Monday, July 1, 2024

ਸੁਲਤਾਨਪੁਰ ਬਧਰਾਵਾਂ ਵਿਖੇ ਭਗਤ ਧੰਨਾ ਜੀ ਦੇ ਜੀਵਨ ਸਬੰਧੀ ਕਿਤਾਬਚਾ ਰਿਲੀਜ਼

PPN2903201616ਸੰਦੌੜ, 29 ਮਾਰਚ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਸ੍ਰੋਮਣੀ ਭਗਤ ਧੰਨਾ ਜੀ ਦੇ 600ਵੇਂ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਲੇਖਕ ਮੁਕੰਦ ਸਿੰਘ ਚੀਮਾ ਵੱਲੋਂ ਭਗਤ ਧੰਨਾ ਜੀ ਦੀ ਜੀਵਨੀ ਤੇ ਅਧਾਰਿਤ ਲਿਖਿਆ ਕਿਤਾਬਚਾ ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਪੰਚਾਇਤ ਵੱਲੋਂ ਰਿਲੀਜ ਕੀਤਾ ਗਿਆ।ਲੇਖਕ ਮੁਕੰਦ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਆਪਣੇ ਪੁਰਖਿਆਂ ਦਾ ਜਨਮ ਦਿਹਾੜਾ ਆਪਣੇ ਪਿੰਡ-ਪਿੰਡ ਮਨਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਗਤ ਧੰਨਾ ਜੀ ਦੇ ਜੀਵਨ ਸਬੰਧੀ ਇਕ ਵੱਡੀ ਕਿਤਾਬ ਵੀ ਜਲਦ ਹੀ ਪ੍ਰਕਾਸਿਤ ਕੀਤੀ ਜਾ ਰਹੀ ਹੈ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਸਰਪੰਚ ਹਾਕਮ ਸਿੰਘ ਸੰਧੂ ਨੇ ਕਿਹਾ ਕਿ ਭਗਤ ਧੰਨਾ ਜੀ ਦੇ ਜੀਵਨ ਬਾਰੇ ਇਸ ਕਿਤਾਬ ਵਿਚੋਂ ਕਾਫੀ ਜਾਣਕਾਰੀ ਮਿਲਦੀ ਹੈ।ਇਸ ਦੌਰਾਨ ਰਾਜਸਥਾਨ ਦੇ ਪਿੰਡ ਧੂੰਆਂ ਕਲਾਂ ਵਿਖੇ ਭਗਤ ਧੰਨਾ ਜੀ ਦੇ ਜਨਮ ਸਥਾਨ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹਰ ਸਾਲ ਮਨਾਇਆ ਜਾਵੇਗਾ।ਇਸ ਮੌਕੇ ਹੈਡ ਗ੍ਰੰਥੀ ਬਾਬਾ ਤਰਲੋਕ ਸਿੰਘ, ਜਥੇਦਾਰ ਹਰਮਿੰਦਰ ਸਿੰਘ, ਪੰਚ ਉਜਾਗਰ ਸਿੰਘ, ਰਘਵੀਰ ਸਿੰਘ, ਜਸਵਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਪਿਆਰ ਸਿੰਘ ਆਦਿ ਹਾਜਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply