Wednesday, November 25, 2026

ਪੰਜਾਬੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੀ.ਵੀ.ਐਸ ਕੰਪਨੀ ਵਲੋਂ ਦੋ ਮੋਟਰਸਾਈਕਲ ਭੇਟ

ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਟੀ.ਵੀ.ਐਸ ਕੰਪਨੀ ਵੱਲੋਂ ਦੋ ਮੋਟਰਸਾਈਕਲ ਅਪਾਚੀ ਆਰ.ਆਰ-310 ਤੇ ਰੇਡੀਓਨ-110 ਭੇਟ ਕੀਤੇ ਗਏ, ਜਿਸ ਦੀ ਚਾਬੀਆਂ ਟੀ.ਵੀ.ਐਸ ਕੰਪਨੀ ਦੇ ਏਰੀਆ ਮੈਨੇਜਰ ਪ੍ਰਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੂੰ ਸੌਂਪੀਆਂ।ਸ਼੍ਰੋਮਣੀ ਕਮੇਟੀ …

Read More »

ਖ਼ਾਲਸਾ ਕਾਲਜ ਵਿਖੇ ‘ਨਸ਼ੇ ਦੀ ਲਾਹਨਤ : ਸਮਾਜਿਕ ਖਤਰਾ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਯੂ.ਜੀ.ਸੀ. ਦੀ ਮਦਦ ਨਾਲ ‘ਨਸ਼ੇ ਦੀ ਲਾਹਨਤ : ਸਮਾਜਿਕ ਖਤਰਾ’ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਇਸ ’ਚ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਗੁਰਪ੍ਰੀਤ ਸਿੰਘ ਤੂਰ, ਆਈ.ਪੀ.ਐਸ ਅਤੇ ਡਾ. ਪੀ.ਐਲ ਗਰਗ ਨੇ ਆਪਣੇ ਵਿਸ਼ੇਸ਼ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।     ਇਸ ਮੌਕੇ ਪ੍ਰਿੰਸੀਪਲ …

Read More »

ਨਹਿਰੂ ਕੱਪ ਜਿੱਤ ਕੇ ਪਰਤੀ ਖਾਲਸਾ ਹਾਕੀ ਅਕੈਡਮੀ ਟੀਮ ਦਾ ਸ਼ਾਨਦਾਰ ਸਵਾਗਤ

ਮੈਨੇਜ਼ਮੈਂਟ ਵੱਲੋਂ ਖਿਡਾਰਣਾਂ ਨੂੰ ਦਿੱਤਾ ਜਾਵੇਗਾ ਪੁਰਸਕਾਰ – ਛੀਨਾ ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਦਿੱਲੀ ਵਿਖੇ ਪ੍ਰਸਿੱਧ 25ਵਾਂ ਨਹਿਰੂ ਗਰਲਜ਼ ਹਾਕੀ ਟੂਰਨਾਮੈਂਟ ਕੱਪ ਜਿੱਤਣ ਤੋਂ ਬਾਅਦ ਅੱਜ ਇੱਥੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦਫ਼ਤਰ ਵਿਖੇ ਪਹੁੰਚਣ ’ਤੇ ਖਾਲਸਾ ਹਾਕੀ ਅਕਾਦਮੀ ਦੀਆਂ ਖਿਡਾਰਣਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਟੀਮ ਨੇ ਸੋਨੀਪਤ (ਹਰਿਆਣਾ) ਦੀ ਸਪੋਰਟਸ ਅਥਾਰਟੀ ਆਫ਼ ਇੰਡੀਆ ਦੀ …

Read More »

ਗਿਆਨੀ ਟੀ ਸਟਾਲ ਦੀ ਕੀਤੀ ਚੈਕਿੰਗ

ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਲੋਕਾਂ ਦੀ ਸ਼ਿਕਾਇਤ ਦੇ ਆਧਾਰ `ਤੇ ਅੱਜ ਮਸ਼ਹੂਰ ਗਿਆਨੀ ਟੀ ਸਟਾਲ ਦੀ ਚੈਕਿੰਗ ਵੀ ਕੀਤੀ ਗਈ।ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਗਿਅਨੀ ਟੀ ਸਟਾਲ ਦੀ ਰਸੋਟੀ ਵਿੱਚ ਕਾਫ਼ੀ ਗੰਦਗੀ ਪਾਈ ਗਈ ਅਤੇ ਇਸ ਪਾਸ ਲਾਇਸੰਸ ਵੀ ਨਹੀਂ ਸੀ।ਉਥੇ ਕੰਮ ਕਰਦੇ ਵਰਕਰਾਂ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਸੀ ਤੇ ਕੰਮ …

Read More »

ਸਿਹਤ ਵਿਭਾਗ ਵਲੋਂ ਬੋਟਲਿੰਗ ਯੂਨਿਟਾਂ `ਤੇ ਛਾਪੇਮਾਰੀ

ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਿਹਤ ਵਿਭਾਗ ਵਲੋਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਗੈਰ ਕਾਨੂੰਨੀ ਪਾਣੀ ਅਤੇ ਸੋਡਾ ਨਿਰਮਾਨ ਅਤੇ ਬੋਟਲਿੰਗ ਯੂਨਿਟਾਂ ਦੇ ਖਿਲਾਫ਼ ਕਾਰਵਾਈ ਕਰਦਿਆਂ ਹੋਇਆਂ  ਇਨ੍ਹਾਂ ਦੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਿੰਨ ਬੋਟਲਿੰਗ ਯੂਨਿਟਾਂ ਤੇ ਛਾਪੇਮਾਰੀ ਕੀਤੀ ਗਈ ਸੀ।     ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਅਫਸਰ ਡਾ. ਲਖਬੀਰ ਸਿੰਘ …

Read More »

ਜਨਮ ਦਿਨ ਮੁਬਾਰਕ – ਵਿਸ਼ਵਦੀਪ ਕੌਰ

ਭੀਖੀ (ਮਾਨਸਾ), 13 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਵਿਸ਼ਵਦੀਪ ਕੌਰ ਦੇ ਪਿਤਾ ਕਰਨ ਸਿੰਘ ਮਾਤਾ ਪਰਵਿੰਦਰ ਕੌਰ ਤੇ ਸਮੂਹ ਪਰਿਵਾਰ ਨੂੰ ਹੋਣਹਾਰ ਬੇਟੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। 

Read More »

ਐਨ.ਆਰ.ਆਈ ਥਾਣਾ ਸਰਕਾਰੀ ਕੋਠੀ ਨੰਬਰ ਡੀ-16 ਸਿਵਲ ਸਟੇਸ਼ਨ ਵਿਖੇ ਤਬਦੀਲ

ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦਾ ਐਨ.ਆਰ.ਆਈ ਥਾਣਾ ਸਰਕਾਰੀ ਕੋਠੀ ਨੰਬਰ ਡੀ-16 ਸਿਵਲ ਸਟੇਸ਼ਨ ਵਿਖੇ ਤਬਦੀਲ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪਹਿਲਾਂ ਥਾਣਾ ਐਨ.ਆਰ.ਆਈ ਬਠਿੰਡਾ ਰੁਜ਼ਗਾਰ ਭਵਨ ਵਿਖੇ ਸਥਿਤ ਸੀ, ਪ੍ਰੰਤੂ ਹੁਣ ਐਨ.ਆਰ.ਆਈ ਥਾਣੇ ਨੂੰ ਸਰਕਾਰੀ ਕੋਠੀ ਨੰਬਰ ਡੀ-16 ਸਿਵਲ ਸਟੇਸ਼ਨ ਬਠਿੰਡਾ ਪ੍ਰੈਸ …

Read More »

ਜਿਲ੍ਹਾ ਪੱਧਰੀ ਸਕੂਲ ਐਥਲੈਟਿਕ ਮੀਟ ਦੌਰਾਨ ਜੇਤੂ ਖਿਡਾਰੀਆ ਨੂੰ ਵੰਡੇ ਦੇਸੀ ਘਿਉ ਤੇ ਬਦਾਮ

ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਬੁਹਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਦੂਜੇ ਦਿਨ ਦੀ ਜਿਲ੍ਹਾ ਪੱਧਰੀ ਸਕੂਲ ਐਥਲੈਟਿਕ ਮੀਟ ਸਾਲ 2018-19 (14/17/19) ਲੜਕੇ/ ਲੜਕੀਆਂ ਦੇ ਮੁਕਾਬਲਿਆਂ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਸੁਰਜੀਤ ਸਿੰਘ ਸਰਕਾਰੀ ਰਜਿੰਦਰਾ ਕਾਲਜ ਅਤੇ ਹਰਜਿੰਦਰ ਸਿੰਘ ਜੀਦਾ ਨੇ ਅਥਲੀਟਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਜੇਤੂ ਖਿਡਾਰੀਆ ਨੂੰ ਦੇਸੀ ਘਿਉ ਅਤੇ ਬਦਾਮ ਵੰਡੇ।ਸਮਾਰਟ ਸਕੂਲ ਘੁੱਦਾ ਦੇ …

Read More »

ਕੇਂਦਰੀ ਜੇਲ `ਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਗੁਡਵਿਲ ਸੁਸਾਇਟੀ ਦੇ ਸਹਿਯੋਗ ਨਾਲ ਮੈਡੀਕਲ ਕੈਂਪ

ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਪਰਮਜੀਤ ਸਿੰਘ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਸ੍ਰੀਮਤੀ ਮਨੀਲਾ ਚੁੱਘ ਸਿਵਲ ਜੱਜ (ਸ.ਡ)/ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਗੁਡਵਿਲ ਸੁਸਾਇਟੀ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਲਈ ਕੈਂਪ ਲਗਾਇਆ।ਜਿਸ ਵਿਚ ਅੱਖਾਂ ਦੇ ਮਾਹਿਰ ਡਾਕਟਰਾਂ ਔਰਤਾਂ ਅਤੇ ਬੱਚਿਆਂ ਦੇ …

Read More »

ਬੈਚਲਰ ਆਫ਼ ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ ਦੇ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ

ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਕਾਲਜ ਆਪਣੇ ਸ਼ਾਨਦਾਰ ਅਕਾਦਮਿਕ ਨਤੀਜਿਆਂ ਦੀ ਬਦੌਲਤ ਪੂਰੇ ਮਾਲਵਾ ਖਿੱਤੇ ਵਿੱਚ ਪ੍ਰਸਿੱਧ ਹੈ।ਇਸ ਕਾਲਜ ਦੇ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਹਮੇਸ਼ਾਂ ਨਵੇਂ ਮੀਲ ਪੱਥਰ ਗੱਡੇ ਹਨ।ਇਸੇ ਪ੍ਰੰਪਰਾ ਨੂੰ ਕਾਇਮ ਰੱਖਦੇ ਹੋਏ ਸੰਸਥਾ ਦੇ ਹਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਯੂਨੀਵਰਸਿਟੀ ਇਮਤਿਹਾਨਾਂ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਰਹੇ ਹਨ।ਇਸ ਵਾਰ …

Read More »