ ਵਲੋਂ …

Read More »

ਯੂਨੀਵਰਸਿਟੀ ਸਕਾਲਰ ਨੂੰ ਬੈਸਟ ਥੀਸਿਸ ਐਵਾਰਡ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨੈਸ਼ਨਲ ਆਰਗੈਨਿਕ ਸਿੰਪੋਜ਼ੀਅਮ ਟਰੱਸਟ  (ਨੋਐਸਟੀ) ਕੌਂਸਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਸੁਖਮੀਤ ਕੌਰ ਨੂੰ ਸੈਲਫ-ਨੋਸਟ ਬੈਸਟ ਥੀਸਿਸ ਅਵਾਰਡ 2018 ਲਈ ਚੁਣਿਆ ਗਿਆ ਹੈ।ਰਾਸ਼ਟਰਪਤੀ, ਨਸਟ ਟਰੱਸਟ ਦੁਆਰਾ ਪ੍ਰਵਾਨਿਤ ਇਕ ਜਿਊਰੀ ਨੇ ਅਨੇਕਾਂ ਨਾਮੀ ਸੰਸਥਾਵਾਂ ਅਤੇ ਖੋਜ ਪ੍ਰਯੋਗਸ਼ਾਲਾਵਾਂ ਤੋਂ ਪ੍ਰਾਪਤ ਨਾਮਜ਼ਦਗੀਆਂ ਦੀ ਚੋਣ ਦੇ ਅਧਾਰ `ਤੇ ਕੀਤੀ ਹੈ। ਜੈਵਿਕ ਅਤੇ ਮੈਡੀਸਨਲ ਰਸਾਇਣ ਵਿਗਿਆਨ …

Read More »

ਉਗਦੇ ਤੇ ਡੁੱਬਦੇ ਸੂਰਜ ਦੀ ਪੂਜਾ ਕਰਕੇ ਮਨਾਇਆ ਜਾਂਦਾ ਹੈ ਛਠ ਪੂਜਾ ਦਾ ਤਿਓਹਾਰ

ਜੰਡਿਆਲਾ ਗੁਰੂ, 18 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) -ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੰਡਿਆਲਾ ਗੁਰੂ ਨਜਦੀਕ ਮੱਲੀਆਂ ਨਹਿਰ ਵਿਚ ਛਠ ਪੂਜਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਪ੍ਰਮੋਦ ਸਿੰਘ, ਬਿਕਰਮ ਕੁਮਾਰ, ਰਿਤਨੇਸ਼ ਸਿੰਘ, ਮਦਨ ਪ੍ਰਸਾਦ, ਅਨਿਲ ਸਿੰਘ, ਵਿਕਰਾਂਤ ਕੁਮਾਰ, ਦਿਲੀਪ ਸਾਹਨੀ, ਮੁਕੇਸ਼ ਸਾਹਨੀ, ਮਦਨ ਚੋਧਰੀ, ਬੀਰੇਂਦਰ, ਦੀਪ ਲਾਲ ਸ਼ਾਹ ਆਦਿ ਹਾਜ਼ਰ ਸਨ। ਇਸ ਪੂਜਾ ਵਿਚ …

Read More »

ਸੁਲਤਾਨਪੁਰ ਲੋਧੀ ਵਿਖੇ 23 ਨਵੰਬਰ ਦੇ ਸਮਾਗਮ `ਚ ਸ਼ਾਮਲ ਹੋਣਗੇ ਪੰਜਾਬ ਦੇ ਰਾਜਪਾਲ

ਗਵਰਨਰ ਵੀ.ਪੀ. ਸਿੰਘ ਬਦਨੌਰ ਨੇ ਕੀਤਾ ਸੱਦਾ ਪ੍ਰਵਾਨ ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਇਸ ਸਾਲ ਸੁਲਤਾਨਪੁਰ ਲੋਧੀ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੇ ਸ਼੍ਰੋਮਣੀ ਕਮੇਟੀ ਦਾ ਸੱਦਾ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 21 ਨੂੰ ਪਾਕਿਸਤਾਨ ਜਾਵੇਗਾ ਜਥਾ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 21 ਨਵੰਬਰ ਨੂੰ ਭੇਜਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇ ਨਾਲ ਜਾਣ ਵਾਲੇ 1694 ਸ਼ਰਧਾਲੂਆਂ ਨੇ …

Read More »