Wednesday, November 25, 2026

ਪੰਜਾਬੀ

ਨਸ਼ਿ਼ਆਂ ਖਿਲਾਫ ਸਕੂਲੀ ਬੱਚਿਆਂ ਨੂੰ ਕੀਤਾ ਜਾਗਰੂਕ

ਧੂਰੀ, 12 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਪ੍ਰਾਇਮਰੀ ਸਕੂਲ ਹਰਚੰਦਪੁਰਾ ਦੇ ਸਕੂਲ ਕੈਂਪਸ ਵਿਚ ਕੁਲਵਿੰਦਰ ਸਿੰਘ ਦਿਉਲ ਦੇ ਉਦਮ ਸਦਕਾ ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਅਤੇ ਨਸ਼ਿਆਂ ਬਾਰੇ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਟਰੈਫ਼ਿਕ ਇੰਚਾਰਜ ਧੂਰੀ ਪਵਨ ਕੁਮਾਰ ਸ਼ਰਮਾ ਵਲੋਂ ਬਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਕੁਲਵਿੰਦਰ ਸਿੰਘ ਦਿਉਲ ਵੀ ਬਚਿਆਂ ਨੂੰ ਟਰੈਫ਼ਿਕ ਨਿਯਮਾਂ …

Read More »

ਭਾਰਤ ਕਿਸਾਨ ਯੂਨੀਅਨ ਲੱਖੋਵਾਲ ਤੇ ਰਾਜੇਵਾਲ ਨੇ ਕਿਸਾਨਾਂ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਰਾਜੇਵਾਲ ਦੇ ਵਰਕਰਾਂ ਵੱਲੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਮ ’ਤੇ ਜ਼ਿਲ੍ਹਾ ਡਿਪਟੀ ਕਮਿਸ਼ਨ ਸ: ਕਮਲਦੀਪ ਸਿੰਘ ਸੰਘਾ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਸੌਂਪਿਆ।ਜਿਸ ’ਚ ਉਨ੍ਹਾਂ ਇਸ ਵੇਲੇ ਸਾਰੇ ਦੇਸ਼ ਦੇ ਕਿਸਾਨ ਗੰਭੀਰ ਆਰਥਿਕ ਸੰਕਟ ’ਚ ਫ਼ਸ ਹੋਏ ਹਨ।ਭਾਰਤ ਸਰਕਾਰ ਦੀਆਂ ਕਿਸਾਨ …

Read More »

ਅਲ ਕੁਰਆਨ ਸੁਸਾਇਟੀ ਦੇ ਸਹਿਯੋਗ ਨਾਲ ਟੀਕਾ ਕਰਨ ਕੈਂਪ 15 ਜੁਲਾਈ ਨੂੰ

ਸੰਦੌੜ, 13 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਸਟੇਟ ਹੱਜ ਕਮੇਟੀ ਦੇ ਚੇਅਰਮੈਨ ਅਬਦੁਲ ਰਸ਼ੀਦ ਖਿਲਜ਼ੀ ਤੇ ਅਲ ਕੁਰਆਨ ਸੁਸਾਇਟੀ ਦੇ ਸੂਬਾਈ ਜਨਰਲ ਸਕੱਤਰ ਮੁਹੰਮਦ ਸ਼ਾਹਿਦ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਅਲ-ਕੁਰਆਨ ਸੁਸਾਇਟੀ ਵੱਲੋਂ ਪੰਜਾਬ ਸਟੇਟ ਹੱਜ ਕਮੇਟੀ ਦੇ ਸਹਿਯੋਗ ਨਾਲ 15 ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:30 ਵਜੇ ਤੱਕ (ਨਮਾਜ਼-ਏ-ਜੋਹਰ) …

Read More »

ਬੇਅਦਬੀ ਦੀਆਂ ਘਟਨਾਵਾਂ ਦਾ ਵਧਣੀਆਂ ਚਿੰਤਾ ਦਾ ਵਿਸ਼ਾ- ਭਾਈ ਚੀਮਾ

ਸੰਦੌੜ, 13 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸ਼ੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿੱਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ `ਤੇ ਧਿਆਨ ਦੇ ਕੇ ਸਮਾਜ ਅਤੇ ਧਰਮ ਵਿਰੋਧੀ ਅਨਸਰਾਂ ਤੇ ਨਕੇਲ ਕਸਣੀ ਚਾਹੀਦੀ ਹੈ।ਉਨਾਂ ਕਿਹਾ ਕਿ …

Read More »

ਰੁੱਖਾਂ ਤੋਂ ਬਿਨਾਂ ਸੰਭਵ ਨਹੀਂ ਮਨੁੱਖੀ ਜੀਵਨ ਦੀ ਹੋਂਦ – ਇੰਸਪੈਕਟਰ ਰਣਬੀਰ ਸਿੰਘ

ਸੰਦੌੜ, 13 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਜਿਲਾ ਜੰਗਲਾਤ ਮਹਿਕਮੇ ਵੱਲੋਂ ਮੰਡਲ ਜੰਗਲਾਤ ਅਫਸਰ ਸ੍ਰੀਮਤੀ ਮੋਨਿਕਾ ਦੇਵੀ ਯਾਦਵ ਦੀ ਅਗਵਾਈ ਹੇਠ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਜਿਲਾ ਪੱਧਰੀ ਵਣ ਮਹਾਂਉਤਸਵ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਇੰਸਪੈਕਟਰ ਰਣਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦੇ ਹੋਏ ਬੂਟਾ ਲਗਾ ਕੇ ਸਮਾਰੋਹ ਦੀ ਸੁਰੂਆਤ ਕੀਤੀ।ਪਿ੍ਰੰਸੀਪਲ ਡਾ. ਪਰਮਜੀਤ ਕੌਰ …

Read More »

ਪਿੰਡ ਗੁਰਮਾਂ ਤੋਂ ਸ਼ੁਰੂ ਹੋ ਚੁੱਕੀ ਹੈ ਪੰਜਾਬੀ ਫਿਲਮ `ਨਸ਼ਿਆਂ ਦਾ ਦਲਦਲ`

ਸੰਦੌੜ, 13 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨਸ਼ਿਆਂ ਦੇ ਦੌਰ ਵਿਚੋ ਲੰਘ ਰਹੀ ਪੰਜਾਬ ਦੀ ਜਵਾਨੀ ਬਾਰੇ ਪੰਜਾਬੀ ਫਿਲਮ `ਨਸ਼ਿਆਂ ਦਾ ਦਲਦਲ` ਬਰਨਾਲਾ ਜਿਲੇ ਵਿਚ ਗੁਰਮਾਂ ਤੋਂ ਸ਼ੁਰੂ ਹੋ ਚੁੱਕੀ ਹੈਞਜਿਸ ਦਾ ਰਸਮੀ ਉਦਘਟਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕੀਤਾ।ਇਸ ਫਿਲਮ ਦੀ ਪਸ਼ਕਾਰੀ ਬਾਬਾ ਨਿਰਮਲ ਸਿੰਘ ਔਲਖ ਕਰ ਰਹੇ ਹਨ।ਪੰਜਾਬ ਪੋਸਟ ਦੇ ਪੱਤਰਕਾਰ ਨਾਲ ਵਿਸ਼ੇਸ਼ ਮੁਲਾਕਾਤ ਰਾਹੀ ਬਾਬਾ …

Read More »

ਜੀ.ਐਸ.ਟੀ ਦਾ ਕਿਸਾਨਾਂ `ਤੇ ਪਵੇਗਾ ਭਾਰੀ ਆਰਥਿਕ ਬੋਝ – ਗਰੇਵਾਲ

ਮਾਲੇਰਕੋਟਲਾ (ਸੰਦੌੜ) 13 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਖੇਤੀਬਾੜੀ ਨੂੰ ਜੀ.ਐਸ.ਟੀ ਤੋਂ ਬਾਹਰ ਰੱਖਣ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਤੇ ਰਾਜੇਵਾਲ ਦੀ ਸਾਂਝੀ ਮੀਟਿੰਗ ਮਾਰਕਿਟ ਕਮੇਟੀ ਦਫ਼ਤਰ ਵਿਖੇ ਕਰਕੇ ਐਸ.ਡੀ.ਐਮ ਦਫ਼ਤਰ ਪੁੱਜ ਕੇ ਜੀ.ਐਸ.ਟੀ ਪੁਤਲਾ ਸਾੜ ਕੇ ਐਸ.ਡੀ.ਐਮ ਡਾਕਟਰ ਪ੍ਰੀਤੀ ਯਾਦਵ ਨੂੰ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ।ਕਿਸਾਨ ਆਗੂਆਂ ਜ਼ਿਲ੍ਹਾ ਜਰਨਲ ਸਕੱਤਰ ਸਤਵੰਤ ਸਿੰਘ ਗਰੇਵਾਲ ਨੇ ਕਿਹਾ …

Read More »

ਸਾਥੀ ਮੁਹੰਮਦ ਸਿੱਦੀਕ ਪ੍ਰਧਾਨ ਬਣੇ

ਮਾਲੇਰਕੋਟਲਾ (ਸੰਦੌੜ) 13 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.) ਸਬ-ਡਵੀਜਨ ਸੰਦੌੜ ਦੀ ਚੋਣ ਡਵੀਜਨ ਪ੍ਰਧਾਨ ਸਾਥੀ ਕਰਤਾਰ ਚੰਦ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੁਹੰਮਦ ਸਿੱਦੀਕ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।ਇਨ੍ਹਾਂ ਤੋਂ ਇਲਾਵਾ ਫਤੇ ਨੂੰ ਮੀਤ-ਪ੍ਰਧਾਨ, ਜਰਨੈਲ ਸਿੰਘ ਸਕੱਤਰ, ਅਵਤਾਰ ਸਿੰਘ ਨੂੰ ਸਹਾਇਕ ਸਕੱਤਰ ਅਤੇ ਰਜਿੰਦਰ ਸਿੰਘ ਨੂੰ ਖਜਾਨਚੀ ਨਿਯੁੱਕਤ ਕੀਤਾ ਗਿਆ।

Read More »

ਐਸ.ਡੀ.ਓ ਦੇ ਅੜੀਅਲ ਰਵੱਈਏ ਵਿਰੁੱਧ ਕੀਤਾ ਜਾਵੇਗਾ ਤਿੱਖਾ ਸੰਘਰਸ਼ – ਫੈਡਰੇਸ਼ਨ ਏਟਕ

ਮਾਲੇਰਕੋਟਲਾ (ਸੰਦੌੜ) 13 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ ਦਿਹਾਤੀ ਮਾਲੇਰਕੋਟਲਾ ਖਿਲਾਫ ਉਲੀਕੇ ਸੰਘਰਸ਼ ਤਹਿਤ ਅੱਜ ਦੂਜੇ ਦਿਨ ਵੀ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ।ਸਾਥੀ ਰਾਜਵੰਤ ਸਿੰਘ ਸਕੱਤਰ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਨੇ ਧਰਨੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਥੀ ਗੁਰਜੰਟ ਸਬ-ਯੂਨਿਟ ਪ੍ਰਧਾਨ ਨੇ ਪ੍ਰਧਾਨਗੀ ਕੀਤੀ।ਇਸ ਧਰਨੇ ਵਿੱਚ ਸਾਥੀ ਗੁਰਧਿਆਨ …

Read More »

ਆਸ਼ਾ ਵਰਕਰ ਤੇ ਏ.ਐਨ.ਐਮ ਘਰ-ਘਰ ਜਾ ਕੇ ਦਸਤ ਰੋਗਾਂ ਬਾਰੇ ਜਾਣਕਾਰੀ ਦੇਣਗੇ – ਡਾ. ਕੁੰਦਨ ਪਾਲ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਸਿਹਤ ਵਿਭਾਗ ਵਲੋਂ ਸਿਵਲ ਸਰਜਨ ਬਠਿੰਡਾ ਡਾ. ਐਚ.ਐਨ ਸਿੰਘ ਦੀ ਦੇਖ-ਰੇਖ ਹੇਠ ਅਰਬਨ ਪੀ.ਐਚ.ਸੀ ਬੇਅੰਤ ਨਗਰ, ਬਠਿੰਡਾ ਵਿਖੇ ਆਈ.ਡੀ.ਸੀ.ਐਫ ਮੁਹਿੰਮ ਤਹਿਤ ਇਕ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਜ਼ਿਲਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਅਤੇ ਅਰਬਨ ਨੋਡਲ ਅਫਸਰ ਡਾ. …

Read More »