Wednesday, November 25, 2026

ਪੰਜਾਬੀ

ਠੰਡ ਦੇ ਬਾਵਜੂਦ ਸੈਂਕੜੇ ਬੱਚਿਆਂ ਨੇ ਦਿੱਤਾ ਅੰਗਦਾਨ ਦਾ ਸੰਦੇਸ਼

ਪੀ.ਐਚ.ਡੀ ਚੈਂਬਰ ਨੇ ਫੋਰਟਿਜ਼ ਐਸਕੋਰਟ ਦੇ ਸਹਿਯੋਗ ਨਾਲ ਕੀਤਾ ਵਾਕਥਨ ਦਾ ਆਯੋਜਨ ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਕੜਾਕੇ ਦੀ ਠੰਡ ਦੌਰਾਨ ਸ਼ਨਿਵਾਰ ਦੀ ਸਵੇਰ ਗੁਰੂ ਕੀ ਨਗਰੀ ਅੰਮਿ੍ਰਤਸਰ ਵਿੱਚ ਜਿਥੇ ਲੋਕ ਘਰਾਂ ਵਿੱਚ ਬੈਠੇ ਸਨ ਉਥੇ ਹੀ ਸੈਂਕੜੇ ਸਕੂਲੀ ਅਤੇ ਕਾਲਜ ਦੇ ਵਿਦਿਆਰਥੀਆਂ ਵਾਕਥਨ ਰਾਂਹੀ ਲੋਕਾਂ ਨੂੰ ਅੰਗਦਾਨ ਪ੍ਰਤੀ ਜਾਗਰੂਕ ਕੀਤਾ।ਮੌਕਾ ਸੀ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ …

Read More »

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ

ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹਰਵਿੰਦਰ ਸਿੰਘ ਭੋਲਾ ਦੇ ਗ੍ਰਹਿ ਵਿਖੇ ਕੇਕ ਕੱਟ ਕੇ ਮਨਾਇਆ ਗਿਆ।ਤਸਵੀਰ ਵਿੱਚ ਕੇਕ ਕੱਟਦੇ ਹੋਏ ਲੰਬੀ ਪਿੰਡ ਤੋਂ ਇਥੇ ਪਹੁੰਚੇ ਕੰਵਲਜੀਤ ਸੰਧੂ ਬਰਾੜ ਨਾਲ ਹਨ ਹਰਮਿੰਦਰਪ੍ਰੀਤ ਸਿੰਘ, ਹਰਜੀਤ ਸਿੰਘ ਠੇਕੇਦਾਰ, ਅਵਤਾਰ ਸਿੰਘ, ਹਰਪ੍ਰੀਤ ਸਿੰਘ ਜੌੜਾ, ਸਰਬਜੀਤ ਸਿੰਘ ਬੰਟੀ, ਹਰਜੀਤ ਸਿੰਘ, ਰਣਜੀਤ ਸਿੰਘ, …

Read More »

ਵਿਦੇਸ਼ੀ ਸੈਲਾਨੀਆਂ ਨੇ ਵਾਹਗਾ ਬਾਰਡਰ `ਤੇ ਪਰੇਡ ਦਾ ਮਾਣਿਆ ਆਨੰਦ

ਜੰਡਿਆਲਾ ਗੁਰੂ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਵਾਹਗਾ ਬਾਰਡਰ ਅਟਾਰੀ ਸਰਹੱਦ ਵਿਖੇ ਰੋਜ਼ਾਨਾ ਸ਼ਾਮ ਨੂੰ ਹੁੰਦੀ ਪਰੇਡ ਨੂੰ ਦੇਖਣ ਦਾ ਰੁਝਾਣ ਦਿਨੋਂ ਦਿਨ ਜਨਤਾ ਵਿਚ ਵੱਧਦਾ ਜਾ ਰਿਹਾ ਹੈ। ਇਥੋਂ ਤੱਕ ਕਿ ਵਿਦੇਸ਼ਾਂ ਤੋਂ ਅੰਮ੍ਰਿਤਸਰ ਆਏ ਸੈਲਾਨੀ ਵੀ ਇਸ ਨੂੰ ਦੇਖਣ ਲਈ ਉਤਸ਼ਾਹਿਤ ਹੁੰਦੇ ਹਨ।ਬੀਤੇ ਦਿਨੀ ਦੁਬਈ ਤੋਂ ਆਏ ਇਕ ਨੌਜਵਾਨ ਭਾਰਤੀ ਜੋੜੇ ਨੇ ਇਸ ਪਰੇਡ ਦਾ ਖੂਬ ਆਨੰਦ …

Read More »

ਨੈਸ਼ਨਲ ਲੋਕ ਅਦਾਲਤ ਵਿੱਚ 5080 ਕੇਸ ਲੱਗੇ, 2131 ਕੇਸਾਂ ਦਾ ਨਿਪਟਾਰਾ

ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਮੋਹਾਲੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਮਿਸਟਰ ਜਸਟਿਸ ਟੀ.ਪੀ.ਐਸ ਮਾਨ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਲੋਕ ਅਦਾਲਤ ਜਿਲ੍ਹਾ ਕਚਿਹਰੀਆਂ ਅੰਮਿ੍ਰਤਸਰ ਵਿਖੇ ਲਗਾਈ ਗਈ ਜਿਸ ਵਿੱਚ ਤਕਰੀਬਨ ਸਾਰੇ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਨੈਸ਼ਨਲ ਲੋਕ …

Read More »

ਅੰਤਰ ਸਕੂਲ ਸਾਇੰਟੀਫਿਕ ਮਾਡਲ ਪ੍ਰਤੀਯੋਗਤਾ ਦਾ ਆਯੋਜਨ

ਬਠਿੰਡਾ, 9 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਦਿਆਰਥੀਆਂ ਵਿੱਚ ਵਿਗਿਆਨਿਕ ਰੁਚੀ ਨੂੰ ਵਿਕਸਿਤ ਕਰਨ ਦੇ ਉਪਦੇਸ਼ ਨਾਲ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੰਤਰ ਸਕੂਲ ਸਾਇੰਟੀਫਿਕ ਮਾਡਲ ਪ੍ਰਤੀਯੋਗਤਾ ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਸੂਬੇ ਦੇ ਅਲੱਗ ਅਲੱਗ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਪ੍ਰਤੀਯੋਗਤਾ …

Read More »

ਕਪਾਹ ਦੇ ਟੀਂਡੇ ਦੇ ਗੁਲਾਬੀ ਕੀੜੇ ਦੀ ਰੋਕਥਾਮ ਹੁਣੇ ਕਰੋ – ਡਾ. ਪਰਮਜੀਤ ਸਿੰਘ

ਬਠਿੰਡਾ, 9 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੀ.ਏ.ਯੂ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਨਿਰਦੇਸ਼ਕ ਡਾ: ਪਰਮਜੀਤ ਸਿੰਘ ਨੇ ਇਸ ਸੰਬੰਧੀ ਵਿਸ਼ੇਸ਼ ਰੂਪ ਵਿੱਚ ਨਰਮਾ ਪੱਟੀ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਇਸ ਸਾਲ ਸਾਲ ਬੀ ਟੀ ਨਰਮੇ ਉੱਪਰ ਟੀਂਡਿਆਂ ਦੇ ਗੁਲਾਬੀ ਕੀੜੇ ਦਾ ਹਮਲਾ ਭਾਰਤ ਦੇ ਦੱਖਣ ਅਤੇ ਕੇਂਦਰੀ ਇਲਾਕਿਆਂ ਵਿੱਚ ਦੇਖਿਆ ਗਿਆ।ਨਰਮਾ ਪੱਟੀ …

Read More »

ਸਰਕਾਰੀ ਹਾਈ ਸਕੂਲ ਵਿਰਕ ਖੁਰਦ `ਚ ਕਰਵਾਇਆ ਸਲਾਨਾ ਸਮਾਰੋਹ

ਬਠਿੰਡਾ, 9 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿਛਲੇ ਦਿਨੀਂ ਸਰਕਾਰੀ ਹਾਈ ਸਕੂਲ਼ ਵਿਰ ਖੁਰਦ ਵਿਖੇ ਸਲਾਨਾ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਮੱਖ ਮਹਿਮਾਨ ਵਜੋਂ ਜਿਲ੍ਹਾ ਸਾਇੰਸ ਸੁਪਰਵਾਇਜਰ ਮੈਡਮ ਬਲਜੀਤ ਕੌਰ ਅਤੇ ਸਹਾਇਕ ਸਿੱਖਿਆ ਅਫਸਰ ਖੇਡਾਂ ਗੁਰਪ੍ਰੀਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ।ਬਲਤੇਜ ਸਿੰਘ ਵਿਰਕ (ਸਰਪੰਚ) ਚੇਅਰਮੈਂਨ ਪਸਵਕ ਕਮੇਟੀ ਵਿਰਕ ਖੁਰਦ ਨੇ ਵਿਸ਼ੇਸ ਮਹਿਮਾਨ ਵੱਜੋ ਆਏ।ਸਮਾਰੋਹ ਦੀ ਸੁਰੂਆਤ …

Read More »

ਕੌਮਾਂਤਰੀ ਅਧਿਕਾਰ ਮਨੁੱਖੀ ਦਿਵਸ ’ਤੇ ਬਠਿੰਡਾ ’ਚ ਸ਼ਾਂਤਮਈ ਰੋਸ ਮਾਰਚ

ਭਾਰਤ ’ਚ ਸਿੱਖਾਂ ਦੀ ਨਸਲਕੁਸ਼ੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ – ਬਾਬਾ ਮਹਿਰਾਜ ਬਠਿੰਡਾ, 9 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ’ਤੇ ਬਠਿੰਡਾ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੀਤਾ ਗਿਆ। ਨੌਜਵਾਨਾਂ ਵਲੋਂ ਅਤਿ ਅਨੁਸਾਸ਼ਨ ਨਾਲ ਕੱਢੇ ਮਾਰਚ ਨੂੰ ਸ਼ਹਿਰੀਆਂ ਨੇ ਅਚੰਭੇ ਨਾਲ ਦੇਖਿਆ।ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ …

Read More »

ਉਡਾਣ ਪ੍ਰੋਜੈਕਟ ਵਿਦਿਆਰਥੀਆਂ ਵਾਸਤੇ ਬਣੇਗਾ ਮਾਰਗ ਦਰਸ਼ਨ

ਬਟਾਲਾ, 9 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋ ਸਕੂਲ ਪ੍ਰਬੰਧ ਨੂੰ ਵਧੀਆਂ ਤੇ ਸੌਖਾਲਿਆਂ ਕੀਤਾ ਗਿਆ ਹੈ, ਵਿਭਾਗ ਵੱਲੋ ਬੀਤੇ ਦਿਨੀ ਸੁਰੂ ਕੀਤਾ ਗਿਆ ਉਡਾਣ ਪ੍ਰੌਜੈਕਟ ਵਿ਼ਦਿਆਰਥੀਆਂ ਵਾਸਤੇ ਚਾਨਣ ਮੁਨਾਰਾ ਬਣੇਗਾ ਤੇ ਮੁਕਾਬਲੇ ਦੀਆਂ ਪ੍ਰੀਖਿਅਆਵਾ ਵਾਸਤੇ ਸਵੇਰ ਦੀ ਸਭਾ ਵਿੱਚ ਵਿਭਾਗ ਵੱਲੋ ਭੇਜੇ ਗਏ ਪ੍ਰਸਨ ਤੇ ਦੂਜੇ ਦਿਨ ਭੇਜੇ ਗਏ ਪ੍ਰਸਨਾਂ ਦੇ ਜਵਾਬ ਵਿਦਿਆਰਥੀ ਤੇ ਅਧਿਆਪਕ …

Read More »

ਅਦਾਨੀ ਫਾਊਡੇਸ਼ਨ ਵਲੋਂ ਸਵੱਛਾਗ੍ਰਹਿ ਤਹਿਤ ਸਕੂਲਾਂ ਦੇ ਅਧਿਆਪਕਾਂ ਨੂੰ ਕੀਤਾ ਉਤਸ਼ਾਹਿਤ

ਬਠਿੰਡਾ, 9 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਵੱਛਾਗ੍ਰਹਿ ਪ੍ਰੋਗਰਾਮ ਅਦਾਨੀ ਫਾਊਡੇਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਅਤੇ ਸੈਂਟਰ ਫਾਰ ਇੰਨਵਾਇਰਮੈਂਟ ਐਜੂਕੇਸ਼ਨ ਦੇ ਸਹਿਯੋਗ ਨਾਲ ਇਹ ਵਰਕਸ਼ਾਪ ਕਰਵਾਈ ਗਈ।ਸਾਰੇ ਸਕੂਲਾਂ ਨੂੰ ਸਵੱਛ ਭਾਰਤ ਮੁਹਿੰਮ ਦਾ ਹਿੱਸਾ ਬਣਾਉਣ ਲਈ ਅਤੇ ਸਵੱਛਤਾ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਸ਼੍ਰੀਮਤੀ ਮਨਿੰਦਰ ਕੌਰ ਨੇ ਅੱਜ ਸਾਰੇ ਸਰਕਾਰੀ, ਗੈਰ …

Read More »