Monday, July 8, 2024

ਸਿੱਖਾਂ ਪ੍ਰਤੀ ਫ਼ਿਰਕਾਪ੍ਰਸਤੀ ਤੇ ਭਾਵਨਾਵਾਂ ਨੂੰ ਭੜਕਾਉਣ ਦੀ ਖੇਡ ਖੇਡ ਰਹੀ ਹੈ ਸ਼ਿਵ ਸੈਨਾ – ਵੀਰ ਮਨਪ੍ਰੀਤ ਸਿੰਘ ਖ਼ਾਲਸਾ

PPN2903201613ਸੰਦੌੜ, 29 ਮਾਰਚ (ਹਰਮਿੰਦਰ ਸਿੰਘ ਭੱਟ)- ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਵਾਲੇ ਗੁਰਸਿੱਖੀ ਜੀਵਨ ਬਤੀਤ ਕਰਨ ਵਾਲੇ ਸਿੰਘ ਹੋਰਾਂ ਧਰਮਾਂ ਦੇ ਸਤਿਕਾਰ ਆਪਣੇ ਧਰਮਾਂ ਤੋਂ ਵੀ ਪਹਿਲਾਂ ਕਰਿਆ ਕਰਦੇ ਨੇ ਜਿਸ ਦਾ ਪ੍ਰਮਾਣ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੇ ਦਰਜ ਹੈ ।ਗੁਰਸਿੱਖ ਪਿਆਰਿਆਂ ਨੇ ਦੂਜੇ ਧਰਮਾਂ ਦੀ ਰੱਖਿਆ ਲਈ ਖ਼ੁਦ ਅਤੇ ਆਪਣੇ ਪਰਿਵਾਰਾਂ ਦੀਆਂ ਹੱਸਦਿਆਂ ਹੱਸਦਿਆਂ ਕੁਰਬਾਨੀਆਂ ਦਿੱਤੀਆਂ ਅਤੇ ਬੇਵੱਸ ਧਰਮਾਂ ਦੀਆਂ ਨੂੰਹਾਂ ਧੀਆਂ ਨੂੰ ਆਪਣੀਆਂ ਭੈਣਾਂ, ਮਾਤਾਵਾਂ ਜਾਣ ਕੇ ਜੁਲਮੀਆਂ ਤੋਂ ਛੁਡਾ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕੀਤੀਆਂ ਸਨ।ਪਰ ਬੜੇ ਦੁੱਖ ਦੀ ਗੱਲ ਹੈ ਕਿ ਉਹੀ ਕੌਮਾਂ ਇਸ ਮਹਾਨ ਦੇਣ ਨੂੰ ਵਿਸਾਰ ਕੇ ਸਿੱਖਾਂ ਪ੍ਰਤੀ ਫ਼ਿਰਕਾਪ੍ਰਸਤੀ ਦੀ ਖੇਡ ਖੇਡ ਰਹੀਆਂ ਹਨ ਅਤੇ ਆਪਣੇ ਹੀ ਮੁਲਕ ਵਿਚ ਪਰਾਏ ਹੋਣ ਦਾ ਅਹਿਸਾਸ ਬੇਰੋਕ ਡਰ ਤੋਂ ਕੀਤੀ ਜਾ ਰਹੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਨੇ ਕੀਤਾ ਉਨ੍ਹਾਂ ਗੁਰੂ ਪਿਆਰੇ ਸਿੰਘ ਭਾਈ ਜੋਗਾ ਸਿੰਘ ਖ਼ਾਲਿਸਤਾਨੀ ਦੇ ਨਿਡਰ ਹੋ ਕੇ ਨਿਭਾਏ ਸੰਘਰਸ਼ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਅਤੇ ਕੌਮ ਪ੍ਰਤੀ ਆਪਣਾ ਆਪ ਨਿਛਾਵਰ ਕਰ ਕੇ ਗੁਰਸਿੱਖੀ ਜੀਵਨ ਦੇ ਸਿਧਾਂਤਾਂ, ਕੁਦਰਤ ਤੇ ਮਾਨਵਤਾ ਦੀ ਰਾਖੀ ਅਤੇ ਇਸ ਦੀ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਣ ਵਾਲੇ ਜੁਝਾਰੂ ਸਿੰਘਾਂ ਨੂੰ ਨਿਧੜਕ ਹੋ ਕੇ ਵੈਰੀ ਨਾਲ ਟਾਕਰਾ ਕਰਨ ਹਿਤ ਮੈਦਾਨ ਵਿਚ ਆਉਣ ਲਈ ਤਤਪਰ ਰਹਿਣਾ ਗੁਰੂ ਦੇ ਸਪੁੱਤਰ ਹੋਣ ਦੀ ਨਿਸ਼ਾਨੀ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸ਼ਿਵ ਸੈਨਾ ਦੇ ਭੜਕਾਊ ਬੇਅਸਰ ਬਿਆਨਾਂ ਤੇ ਤੁਰੰਤ ਪਾਬੰਦੀ ਲਾਈ ਜਾਵੇ ਅਤੇ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਬਣਦੀਆਂ ਧਾਰਾਵਾਂ ਸਮੇਤ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇ।ਜੇਕਰ ਇੰਜ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਮਾੜੇ ਹਲਾਤਾਂ ਦੀ ਜ਼ਿੰਮੇਵਾਰ ਖ਼ੁਦ ਸਰਕਾਰ ਹੋਵੇਗੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply