ਮਾਲੇਰਕੋਟਲਾ, 29 ਮਾਰਚ (ਹਰਮਿੰਦਰ ਸਿੰਘ ਭੱਟ)- ਸਥਾਨਕ ਸਰਹੰਦੀ ਗੇਟ ਵਿਖੇ ਸਥਿਤ ਅਮੀਨਾ ਪਾਰਕ ਜਿੱਥੇ ਲੋਕ ਵੱਡੀ ਸੰਖਿਆ ਵਿੱਚ ਸੈਰ ਕਰਨ ਲਈ ਜਾਂਦੇ ਹਨ ਤੇ ਸੈਰ ਕਰਨ ਵਾਲਿਆਂ ਵਿੱਚ ਵੱਧ ਸੰਖਿਆ ਅੋਰਤਾਂ ਦੀ ਹੁੰਦੀ ਹੈ, ਇਹ ਪਾਰਕ ਹਰਿਆਵਲ ਭਰਪੂਰ ਤੇ ਸੁੰਦਰ ਹੈ, ਪਰ ਇੱਥੇ ਆਉਣ ਵਾਲੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪਾਰਕ ਦੇ ਬਾਹਰ ਇੱਕ ਪਾਸੇ ਦੁਕਾਨਦਾਰਾਂ ਨੇ ਟੁਆਇਲਟ …
Read More »ਪੰਜਾਬੀ
ਬਾਦਸ਼ਾਹ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕੁਸ਼ਤੀ ਦੰਗਲ 3 ਅਪ੍ਰੈਲ ਨੂੰ
ਮਾਲੇਰਕੋਟਲਾ, 29 ਮਾਰਚ (ਹਰਮਿੰਦਰ ਸਿੰਘ ਭੱਟ)- ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਖੇਡ ਮੇਲੇ ਕਰਵਾਉਣੇ ਅੱਜ ਦੇ ਸਮੇਂ ਦੀ ਮੁੱਖ ਜਰੂਰਤ ਬਣ ਗਏ ਹਨ ਤਾਂ ਜੋ ਪੰਜਾਬ ਦੀ ਕੁਰਾਏ ਪਈ ਜਵਾਨੀ ਨੂੰ ਸਿੱਧੇ ਰਸਤੇ ਪਾਇਆ ਜਾ ਸਕੇ। ਇਸੇ ਕੜ੍ਹੀ ਤਹਿਤ ਬਾਦਸ਼ਾਹ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ ਸਥਾਨਕ ਈਦਗਾਹ ਰੋਡ ਤੇ ਸਥਿਤ ਬੜਾ ਖਾਰਾ ਖੂਹ ਵਿਖੇ ਵਿਸ਼ਾਲ ਕੁਸ਼ਤੀ ਦੰਗਲ 03 …
Read More »ਖੂਨਦਾਨ ਜਾਗਰੂਕਤਾ ਕੈਂਪ ਦਾ ਆਯੋਜਨ
ਮਾਲੇਰਕੋਟਲਾ, 29 ਮਾਰਚ (ਹਰਮਿੰਦਰ ਸਿੰਘ ਭੱਟ) – ਸਥਾਨਕ ਸਿਵਲ ਹਸਪਤਾਲ ਵਿਖੇ ਬਲੱਡ ਬੈਂਕ ਦੀ ਇੰਚਾਰਜ਼ ਡਾ.ਜੋਤੀ ਕਪੂਰ ਤੇ ਐਸ.ਐਮ.ਓ ਡਾ.ਗੁਰਸ਼ਰਨ ਸਿੰਘ ਦੀ ਦੇਖ-ਰੇਖ ਹੇਠ ਅਯਾਨ ਇੰਸਟੀਚਿਊਟ ਆਫ ਨਰਸਿੰਗ ਭੋਗੀਵਾਲ ਦੀਆਂ ਵਿਦਿਆਰਥਣਾਂ ਦੁਆਰਾ ਖੂਨਦਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਦਿਆਰਥਣਾਂ ਨੇ ਅਪਣੇ ਭਾਸ਼ਣ ਖੂਨਦਾਨ ਦੇ ਜਾਗਰੂਕਤਾ ਨਾਟਕ ਵਿੱਚ ਹਿੱਸਾ ਲੈ ਕੇ ਸ਼ਲਾਘਾਯੋਗ ਕਦਮ ਕੀਤਾ। ਇਸ ਮੌਕੇ ਵਿਦਿਆਰਥਣਾਂ ਨੇ ਨਾਟਕ …
Read More »ਸੁਲਤਾਨਪੁਰ ਬਧਰਾਵਾਂ ਵਿਖੇ ਭਗਤ ਧੰਨਾ ਜੀ ਦੇ ਜੀਵਨ ਸਬੰਧੀ ਕਿਤਾਬਚਾ ਰਿਲੀਜ਼
ਸੰਦੌੜ, 29 ਮਾਰਚ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਸ੍ਰੋਮਣੀ ਭਗਤ ਧੰਨਾ ਜੀ ਦੇ 600ਵੇਂ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਲੇਖਕ ਮੁਕੰਦ ਸਿੰਘ ਚੀਮਾ ਵੱਲੋਂ ਭਗਤ ਧੰਨਾ ਜੀ ਦੀ ਜੀਵਨੀ ਤੇ ਅਧਾਰਿਤ ਲਿਖਿਆ ਕਿਤਾਬਚਾ ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਪੰਚਾਇਤ ਵੱਲੋਂ ਰਿਲੀਜ ਕੀਤਾ ਗਿਆ।ਲੇਖਕ ਮੁਕੰਦ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਆਪਣੇ ਪੁਰਖਿਆਂ ਦਾ ਜਨਮ ਦਿਹਾੜਾ ਆਪਣੇ ਪਿੰਡ-ਪਿੰਡ ਮਨਾਉਣਾ ਚਾਹੀਦਾ …
Read More »ਦਸੌਂਧਾ ਸਿੰਘ ਵਾਲਾ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ
ਸੰਦੌੜ, 29 ਮਾਰਚ (ਹਰਮਿੰਦਰ ਸਿੰਘ ਭੱਟ)- ਭਾਈ ਘਨੱਈਆ ਜੀ ਵੈਲਫੇਅਰ ਕਲੱਬ ਦਸੌਧਾ ਸਿੰਘ ਵਾਲਾ ਵੱਲੋਂ ਬੱਚਿਆਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨ ਦੇ ਲਈ ਇਕ ਦਸਤਾਰ ਸਿਖਲਾਈ ਕੈਂਪ ਲਗਵਾਇਆ।ਪ੍ਰਧਾਨ ਜਰਨੈਲ ਸਿੰਘ ਨੇ ਦੱਸਿਆ ਕਿ 9 ਦਿਨ੍ਹਾਂ ਤੱਕ ਚੱਲੇ ਦਸਤਾਰ ਸਿਖਲਾਈ ਕੈਂਪ ਵਿਚ ਪਿੰਡ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਭਾਗ ਲਿਆ।ਅੰਤਿਮ ਦਿਨ ਕਰਵਾਏ ਸਮਾਗਮ ਦੌਰਾਨ ਕੈਂਪ ਵਿਚ ਭਾਗ ਲੈਣ ਵਾਲੇ …
Read More »ਕਰਜ਼ੇ ਤੋਂ ਦੁੱਖੀ ਕਿਸਾਨ ਨੇ ਜਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
ਸੰਦੌੜ, 29 ਮਾਰਚ (ਹਰਮਿੰਦਰ ਸਿੰਘ ਭੱਟ)- ਪਿੰਡ ਢੱਡੇਵਾੜੀ ਵਿਖੇ ਕਰਜੇ ਦੀ ਮਾਰ ਹੇਠ ਆਏ ਇਕ ਕਿਸਾਨ ਵੱਲੋਂ ਜਮੀਨ ਵਿਕ ਜਾਣ ਦੇ ਦੁੱਖ ਤੋਂ ਬਾਅਦ ਜਹਿਰੀਲੀ ਚੀਜ ਖਾ ਕੇ ਖੁਦਕੁਸੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬਲਵਿੰਦਰ ਸਿੰਘ ਨੇ ਸੁਸਾਇਟੀ ਦਾ ਕਰਜਾ ਦੇਣਾ ਸੀ ਜਿਸ ਕਾਰਣ ੳਸਨੇ ਆਪਣੀ ਜਮੀਨ ਵੇਚ ਕੇ ਕਰਜਾ ਮੋੜ ਦਿੱਤਾ ਪਰ ਜਮੀਨ ਵਿਕ ਜਾਣ ਅਤੇ ਆਰਥਿਕ ਹਾਲਤ …
Read More »ਸਿੱਖਾਂ ਪ੍ਰਤੀ ਫ਼ਿਰਕਾਪ੍ਰਸਤੀ ਤੇ ਭਾਵਨਾਵਾਂ ਨੂੰ ਭੜਕਾਉਣ ਦੀ ਖੇਡ ਖੇਡ ਰਹੀ ਹੈ ਸ਼ਿਵ ਸੈਨਾ – ਵੀਰ ਮਨਪ੍ਰੀਤ ਸਿੰਘ ਖ਼ਾਲਸਾ
ਸੰਦੌੜ, 29 ਮਾਰਚ (ਹਰਮਿੰਦਰ ਸਿੰਘ ਭੱਟ)- ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਵਾਲੇ ਗੁਰਸਿੱਖੀ ਜੀਵਨ ਬਤੀਤ ਕਰਨ ਵਾਲੇ ਸਿੰਘ ਹੋਰਾਂ ਧਰਮਾਂ ਦੇ ਸਤਿਕਾਰ ਆਪਣੇ ਧਰਮਾਂ ਤੋਂ ਵੀ ਪਹਿਲਾਂ ਕਰਿਆ ਕਰਦੇ ਨੇ ਜਿਸ ਦਾ ਪ੍ਰਮਾਣ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੇ ਦਰਜ ਹੈ ।ਗੁਰਸਿੱਖ ਪਿਆਰਿਆਂ ਨੇ ਦੂਜੇ ਧਰਮਾਂ ਦੀ ਰੱਖਿਆ ਲਈ ਖ਼ੁਦ ਅਤੇ ਆਪਣੇ ਪਰਿਵਾਰਾਂ ਦੀਆਂ ਹੱਸਦਿਆਂ ਹੱਸਦਿਆਂ …
Read More »ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਦੇ 19ਵਾਂ ਧੰਨਵਾਦ ਦਿਵਸ ‘ਤੇ ਗੁਰਮਤਿ ਸਮਾਗਮ ਕਰਵਾਇਆ
ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ)- ਮਾਨਵਤਾ ਦੇ ਭਲੇ ਲਈ ਤੇ ਰੋਗਗ੍ਰਸਤ ਮਰੀਜ਼ਾਂ ਦੇ ਇਲਾਜ ਲਈ ਸਹਾਰਾ ਬਣੀ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਰਜਿ. ਦਾ 19ਵਾਂ ਸਾਲਾਨਾ ਧੰਨਵਾਦ ‘ਤੇ ਦਿਵਸ ਗੁਰਮਤਿ ਸਮਾਗਮ ਬਾਬਾ ਸੇਵਾ ਸਿੰਘ ਹਾਲ ਸੁਲਤਾਨਵਿੰਡ ਰੋਡ ਵਿਖੇ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋਏ ਇਸ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਪੰਥ ਦੇ ਉਘੇ ਕਥਾਵਾਚਕ …
Read More »ਹੋਲੇ ਮਹੱਲੇ ‘ਤੇ ਲਗਾਇਆ ਨਿਸ਼ਕਾਮ ਮੈਡੀਕਲ ਕੈਂਪ
ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ)- ਸਥਾਨਕ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਪਤਾਲਪੁਰੀ ਸਾਹਿਬ, ਕੀਰਤਪੁਰ ਸਾਹਿਬ ਵਿਖੇ ਹੌਲੇ ਮੁੱਹਲੇ ਦੇ ਸਬੰਧ ਵਿਚ ਹੋਲੇ ਮਹੱਲੇ ‘ਤੇ ਨਿਸ਼ਕਾਮ ਮੈਡੀਕਲ ਕੈਂਪ ਗੁਰਬਖ਼ਸ਼ ਸਿੰਘ ਬੱਗਾ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ ਡਾ. ਸਤਨਾਮ ਸਿੰਘ, ਤੇਗਬੀਰ ਸਿੰਘ ਵੱਲੋਂ ਅਤੇ ਸਹਿਯੋਗੀ ਟੀਮ …
Read More »ਐਮ.ਈ.ਐਸ ਯੂਨੀਅਨ ਦੀ ਚੀਫ਼ ਇੰਜੀਨੀਅਰ ਨਾਲ ਹੋਈ ਮੀਟਿੰਗ
ਬਠਿੰਡਾ, 29 ਮਾਰਚ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਐਮ.ਈ.ਐਸ ਇੰਪਲਾਈਜ ਯੂਨੀਅਨ ਦੀ ਪਹਿਲੀ ਮੀਟਿੰਗ ਬ੍ਰਿਗੇਡੀਅਰ ਕੇ.ਵੀ ਪ੍ਰਸਾਦ ਚੀਫ਼ ਇੰਜੀਨੀਅਰ ਬਠਿੰਡਾ ਜੋਨ ਨਾਲ ਹੋਈ, ਜਿਸ ਵਿੱਚ ਯੂਨੀਅਨ ਦੇ ਮੈਂਬਰਾਂ ਨੇ ਕਾਫ਼ੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਯੂਨੀਅਨ ਪ੍ਰਧਾਨ ਬਲਕਰਨ ਸਿੰਘ ਨੇ ਪਹੁੰਚੇ ਸਾਰੇ ਸਾਥੀਆਂ ਸਮੇਤ ਚੀਫ਼ ਸਾਹਿਬ ਨੂੰ ਜੀ ਆਇਆਂ ਆਖਿਆ। ਇਸ ਮੌਕੇ ਪ੍ਰਧਾਨ ਬਲਕਰਨ ਸਿੰਘ ਨੇ ਮੁਲਾਜਮਾਂ ਦੀ …
Read More »
Punjab Post Daily Online Newspaper & Print Media