Monday, October 12, 2026

ਕਰਜ਼ੇ ਤੋਂ ਦੁੱਖੀ ਕਿਸਾਨ ਨੇ ਜਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਸੰਦੌੜ, 29 ਮਾਰਚ (ਹਰਮਿੰਦਰ ਸਿੰਘ ਭੱਟ)- ਪਿੰਡ ਢੱਡੇਵਾੜੀ ਵਿਖੇ ਕਰਜੇ ਦੀ ਮਾਰ ਹੇਠ ਆਏ ਇਕ ਕਿਸਾਨ ਵੱਲੋਂ ਜਮੀਨ ਵਿਕ ਜਾਣ ਦੇ ਦੁੱਖ ਤੋਂ ਬਾਅਦ ਜਹਿਰੀਲੀ ਚੀਜ ਖਾ ਕੇ ਖੁਦਕੁਸੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬਲਵਿੰਦਰ ਸਿੰਘ ਨੇ ਸੁਸਾਇਟੀ ਦਾ ਕਰਜਾ ਦੇਣਾ ਸੀ ਜਿਸ ਕਾਰਣ ੳਸਨੇ ਆਪਣੀ ਜਮੀਨ ਵੇਚ ਕੇ ਕਰਜਾ ਮੋੜ ਦਿੱਤਾ ਪਰ ਜਮੀਨ ਵਿਕ ਜਾਣ ਅਤੇ ਆਰਥਿਕ ਹਾਲਤ ਚੰਗੀ ਨਾ ਹੋਣ ਕਾਰਣ ਉਹ ਕਾਫੀ ਦਿਨ੍ਹਾਂ ਤੋਂ ਦੁਖੀ ਰਹਿੰਦਾ ਸੀ ਜਿਸਤੋਂ ਬਾਅਦ ਉਸਨੇ ਅੱਜ ਕੋਈ ਜਹਿਰਲੀ ਚੀਜ ਖਾ ਲਈ ਜਿਸ ਕਾਰਣ ਉਸਦੀ ਮੌਤ ਹੋ ਗਈ ।ਪਰਿਵਾਰ ਨੇ ਮ੍ਰਿਤਕ ਕਿਸਾਨ ਨੂੰ ਬਚਾਉਣ ਦੀ ਬਹੁਤ ਕੋਸਿਸ ਕੀਤੀ ਪਰ ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ।ਏਐਸਆਈ ਬਸੀਰ ਖਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮ੍ਰਿਤਕ ਕਿਸਾਨ ਦੇ ਪੁੱਤਰ ਦੇ ਬਿਆਨਾਂ ਦੇ ਅਧਾਰ ਤੇ ਪੁਲੀਸ ਨੇ 174 ਅਧੀਨ ਕਰਵਾਈ ਕੀਤੀ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply