ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਉਟੀਕਲ ਸਾਇੰਸ ਵਿਭਾਗ ਦੇ ਪੀ.ਐਚ.ਡੀ ਖੋਜਾਰਥੀ ਹਰਮਨਪ੍ਰੀਤ ਸਿੰਘ ਨੇ ਕਾਨਫਰੰਸ ” 21 ਵੀ ਸਦੀ ਡਰਗ ਡਿਸਕਵਰੀ ਅਤੇ ਡਿਵੈਲਪਮੈਟ ਫਾਰ ਗਲੋਬਲ ਹੈਲਥ” 17-20 ਅਕਤੂਬਰ 2018 ਜਰਮਨੀ ਵਿਖੇ ਆਪਣਾ ਰਿਸਰਚ ਦਾ ਕੰਮ ਦਸਿਆ । ਹਰਮਨਪ੍ਰੀਤ ਸਿੰਘ ਨੂੰ ਇਸ ਕਾਨਫਰੰਸ ਵਾਸਤੇ ਡਿਪਾਰਟਮੈਟ ਆਫ ਸਾਇੰਸ ਐਂਡ ਟੈਕਨਾਲੋਜੀ ਨਵੀ ਦਿੱਲੀ ਵਲੋਂ ਇੰਟਰਨੈਸ਼ਨਲ ਟਰੈਵਲ ਗਰਾਂਟ ਵੀ ਪ੍ਰਾਪਤ ਹੋਈ ਹੈ।ਇਸ ਕਾਨਫਰੰਸ ਵਿਚ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ, ਅਧਿਆਪਕ, ਸੰਸਥਾ (ਬਿੱਲ ਮਿਲੈਨਡਾ ਗੇਟ ਫਾਉਨਡੇਸ਼ਨ) ਅਤੇ ਕੰਪਨੀਆਂ (ਗਲੈਕਸੋ, ਲਿਡਰਾ) ਨੇ ਭਾਗ ਲਿਆ।ਇਸ ਵਿਚ ਨਵੀਆਂ ਦਵਾਈਆਂ ਜਿਹੜੀਆਂ ਕਿ ਕਲਿਨੀਕਲ ਟਰਾਇਲ ਵਿਚ ਹਨ ਅਤੇ ਨਵੀਆਂ ਦਵਾਈਆਂ ਦੇਣ ਦੀਆਂ ਤਕਨੀਕਾਂ ਬਾਰੇ ਚਰਚਾ ਕੀਤੀ ਗਈ। ਹਰਮਨਪ੍ਰੀਤ ਸਿੰਘ ਨੇ ਆਪਣਾ ਰਿਸਰਚ ਦਾ ਕੰਮ ਜਿਹੜਾ ਕੇ ਬੱਚਿਆਂ ਦੇ ਬੋਧਾਤਮਿਕ ਵਿਕਾਰ ਨੂੰ ਠੀਕ ਕਰਨ ਵਾਸਤੇ ਹੈ, ਉਸ ਵਿਚ ਡੀ.ਐਚ.ਏ ਦੇ ਨਾਲ ਨਵੀ ਫਾਰਮੂਲੇਸ਼ਨ ਬਣਾ ਕੇ ਦੱਸਿਆ ਹੈ।ਇਸ ਕੰਮ ਦੀ ਬੜੀ ਸ਼ਲਾਘਾ ਕੀਤੀ ਗਈ ਜੋ ਕਿ ਪ੍ਰੋ. ਸੁਬੀਤ ਕੁਮਾਰ ਜੈਨ ਦੀ ਨਿਗਰਾਨੀ ਹੇਠ ਹੋਇਆ ਹੈ। ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਮੁੱਖੀ ਫਾਰਮੇਸੀ ਵਿਭਾਗ, ਸਾਰੇ ਅਧਿਆਪਕ ਅਤੇ ਰਿਸਰਚ ਸਕਾਲਰ ਨੇ ਭਾਗ ਲੈਣ ਤੇ ਵਧਾਈ ਦਿੱਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …