ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ।ਨਰਸਰੀ ਅਤੇ ਪ੍ਰੈਪ-1 ਦੇ ਬੱਚਿਆਂ ਨੇ ਮੂਲ ਮੰਤਰ ਦਾ ਜਾਪ ਕਰਕੇ ਮਹੌਲ ਨੂੰ ਅਧਿਆਤਮਕ ਬਣਾਇਆ ਅਤੇ ਨੌਵੀ ਤੇ ਦਸਵੀ ਜਮਾਤ ਦੇ ਵਿਦਿਆਰਥੀਆਂ ਨੇ ਧਾਰਮਿਕ ਕਵਿਤਾ ਉਚਾਰਣ ਮੁਕਾਬਲਿਆ ਵਿੱਚ ਹਿਸਾ ਲੈ …
Read More »ਪੰਜਾਬੀ
ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਬਣਿਆ ਅੰਤਰਰਾਸ਼ਟਰੀ ਸਕੂਲ ਐਵਾਰਡ ਵਿਜੇਤਾ
ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਨੇ ਵਿਦਿਅਕ ਖੇਤਰ ਵਿੱਚ ਹੋਰ ਉਚੇਰੀ ਪੁਲਾਂਘ ਪੁਟਦੇ ਹੋਏ ਅੰਤਰਰਾਸ਼ਟਰੀ ਸਕੂਲ ਐਵਾਰਡ ਦਾ ਮਾਣਮੱਤਾ ਸਨਮਾਨ ਹਾਸਲ ਕੀਤਾ ਹੈ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦਸਿਆ ਕਿ ਸਕੂਲ ਵਲੋਂ ਜਿਤਿਆ ਗਿਆ …
Read More »ਨੰਬਰਦਾਰਾਂ ਨੂੰ ਪਿੰਡਾਂ ਵਿੱਚ ਲੱਗਦੇ ਠੀਕਰੀ ਪਹਿਰੇ ਤੋਂ ਛੋਟ ਦੇਣ ਦੀ ਮੰਗ
ਕੈਪਟਨ ਸਰਕਾਰ ਨੇ ਪੰਜਾਬ ਦੇ ਹਾਲਾਤਾਂ ਨੂੰ ਸੁਚੱਜੇ ਢੰਗ ਨਾਲ ਨਜਿੱਠਿਆ- ਹਰਬੰਸਪੁਰਾ ਸਮਰਾਲਾ, 1 ਸਤੰਬਰ (ਪੰਜਾਬ ਪੋਸਟ-ਕੰਗ) – ਨੰਬਰਦਾਰ ਐਸੋਸੀਏਸ਼ਨ (ਰਜਿ:253) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਅੱਜ ਐਸੋਸੀਏਸ਼ਨ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਨੰਬਰਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ ਅਤੇ ਮੀਟਿੰਗ ਵਿੱਚ ਪੇਸ਼ ਕੀਤੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।ਸਭ ਤੋਂ ਪਹਿਲੇ ਮਤੇ ਵਿੱਚ …
Read More »ਸਮਰਾਲਾ ਸਕੂਲ ਦੇ ਕੈਡਿਟਾਂ ਦੀ 7 ਸੋਨ ਤੇ 3 ਚਾਂਦੀ ਤਗਮਿਆਂ ਨਾਲ ਸ਼ਾਨਦਾਰ ਜਿੱਤ
ਸਮਰਾਲਾ, 1 ਸਤੰਬਰ (ਪੰਜਾਬ ਪੋਸਟ-ਕੰਗ) – ਐਨ.ਸੀ.ਸੀ ਅਕੈਡਮੀ ਰੂਪ ਨਗਰ (ਪੰਜਾਬ) ਵਿਖੇ ਕੈਂਪ ਕਮਾਂਡੈਂਟ ਕਰਨਲ ਜਸਮੇਰ ਸਿੰਘ ਰੇਡੂ ਦੀ ਰਹਿਨੁਮਾਈ, ਡਿਪਟੀ ਕੈਂਪ ਕਮਾਂਡੈਂਟ ਕਮ ਕੈਂਪ ਐਡਜੂਡੈਂਟ ਲੈਫ਼ਟੀਨੈਂਟ ਜਤਿੰਦਰ ਕੁਮਾਰ ਅਤੇ ਆਨਰੇਰੀ ਲੈਫ਼ਟੀਨੈਂਟ ਐਸ.ਪੀ.ਸਿੰਘ ਦੀ ਦੇਖ-ਰੇਖ ਤੇ ਅਗਵਾਈ ਵਿੱਚ 628 ਕੈਡਿਟਾਂ ਦਾ 10 ਰੋਜ਼ਾ ਥਲ ਸੈਨਾ ਤੇ ਸੀ.ਏ.ਟੀ.ਸੀ-86 ਕੈਂਪ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਲੈਫ਼ਟੀਨੈਂਟ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸ …
Read More »ਭੁੱਲੇ ਭਟਕੇ ਲੋਕਾਂ ਨੂੰ ਸਿੱਖ ਕੌਮ ਗਲ਼ ਨਾਲ ਲਾਵੇ- ਸੇਖੋਂ, ਸੁਖਵਿੰਦਰ ਸਿੰਘ
ਸ਼੍ਰੋਮਣੀ ਅਕਾਲੀ ਦਲ (ਅ) ਦੀ 6 ਸਤੰਬਰ ਛਪਾਰ ਦੀ ਕਾਨਫਰੰਸ `ਤੇ ਪਹੁੰਚਣ ਦੀ ਅਪੀਲ ਸਮਰਾਲਾ, 1 ਸਤੰਬਰ (ਪੰਜਾਬ ਪੋਸਟ-ਕੰਗ) – ਸ਼ੋਮਣੀ ਅਕਾਲੀ ਦਲ ਅੰਮਿ੍ਰਤਸਰ ਦੀ ਇੱਕ ਜਰੂਰੀ ਇਕੱਤਰਤਾ ਵਰਿੰਦਰ ਸਿੰਘ ਸੇਖੋਂ ਕੌਮੀ ਮੀਤ ਪ੍ਰਧਾਨ ਯੂਥ ਨੇ ਈਸੜੂ ਕਾਨਫਰੰਸ ਦੀ ਸਫਲਤਾ ਲਈ ਸਾਰੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ 6 ਸਤੰਬਰ ਨੂੰ ਛਪਾਰ ਵਿਖੇ ਹੋਣ ਵਾਲੀ ਕਾਨਫਰੰਸ ਵਿੱਚ ਵੱਧ ਤੋਂ ਵੱਧ …
Read More »ਬਿੱਟੂ ਬਹਿਰੀਨ ਵੱਲੋਂ ਸੁਧੀਰ ਪਹਿਲਵਾਨ ਦਾ ਸੋਨੇ ਦੀ ਮੁੰਦੀ ਨਾਲ ਸਨਮਾਨ
ਸਮਰਾਲਾ, 1 ਸਤੰਬਰ (ਪੰਜਾਬ ਪੋਸਟ-ਕੰਗ) – ਇੱਥੋਂ ਨਜਦੀਕੀ ਪਿੰਡ ਹਰਿਓਂ ਕਲਾਂ ਵਿਖੇ ਕਰਵਾਏ ਕੁਸ਼ਤੀ ਦੰਗਲ ਦੌਰਾਨ ਇਸ ਪਿੰਡ ਦੇ ਵਸਨੀਕ ਬਿੱਟੂ ਜੋ ਕਿ ਅੱਜਕਲ ਬਹਿਰੀਨ ਵਿਖੇ ਰਹਿ ਰਿਹਾ ਹੈ ਅਤੇ ਆਪਣੇ ਸਮੇਂ ਵਿੱਚ ਚੋਟੀ ਦਾ ਕਬੱਡੀ ਖਿਡਾਰੀ ਹੁੰਦਾ ਸੀ ਨੇ, ਵੱਖ ਵੱਖ ਕੁਸ਼ਤੀ ਦੰਗਲਾਂ ਵਿੱਚ ਜਾ ਕੇ ਇਸ ਪਿੰਡ ਦਾ ਨਾਂਓ ਚਮਕਾ ਰਹੇ ਇਸ ਪਿੰਡ ਦੇ ਵਸਨੀਕ ਅਤੇ ਪਹਿਲਵਾਨ ਸੁਧੀਰ …
Read More »ਕੱਪੜੇ ਜਾਂ ਮਖੌਟੇ ਨਾਲ ਪੂਰੀ ਤਰਾਂ ਮੂੰਹ ਢੱਕਣ ‘ਤੇ ਪੂਰਨ ਪਾਬੰਦੀ
ਪਠਾਨਕੋਟ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਮੈਜਿਸਟਰੇਟ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਇੱਕ ਹੁਕਮ ਰਾਹੀਂ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਦੋ/ਚਾਰ ਪਹੀਆ ਵਾਹਨਾਂ ‘ਤੇ ਸਵਾਰ ਜਾਂ ਪੈਦਲ ਜਾਂਦੇ ਵਿਅਕਤੀਆਂ (ਮਰਦ/ਔਰਤ) ਦੇ ਕਿਸੇ ਵੀ ਮੌਸਮ ਦੌਰਾਨ ਕੱਪੜੇ ਜਾਂ ਮਖੌਟੇ ਨਾਲ ਪੂਰੀ ਤਰਾਂ ਮੂੰਹ ਢੱਕਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।ਇਹ ਹੁਕਮ ਤੁਰੰਤ ਲਾਗੂ ਹੋ ਕੇ 19 ਅਕਤੂਬਰ 2017 ਤੱਕ ਲਾਗੂ …
Read More »ਅੱਖਾਂ ਦਾਨ ਕਰਨ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ
ਪਠਾਨਕੋਟ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਅੱਜ ਸਿਵਲ ਹਸਪਤਾਲ ਵਿਖੇ ਅੱਖਾਂ ਦਾਨ ਕਰਨ ਦੇ ਪੰਦਰਵਾੜੇ ਅਧੀਨ ਅੱਖਾਂ ਦਾਨ ਕਰਨ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਅਤੇ ਪ੍ਰੇਰਿਤ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸਹਾਇਕ ਸਿਵਲ ਸਰਜਨ-ਕਮ-ਪ੍ਰੋਗਰਾਮ ਅਫਸਰ ਐਨ.ਪੀ.ਸੀ.ਬੀ ਡਾ. ਨੈਨਾ ਸਲਾਥੀਆ, ਅੱਖਾਂ ਦੇ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਰੁੱਖ ਲਗਾਉ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੇ ਐਨ.ਐਸ.ਐਸ ਯੂਨਿਟ ਵਲੋਂ ਵਾਤਾਵਰਨ ਸੁਰੱਖਿਆ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਰੁੱਖ ਲਗਾ ਕੇ `ਰੁੱਖ ਲਗਾਓ ਮਹੋਤਸਵ` ਮਨਾਇਆ ਗਿਆ।ਜਿਸ ਵਿਚ ਡਾ. ਰਾਜ਼ੇਸ਼ ਕੁਮਾਰ, ਐਨ.ਐਸ.ਐਸ ਕੋਆਰਡੀਨੇਟਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰੁੱਖ ਲਗਾਓ ਮਹਿੰਮ ਤਹਿਤ ਕਪੂਰ, ਦਾਲਚੀਨੀ, ਅਦਰਕ, …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਭਿਆਚਾਰਕ ਵੰਨ-ਸੁਵੰਨਤਾ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ
ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ-ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਅੱਜ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਭਿਆਚਾਰਕ ਵੰਨ-ਸੁਵੰਨਤਾ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੀ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਉਦਘਾਟਨੀ …
Read More »
Punjab Post Daily Online Newspaper & Print Media