ਧੂਰੀ, 5 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਿਹਤ ਵਿਭਾਗ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਖਸਰਾ-ਰੁਬੈਲਾ ਟੀਕਾਕਰਨ ਮੁਹਿੰਮ ਬਾਰੇ ਫੈਲਾਏ ਜਾ ਰਹੇ ਗ਼ਲਤ ਪ੍ਰਚਾਰ ਨੂੰ ਨਕਾਰਦਿਆਂ ਪੰਚਾਇਤ ਸੰਮਤੀ ਸ਼ੇਰਪੁਰ ਦੇ ਚੇਅਰਪਰਸਨ ਸਿਮਰਜੀਤ ਕੌਰ ਭੱਠਲ ਵੱਲੋਂ ਅੱਜ ਆਪਣੇ ਬੇਟੇ ਆਦੇਸ਼ਵਰ ਅਤੇ ਬੇਟੀ ਜੈਸਮਿਨ ਨੂੰ ਖਸਰਾ-ਰੁਬੈਲਾ ਟੀਕਾ ਲਗਵਾਇਆ ਗਿਆ।ਮੈਡਮ ਭੱਠਲ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ `ਤੇ ਖਸਰਾ-ਰੁਬੈਲਾ ਟੀਕਾਕਰਨ …
Read More »ਪੰਜਾਬੀ
ਵਿਦੇਸ਼ੀ ਮੰਡੀ ਲਈ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀ ਉਡਾਨ ਬਹਾਲ ਕਰਨ ਦੀ ਮੰਗ
ਆਲੂ ਬੀਜ ਦੇ ਸੁਧਾਰ ਲਈ ਪੈਪਸੀਕੋ ਲਵੇਗੀ ਖੇਤੀਬਾੜੀ ਯੂਨੀਵਰਸਿਟੀ ਦਾ ਸਹਿਯੋਗ ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੀ ਕਿਰਸਾਨੀ ਦੇ ਸੰਕਟ ਅਤੇ ਹੱਲ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੀ. ਐਚ. ਡੀ. ਚੈਂਬਰ ਨਾਲ ਮਿਲ ਕੇ ਕਰਵਾਈ ਗਈ ਦੋ ਰੋਜ਼ਾ ਕਿਸਾਨ ਗੋਸ਼ਟੀ ਦੇ ਦੂਸਰੇ ਦਿਨ ਹੋਈ ਵਿਚਾਰ-ਚਰਚਾ ਨੂੰ ਸੰਬੋਧਨ ਕਰਦੇ ਅਗਾਂਹਵਧੂ ਕਿਸਾਨ ਅਤੇ ਖੇਤੀ ਵਸਤਾਂ ਨੂੰ ਵਿਦੇਸ਼ਾਂ ਤੱਕ ਵੇਚ …
Read More »ਨੌਜਵਾਨ ਅੰਗਰੇਜੀ ਸਿੱਖਣ ਤੇ ਸ਼ਖਸ਼ੀਅਤ ਨਿਖਾਰਨ ਦੇ ਸੁਨਹਿਰੀ ਮੌਕੇ ਦਾ ਲਾਭ ਉਠਾਉਣ – ਏ.ਡੀ.ਸੀ
ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਰੀਜਨਲ ਇੰਸਟੀਚਿਊਟ ਆਫ ਇੰਗਲਿਸ਼ ਚੰਡੀਗੜ੍ਹ ਦੇ ਸਹਿਯੋਗ ਨਾਲ ਨੌਜਵਾਨਾਂ ਦੇ ਅੰਗਰੇਜੀ ਅਤੇ ਸੰਚਾਰ ਹੁਨਰ ਨੂੰ ਵਿਕਸਿਤ ਕਰਨ ਲਈ ਇਹ ਖਾਸ ਉਪਰਾਲਾ ਕੀਤਾ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਆਪਣੀ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀ ਸਿਖਲਾਈ ਦੇ ਕੇ ਵਿਸ਼ਵ ਪੱਧਰ ਦੇ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਦੇ ਮੋਢੇ …
Read More »ਸਿਖਿਆ ਮੰਤਰੀ ਸੋਨੀ ਨੇ ਓਪਨ ਰਾਸ਼ਟਰੀ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ ਬਿਊਰੋ) – ਸਕੂਲ ਸਿਖਿਆ ਅਤੇ ਵਾਤਾਵਰਨ ਮੰਤਰੀ ਓ.ਪੀ ਸੋਨੀ ਨੇ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਵਲੋਂ ਸਥਾਨਕ ਗੋਲਬਾਗ ਵਿਖੇ ਆਯੋਜਿਤ ਓਪਨ ਰਾਸ਼ਟਰੀ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ।ਸੋਨੀ ਨਾਲ ਸੀਨੀਅਰ ਐਡਵੋਕੇਟ ਰਾਜੀਵ ਭਗਤ, ਸੁਮਿਤ ਖੰਨਾ ਹਿਊਮਨ ਰਾਈਟਸ ਐਂਡ ਐਂਟੀ-ਕੁਰੱਪਸ਼ਨ ਐਸੋਸੀਏਸ਼ਨ, ਗੌਰਵ ਚੋਪੜਾ, ਅਭਿਲਾਸ਼ ਕੁਮਾਰ, ਕਰਮਜੀਤ ਸਿੰਘ, ਮਨਜੀਤ ਕੌਰ ਅਤੇ ਐਸੋਸੀਏਸ਼ਨ ਦੇ ਪ੍ਰਤੀਨਿਧੀ ਵੀ …
Read More »ਪੰਜਾਬੀਆਂ ਦੀ ਦੇਸ਼-ਪ੍ਰਦੇਸ਼ ਹਰ ਥਾਂ ਬੱਲੇ ਬੱਲੇ – ਜੋਸਨ
ਜੰਡਿਆਲਾ ਗੁਰੂ, 5 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਅਮਰੀਕਾ ਦੀ ਫਾਇਰ ਡਿਪਾਰਟਮੈਂਟ ਅਤੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਵੱਲੋਂ ਚਾਰ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।ਜੀ.ਟੀ ਰੋਡ ਓਲਾਈਵ ਗਾਰਡਨ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਨ.ਆਰ.ਆਈ ਸੁਰਿੰਦਰ ਸਿੰਘ ਜੋਸਨ ਨੇ ਦੱਸਿਆ ਕਿ ਉਨ੍ਹਾਂ ਦਾ ਭਣੇਵਾਂ ਤੇ ਪਿਤਾ ਜਗੀਰ ਸਿੰਘ ਤੇ ਮਾਤਾ ਨਰਿੰਦਰ ਕੌਰ ਸਿਮਰਨਜੀਤ ਸਿੰਘ ਦੀ ਪਿਛਲੇ ਦਿਨੀ ਫਾਇਰ …
Read More »ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਵਿਸ਼ਵ ਰਚਨਾਤਮਕਤਾ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਰਚਨਾਤਮਕਤਾ ਦਿਵਸ ਆਯੋਜਿਤ ਕੀਤਾ ਗਿਆ, ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦੀ ਅਗਵਾਈ ਵਾਈਸ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੁਆਰਾ ਕੀਤੀ ਗਈ।ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਅਤੇ ਰਚਨਾਤਮਕਤਾ ’ਤੇ ਪੀ.ਪੀ.ਟੀ ਰਾਹੀਂ ਆਪਣੀ ਰਚਨਾਤਮਕਤਾ ਦੇ ਜੌਹਰ ਬੜੇ …
Read More »ਸ਼ਾਹਕੋਟ ਦੀ ਜ਼ਿਮਨੀ ਚੋਣ ਸਮੇਂ ਸਰਕਾਰ ਨੂੰ ਘੇਰਣਗੇ ਪੈਨਸ਼ਨਰ
ਬਜ਼ਾਰਾਂ ਵਿੱਚ ਰੋਸ ਮਾਰਚ 25 ਮਈ ਨੂੰ – ਪ੍ਰੇਮ ਸਾਗਰ ਸ਼ਰਮਾ ਸਮਰਾਲਾ, 5 ਮਈ (ਪੰਜਾਬ ਪੋਸਟ- ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਸ਼ਾਹ ਕੋਟ ਦੀ ਜ਼ਿਮਨੀ ਚੋਣ ਸਮੇਂ 21 ਤੋਂ 24 ਮਈ ਤੱਕ ਜ਼ਿਲ੍ਹਿਆਂ ਵਾਰ ਭੁੱਖ ਹੜਤਾਲਾਂ ਅਤੇ 25 ਮਈ ਨੂੰ ਰਾਜ ਪੱਧਰੀ ਰੈਲੀ ਕਰ ਕੇ ਬਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ।ਫਰੰਟ ਦੇ ਚਾਰੇ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, …
Read More »ਪੈਨਸ਼ਨਰਾਂ ਦਾ ਵਫ਼ਦ 6ਵੇਂ ਪੰਜਾਬ ਪੇਅ-ਕਮਿਸ਼ਨ ਨੂੰ ਮਿਲਿਆ
ਸਮਰਾਲਾ, 5 ਮਈ (ਪੰਜਾਬ ਪੋਸਟ- ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦਾ ਇੱਕ ਵਫ਼ਦ ਚਾਰੇ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਬਖ਼ਸ਼ੀਸ਼ ਸਿੰਘ, ਕੇਵਲ ਸਿੰਘ ਅਤੇ ਮਹਿੰਦਰ ਸਿੰਘ ਦੀ ਰਹਿਨੁਮਾਈ ਹੇਠ 6ਵੇਂ ਪੰਜਾਬ ਪੇਅ-ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ ਨੂੰ ਚੰਡੀਗੜ੍ਹ ਵਿਖੇ ਮਿਲਿਆ।ਜਿਸ ਵਿੱਚ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਿਲਾਂ ਜਿਵੇਂ ਕਿ ਕੇਂਦਰੀ ਸਰਕਾਰ ਵਾਂਗ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਸਮਾਂਬੱਧ ਕਰਨਾ, 01-01-2006 …
Read More »ਸ਼ਰਧਾ ਨਾਲ ਮਨਾਇਆ ਗਿਆ ਮਾਤਾ ਸੁੰਦਰ ਕੌਰ ਜੀ ਦਾ ਜਨਮ ਦਿਹਾੜਾ
ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਾਤਾ ਸੁੰਦਰ ਕੌਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਰਨੈਲ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ ਅਤੇ ਅਰਦਾਸ ਭਾਈ ਕੁਲਵਿੰਦਰ ਸਿੰਘ …
Read More »ਨੀਟ ਪ੍ਰੀਖਿਆ ’ਚ ਕਕਾਰਾਂ ਸਮੇਤ ਬੈਠ ਸਕਣਗੇ ਸਿੱਖ ਪ੍ਰੀਖਿਆਰਥੀ
ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) -ਸੀ.ਬੀ.ਐਸ.ਈ ਵੱਲੋਂ ਭਲਕੇ 6 ਮਈ ਨੂੰ ਲਈ ਜਾਣ ਵਾਲੀ ਐਨ.ਈ.ਈ.ਟੀ (ਨੀਟ) ਪ੍ਰੀਖਿਆ ਵਿਚ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀ ਕਕਾਰਾਂ (ਕਿਰਪਾਨ ਤੇ ਕੜਾ) ਸਮੇਤ ਬੈਠ ਸਕਣਗੇ।ਇਸ ਸਬੰਧੀ ਸੀ.ਬੀ.ਐਸ.ਈ ਵੱਲੋਂ ਜਾਰੀ ਕੀਤੇ ਗਏ ਡਰੈੱਸ ਕੋਡ ਵਿਚ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਹੈ।ਦੱਸਣਯੋਗ ਹੈ ਕਿ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀ ਇਸ ਮਾਮਲੇ ਨੂੰ ਲੈ ਕੇ ਚਿੰਤਤ ਸਨ ਕਿਉਂਕਿ ਪਿਛਲੇ ਸਾਲਾਂ …
Read More »
Punjab Post Daily Online Newspaper & Print Media