Friday, July 4, 2025
Breaking News

ਕੇਂਦਰੀ ਜੇਲ `ਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਗੁਡਵਿਲ ਸੁਸਾਇਟੀ ਦੇ ਸਹਿਯੋਗ ਨਾਲ ਮੈਡੀਕਲ ਕੈਂਪ

PPN1210201810ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਪਰਮਜੀਤ ਸਿੰਘ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਸ੍ਰੀਮਤੀ ਮਨੀਲਾ ਚੁੱਘ ਸਿਵਲ ਜੱਜ (ਸ.ਡ)/ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਗੁਡਵਿਲ ਸੁਸਾਇਟੀ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਲਈ ਕੈਂਪ ਲਗਾਇਆ।ਜਿਸ ਵਿਚ ਅੱਖਾਂ ਦੇ ਮਾਹਿਰ ਡਾਕਟਰਾਂ ਔਰਤਾਂ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕੈਦੀਆਂ/ਹਵਾਲਾਤੀਆਂ ਦੀਆਂ ਅੱਖਾਂ ਅਤੇ ਹੋਰ ਬਿਮਾਰੀਆਂ ਦਾ ਚੈਕਅੱਪ ਕੀਤਾ।ਵਿਜੈ ਬਰੇਜਾ ਪ੍ਰਧਾਨ ਗੁੱਡਵਿਲ ਸੁਸਾਇਟੀ, ਹੇਮੰਤ ਕੁਮਾਰ, ਪ੍ਰੀਤਮ ਕੁਮਾਰ, ਰੋਹਿਤ ਖੱਟੜ, ਵਕੀਲ ਅਤੇ ਗੁੱਡਵਿਲ ਸੁਸਾਇਟੀ ਦੇ ਮੈਂਬਰਾਂ ਨੇ ਇਸ ਕੈਂਪ ਵਿਚ ਐਨਕਾਂ ਮੁਫ਼ਤ ਮੁਹੱਈਆ ਕਰਵਾਈਆਂ।ਇਸ ਕੈਂਪ ਦੌਰਾਨ ਲਗਭਗ 277 ਕੈਦੀਆਂ/ਹਵਾਲਾਤੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ।ਡਾ. ਜੇ.ਆਰ. ਜੈਨ, ਡਾ. ਰਾਜ ਕੁਮਾਰ ਗਰਗ, ਡਾ. ਸ਼ਸ਼ੀ ਗਰਗ ਅਤੇ ਡਾ. ਰੋਸ਼ਨ ਕੁਮਾਰ ਜਾਹ ਨੇ ਕੈਦੀਆਂ/ਹਵਾਲਾਤੀਆਂ ਦਾ ਡਾਕਟਰੀ ਮੁਆਇਨਾ ਕੀਤਾ।ਜਨਾਨਾ ਅਹਾਤੇ `ਚ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਸਾਹਿਬਾਨ ਦੀ ਟੀਮ ਵਲੋਂ ਔਰਤਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਮੁਆਇਨਾ ਕਰਦਿਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ।ਜਨਾਨਾ ਅਹਾਤੇ ਵਿੱਚ ਜੋ ਤਿੰਨ ਬੱਚੇ ਆਪਣੀ ਮਾਂ ਨਾਲ ਰਹਿ ਰਹੇ ਸਨ, ਉਨ੍ਹਾਂ ਦੀ ਸਿਹਤ ਦਾ ਮੁਆਇਨਾ ਡਾਕਟਰ ਸ਼ਸ਼ੀ ਗਰਗ ਵਲੋਂ ਕੀਤਾ ਗਿਆ।ਕੁਲ 67 ਔਰਤਾਂ ਦੀ ਸਿਹਤ ਦਾ ਚੈਕਅੱਪ ਕੀਤਾ ਗਿਆ।
ਇਸ ਤੋਂ ਇਲਾਵਾ ਕੈਦੀਆਂ ਲਈ ਹਸਪਤਾਲ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ।
 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply