ਸੁਜਾਨਪੁਰ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਅੱਜ ਚਿੰਤਪੁਰਨੀ ਮੈਡੀਕਲ ਕਾਲਜ਼ ਦੇ 150 ਤੋਂ ਵੱਧ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਤੇ ਉਨਾਂ ਦੇ ਦੁਖ ਸੁਣੇ।ਮੋਹਿੰਦਰਾ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਕਿਸੇ ਵੀ ਤਰੀਕੇ ਨਾਲ ਉਨਾਂ ਦਾ ਭਵਿੱਖ ਖਰਾਬ ਨਾ ਹੋਵੇ ਤੇ ਉਨਾਂ ਪੂਰੀ ਤਰਾਂ ਅਡਜਸਟਮੈਂਟ ਹੋਵੇ।ਯਾਦ …
Read More »ਪੰਜਾਬੀ
ਬੱਜ਼ਰ ਕੁਰਹਿਤ ਦਾ ਦੋਸ਼ੀ ਮੰਨਦਿਆਂ ਅਕਾਲ ਤਖਤ ਸਾਹਿਬ ਨੇ ਸੁੱਚਾ ਸਿੰਘ ਲੰਗਾਹ ਨੂੰ ਪੰਥ `ਚੋਂ ਛੇਕਿਆ
ਕਾਂਗਰਸੀ ਆਗੂਆਂ ਅਰਜਨ ਸਿੰਘ ਬਾਦਲ ਤੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਕੀਤਾ ਤਲਬ ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਬੱਜ਼ਰ ਕੁਰਹਿਤ ਦਾ ਦੋਸ਼ੀ ਮੰਨਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੇ ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਪੰਥ `ਚੋਂ ਛੇਕ ਦਿੱਤਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਅੱਜ ਮਿਤੀ 20 ਅੱਸੂ ਸੰਮਤ …
Read More »ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਪੀ.ਪੀ.ਸੀ.ਬੀ ਤੇ ਐਸ.ਜੀ.ਪੀ.ਸੀ ਕਰੇਗੀ ਸਾਂਝੇ ਯਤਨ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੀ ਦਰਬਾਰ ਸਾਹਿਬ, ਅੰਮਿ੍ਰਤਸਰ ਦੇ ਆਲੇ-ਦੁਆਲੇ ਪ੍ਰਦੂਸ਼ਣ ਦੀ ਸਮੱਸਿਆ ਜੋ ਕਿ ਵਾਤਾਵਰਣ ਦੇ ਪਖੋਂ ਇਕ ਸੂਖਮ ਮੁੱਦਾ ਹੈ, ਨੂੰ ਕਾਬੂ ਕਰਨ ਦੇ ਮੰਤਵ ਨਾਲ ਪੀ.ਪੀ.ਸੀ.ਬੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹਵਾ ਦੇ ਪ੍ਰਦੂਸ਼ਣ ਪੱਖ ਤੋਂ ਮਿਆਰ ਦਾ ਨਿਰੀਖਣ ਕਰਨ ਲਈ 311 ਸਥਾਪਿਤ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ …
Read More »`ਸਵਾਮੀ ਵਿਰਜਾਨੰਦ ਤੇ ਮਹਾਂਰਿਸ਼ੀ ਵਾਲਮੀਕੀ ਜੀ ਨੂੰ ਦਿੱਤੀ ਸ਼ਰਧਾਂਜਲੀ’
ਅੰਮ੍ਰਿਤਸਰ, 5 ਅਕਤੁਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – `ਸਵਾਮੀ ਵਿਰਜਾਨੰਦ ਜੀ` ਅਤੇ `ਮਹਾਂਰਿਸ਼ੀ ਵਾਲਮੀਕੀ ਜੀ` ਦੇ ਜਨਮ ਦਿਵਸ ਦੇ ਮੌਕੇ ਤੇ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਵਲੋਂ ਉਚਾਰੇ ਗਏ ਧਾਰਮਿਕ ਗੀਤਾਂ ਅਤੇ ਸ਼ਲੋਕਾਂ ਨਾਲ ਸਾਰਾ ਵਾਤਾਵਰਨ ਪੂਰੀ ਤਰ੍ਹਾਂ ਸਰੋਬਾਰ ਹੋ ਗਿਆ। ਵਿਦਿਆਰਥੀਆਂ ਨੇ ਸਵਾਮੀ ਵਿਰਜਾਨੰਦ ਜੀ ਦੀ ਪ੍ਰੇਰਨਾਤਮਕ ਜਿ਼ੰਦਗੀ …
Read More »ਲੋਕ ਸਭਾ ਜ਼ਿਮਨੀ ਚੋਣਾਂ ’ਚ ਕਾਂਗਰਸ ਪਾਰਟੀ ਭਾਰੀ ਵੋਟਾਂ ਨਾਲ ਜੇਤੂ ਰਹੇਗੀ ਬ੍ਰਹਮ ਮਹਿੰਦਰਾ
ਸੁਜਾਨਪੁਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਅੱਜ ਧਾਰ ਬਲਾਕ ’ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਮੀਟਿੰਗ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।ਸਥਾਨਕ ਲੋਕਾਂ ਨੇ ਇਸ ਸਮੇਂ ਦੱਸਿਆ ਕਿ ਦੇਸ਼ ਨੂੰ ਅਜ਼ਾਦ ਹੋਇਆਂ ਲਗਭਗ 68 ਵਰੇ ਬੀਤ ਚੁੱਕੇ ਹਨ, ਪਰ ਅੱਜ …
Read More »ਕੈਨੇਡਾ ਦੀ ਧਰਤੀ `ਤੇ ਅੰਮ੍ਰਿਤਧਾਰੀ ਜਗਮੀਤ ਸਿੰਘ ਦੀ ਇਤਿਹਾਸਕ ਜਿੱਤ ਸਮੁੱਚੇ ਸਿੱਖ ਪੰਥ ਲਈ ਮਾਣ ਦੀ ਗੱਲ- ਚੱਢਾ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਧਾਰੀ ਸਿੱਖ ਜਗਮੀਤ ਸਿੰਘ ਦਾ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਸਿਆਸੀ ਪਾਰਟੀ `ਨਿਉ ਡੈਮੋਕ੍ਰੈਟਿਕ ਪਾਰਟੀ` (ਐਨ.ਡੀ.ਪੀ) ਦਾ ਮੁੱਖੀ ਬਣਨ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਜਾਰੀ ਪ੍ਰੈਸ ਨੋਟ ਵਿਚ ਕਿਹਾ ਕਿ ਕੈਨੇਡੀਅਨ ਪਾਰਟੀ `ਨਿਉ ਡੈਮੋਕ੍ਰੈਟਿਕ ਪਾਰਟੀ` ਦੇ ਨੇਤਾ ਲਈ ਹੋਈਆਂ ਚੋਣਾਂ ਵਿਚ …
Read More »ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਬਜੁਰਗਾਂ ਨੂੰ ਕੀਤਾ ਸਨਮਾਨਿਤ
ਸੰਦੌੜ, 5 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਿਸ਼ਵ ਸੀਨੀਅਰ ਦਿਵਸ ਨੂੰ ਸਮਰਪਿਤ ਨੇੜਲੇ ਪਿੰਡ ਸ਼ੇਰਗੜ ਚੀਮਾ ਵਿਖੇ ਧਰਮ ਪ੍ਰਚਾਰ ਕਮੇਟੀ ਨੇ ਪਿੰਡ ਵਿਚ ਰਹਿੰਦੇ ਵੱਡੀ ਉਮਰ ਦੇ ਬਜੁੱਰਗਾਂ ਸੁਰਜੀਤ ਕੌਰ, ਗੁਰਦੇਵ ਕੌਰ, ਗੁਰਨਾਮ ਕੌਰ ਅਤੇ ਭਗਵਾਨ ਕੌਰ, ਨਾਹਰ ਸਿੰਘ ਨਾਮਧਾਰੀ, ਕਰਤਾਰ ਸਿੰਘ, ਨਿਰੰਜਣ ਸਿੰਘ, ਬਚਨ ਸਿੰਘ, ਹੈਡ ਗ੍ਰੰਥੀ ਜੋਗਾ ਸਿੰਘ ਦਾ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਬੋਲਦਿਆਂ ਚੇਅਰਮੈਨ ਮੁਕੰਦ …
Read More »ਗਤਕੇ `ਚ ਛਾਏ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ
ਸੰਦੌੜ, 5 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਵਲੋਂ ਜ਼ਿਲੇ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗਤਕੇ ਵਿਚ ਅੰਡਰ-17 ਅਤੇ ਅੰਡਰ-19 ਟੀਮਾਂ ਵਿਚੋਂ ਅੰਡਰ-19 ਸਟਿਕ ਵਿਚੋਂ ਜ਼ਿਲੇ ਵਿਚੋਂ ਪਹਿਲਾ ਸਥਾਨ, ਅੰਡਰ-17 ਨੇ ਸਟਿਕ ਵਿਚੋਂ ਜ਼ਿਲੇ ਵਿਚੋਂ ਦੂਜਾ ਸਥਾਨ ਪ੍ਰਾਪਤ ਕਰ ਕੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਅਤੇ ਸਟੇਟ ਵਿਚ ਆਪਣਾ …
Read More »ਵਿਦੇਸ਼ ਦੌਰਾ ਛੱਡ ਕੇ ਆਏ ਆਪ ਦੇ ਉਪ ਪ੍ਰਧਾਨ ਅੱਜ ਸੁਜਾਨਪੁਰ ‘ਚ ਕਰਨਗੇ ਚੋਣ ਪ੍ਰਚਾਰ
ਪਠਾਨਕੋਟ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਅਪਣਾ ਪਰਿਵਾਰਕ ਦੌਰਾ ਵਿਚਕਾਰ ਛੱਡ ਕੈਨੇਡਾ ਤੋਂ ਵਾਪਸ ਪੰਜਾਬ ਪਹੁੰਚ ਗਏ ਹਨ। ਉਹ 5 ਅਕਤੂਬਰ ਨੂੰ ਸੁਜਾਨਪੁਰ ਵਿਧਾਨ ਸਭਾ ਹਲਕੇ ਵਿਚ ਆਪ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਕੁਮਾਰ ਖਜੂਰੀਆ ਦੇ ਹੱਕ ‘ਚ ਚੋਣ ਪ੍ਰਚਾਰ ਕਰਨਗੇ। ਜਾਰੀ ਪ੍ਰੈਸ ਬਿਆਨ ਅਨੁਸਾਰ ਅਮਨ ਅਰੋੜਾ ਆਪਣੇ ਪਰਿਵਾਰਕ …
Read More »ਆਪ ਉਮੀਦਵਾਰ ਖਜ਼ੂਰੀਆ ਨੂੰ ਬਿਸ਼ੋਪ ਫਰੈਂਕੋ ਨੇ ਦਿੱਤਾ ਅਸ਼ੀਰਵਾਦ
ਪਠਾਨਕੋਟ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਖਜੂਰੀਆ ਨੇ ਅੱਜ ਪੰਜਾਬ ਕੈਥੋਲਿਕ ਚਰਚ ਦੇ ਬਿਸ਼ੋਪ ਅਤੇ ਮਸੀਹ ਮਹਾਂ ਸਭਾ ਦੇ ਬੁਲਾਰੇ ਬਿਸ਼ੋਪ ਫਰੈਂਕੋ ਮਲੱਕਲ ਦਾ ਜਲੰਧਰ ਵਿਖੇ ਬਿਸ਼ੋਪ ਹਾਊਸ ਜਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਸਮੇਂ ਉਨਾਂ ਦੇ ਨਾਲ ਜਾਰਜ ਸੋਨੀ, ਅਲਫਰੈਡ ਗੁੱਡਵਿਨ, ਫਾਦਰ ਪੀਟਰ ਅਤੇ ਸੰਦੀਪ …
Read More »
Punjab Post Daily Online Newspaper & Print Media