ਅੰਮ੍ਰਿਤਸਰ, 26 ਨਵੰਬਰ (ਜਗਦੀਪ ਸਿੰਘ ਸੱਗੂ) ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ‘ਰਾਸ਼ਟਰੀ ਸੰਵਿਧਾਨ ਦਿਵਸ’ ਮਨਾਇਆ ਗਿਆ।ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਅਤੇ ਇਸ ਵਿੱਚ ਦਿੱਤੇ ਗਏ ਸੰਦੇਸ਼ਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਉਹਨਾਂ ਵੱਲੋਂ ਸਵਿਧਾਨ ਵਿੱਚ ਲਿਖੇ ਗਏ …
Read More »ਪੰਜਾਬੀ
ਮਹਾਨ ਗਣਿਤਕਾਰ ਸ੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ
ਮਲੋਟ, 26 ਨਵੰਬਰ (ਪ.ਪ) – ਸ.ਸ.ਸ.ਸਕੂਲ (ਲੜਕੇ) ਮਲੋਟ ਵਿਖੇ ਮਹਾਨ ਗਣਿਤਕਾਰ ਸ੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜ਼ਨ ਕੀਤਾ ਗਿਆ।ਇਸ ਮੌਕੇ ਗਣਿਤ ਵਿਭਾਗ ਦੇ ਮੁਖੀ ਸ੍ਰੀ ਵਿਜੈ ਗਰਗ ਨੇ ਸ੍ਰੀ ਰਾਮਾਨੁਜਨ ਦੀਆਂ ਪ੍ਰਾਪਤੀਆਂ ਅਤੇ ਜੀਵਨੀ ਤੇ ਪ੍ਰਕਾਸ਼ ਪਾਇਆ।ਬਾਰ੍ਹਵੀ ਦੇ ਵਿਦਿਆਰਥੀ ਅਨਮੋਲ ਦੀਪ ਤੇ ਵਿਕਾਸ ਕੁਮਾਰ ਨੇ ਗਣਿਤ ਦੀ ਰੋਜ਼ਾਨਾ ਜੀਵਨ ਵਿੱਚ ਵਰਤੋਂ ਅਤੇ ਉਪਯੋਗਤਾ ਬਾਰੇ …
Read More »ਜੀ.ਐਨ.ਡੀ.ਯੂ ਦੇ ਲਾਇਫ ਲਾਂਗ ਲਰਨਿੰਗ ਡਿਪਾਰਟਮੈਂਟ ਨੇ ਲਗਾਈ ਪ੍ਰਦਰਸ਼ਨੀ
ਅੰਮ੍ਰਿਤਸਰ, 26 ਨਵੰਬਰ (ਗੁਰਚਰਨ ਸਿੰਘ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ 46ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਜੀ.ਐਨ.ਡੀ.ਯੂ ਵਿਖੇ ਚਲ ਰਹੇ ਸਮਾਗਮਾਂ ਦੀ ਲੜੀ ਦੇ ਤਹਿਤ ਲਾਇਫ ਲਾਂਗ ਲਰਨਿੰਗ ਡਿਪਾਰਟਮੈਂਟ ਦੇ ਵੱਲੋਂ ਵਿਭਾਗ ਮੁੱਖੀ ਗੁਰਪ੍ਰੀਤ ਕੋਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਇਕ ਬੇਮਿਸਾਲ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਵਿਦਿਆਰਥੀਆਂ ਵੱਲੋਂ ਦਿਲਚਸਪੀ ਦਿਖਾਉਂਦੇ ਹੋਏ ਖਰੀਦੋ ਫਰੋਖਤ ਕੀਤੀ …
Read More »ਨਿਊ ਫਲਾਵਰ ਪਬਲਿਕ ਸਕੂਲ ਵਿਖੇ ਕਾਨੂੰਨ ਦਿਵਸ ਦਾ ਆਯੋਜਨ
ਅੰਮ੍ਰਿਤਸਰ, 26 ਨਵੰਬਰ (ਗੁਰਚਰਨ ਸਿੰਘ) – ਸਥਾਨਕ ਅੰਤਰਯਾਮੀ ਕਲੋਨੀ ਸਥਿਤ ਨਿਊ ਫਲਾਵਰ ਪਬਲਿਕ ਸੀਨੀ: ਸੈਕੰ: ਸਕੂਲ ਵਿਖੇ ਕਾਨੂੰਨ ਦਿਵਸ ਦਾ ਅਯੋਜਨ ਕੀਤਾ ਗਿਆ।ਪ੍ਰਿੰ: ਕੁਲਵਿੰਦਰ ਕੋਰ ਦੇ ਪ੍ਰਬੰਧਾਂ ਅਯੋਜਿਤ ਇੱਕ ਸਮਾਗਮ ਦੋਰਾਨ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਕਾਨੂੰਨ ਨਾਲ ਸਬੰਧਤ ਆਪਣੇ ਵਿਚਾਰ ਪੇਸ਼ ਕੀਤੇ ਗਏ।ਇਸ ਸਮੇਂ ਭਾਰਤੀ ਕਾਨੂੰਨ ਦੇ ਰਚਨਾਹਾਰੇ ਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਡਾ: ਬੀ. ਆਰ ਅੰਬੇਦਕਰ …
Read More »ਸਾਂਝਾ ਸਭਿਆਚਾਰਕ ਮੰਚ ਅਮਰੀਕਾ ਵਲੋਂ ਡਾ ਗੁਰਵਿੰਦਰ ਅਮਨ ਦੀ ਕਵਿ ਪੁਸਤਕ ‘ਸ਼ਬਦਾਂ ਦੀ ਪਰਵਾਜ਼’ ਲੋਕ ਅਰਪਣ
ਸਾਨ ਫਰਾਂਸਿਸਕੋ (ਰਾਜਪੁਰਾ) 26 ਨਵੰਬਰ (ਪ.ਪ) – ਸਥਾਨਕ ਯੂਨਿਆਨ ਸਿਟੀ ਦੇ ਗਾਏ ਇਮਾਨੁਲੀ ਸਕੂਲ ਵਿਖੇ ਇਕ ਸਭਿਆਚਾਰਕ ਤੇ ਸਾਹਿਤੱਕ ਪ੍ਰੋਗਰਾਮ ਵਿਚ ਭਾਰਤੀ ਲੇਖਕ ਡਾ ਗੁਰਵਿੰਦਰ ਸਿੰਘ ਅਮਨ ਦੀ ਕਵਿ ਪੁਸ?ਤੱਕ ‘ਸ਼ਬਦਾਂ ਦੀ ਪਰਵਾਜ਼’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਆਗਾਜ ਬੀਬੀ ਪਰਮਿੰਦਰ ਕੌਰ ਦੇ ਜਥੇ ਨੇ ਸ਼ਬਦ ਗਾਇਨ ਦੂਆਰਾ ਕੀਤਾ ਗਿਆ। ਉਪਰੰਤ ਸੰਸਥਾਪਕ ਪਰਮਿੰਦਰ ਸਿੰਘ ਪਰਵਾਨਾ ਨੇ ਮਸ਼ਹੂਰ ਗਾਇਕ …
Read More »ਤਰਕਸ਼ੀਲ ਆਗੂ ਬਲਵੰਤ ਸਿੰਘ ਨੂੰ ਦੋ ਮਿੰਟ ਦਾ ਮੋਨ ਰਖ ਕੇ ਸ਼ਰਧਾਂਜਲੀ ਭੇਟ
ਅੰਮ੍ਰਿਤਸਰ, 26 ਨਵੰਬਰ (ਪ.ਪ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਵਿਰਸਾ ਵਿਹਾਰ ਵਿਖੇ ਹੋਈ, ਜਿਸ ਵਿਚ ਸੁਸਾਇਟੀ ਦੇ ਵਿਤ ਮੁਖੀ ਅਤੇ ਸਰਗਰਮ ਤਰਕਸ਼ੀਲ ਆਗੂ ਬਲਵੰਤ ਸਿੰਘ ਦੀ ਬੇਵਕਤ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ ਦੋ ਮਿੰਟ ਦਾ ਮੋਨ ਰਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਵਿਛੜੇ ਆਗੂ ਨੂੰ ਯਾਦ ਕਰਦਿਆਂ ਸੁਸਾਇਟੀ ਦੇ ਜਥੇਬੰਦਕ …
Read More »ਕੋਈ ਵੀ ਸੰਸਥਾ ਸਰਬੱਤ ਖਾਲਸਾ ਨਹੀਂ ਬੁਲਾ ਸਕਦੀ, ਨਹੀਂ ਬਦਲੇ ਜਾਣਗੇ ਤਖਤਾਂ ਦੇ ਜਥੇਦਾਰ – ਜਥੇ. ਅਵਤਾਰ ਸਿੰਘ
ਅੰਮ੍ਰਿਤਸਰ, 26 ਨਵੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-27 ਬੀ) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੋਈ। ਜਿਸ ਵਿੱਚ ਅਮਲਾ, ਸੈਕਸ਼ਨ 85 ਤੇ 87 ਦੇ ਕੇਸਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਕੱਤਰਤਾ ਦੀ ਆਰੰਭਤਾ ਮੂਲ ਮੰਤਰ ਦੇ ਜਾਪ ਕਰਕੇ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ …
Read More »ਨਸ਼ੀਲੀਆਂ ਗੋਲੀਆਂ ਤੇ ਪਾਊਡਰ ਸਮੇਤ 4 ਕਾਬੂ
ਅੰਮ੍ਰਿਤਸਰ, 26 ਨਵੰਬਰ (ਜਗਦੀਪ ਸਿੰਘ ਸੱਗੂ) ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲ਼ਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਰਤੀ ਜਾ ਰਹੀ ਚੌਕਸੀ ਦੇ ਤਹਿਤ ਥਾਣਾ ਬੀ ਡਵੀਜ਼ਨ ਦੀ ਪੁਲਿਸ ਨੂੰ ਨਸ਼ੀਲ਼ੀਆਂ ਗੋਲ਼ੀਆਂ ਤੇ ਪਾਊਡਰ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦੀ ਖਬਰ ਹੈ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਡੀਸ਼ਨਲ ਐਸ.ਐਚ.ਓ ਸਤਨਾਮ ਸਿੰਘ ਨੇ ਦੱਸਿਆ ਕਿ ਏ.ਐਸ.ਆਈ …
Read More »ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਤੇ ਕਾਨੂੰਨ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ ਸੈਮੀਨਾਰ
ਪਠਾਨਕੋਟ, 26 ਨਵੰਬਰ (ਪ.ਪ)- ਮਾਨਯੋਗ ਜਿਲ੍ਹਾ ਤੇ ਸੈਸਨ ਜੱਜ ਸ੍ਰੀ. ਬੀ.ਐਸ. ਸੰਧੂ ਦੀ ਯੋਗ ਅਗਵਾਈ ਹੇਠ ਸੰਵਿਧਾਨ ਦਿਵਸ ਮੋਕੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਅਤੇ ਕਾਨੂੰਨ ਸਬੰਧੀ ਜਾਣਕਾਰੀ ਦੇਣ ਲਈ ਇਕ ਵਿਸ਼ੇਸ ਸੈਮੀਨਾਰ ਸਰਕਾਰੀ ਹਾਈ ਸਕੂਲ ਬਨੀ ਲੋਧੀ ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ੍ਰੀ ਅਸ਼ੀਸ ਅਬਰੋਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਨੇ ਕੀਤੀ। ਸ੍ਰੀ ਅਬਰੋਲ ਨੇ ਇਸ ਮੋਕੇ ਬੋਲਦਿਆਂ …
Read More »ਸੰਵਿਧਾਨ ਦਿਵਸ ਮਨਾਇਆ ਗਿਆ ਅਤੇ ਬੱਚਿਆਂ ਦੇ ਭਾਸਣ ਮੁਕਾਬਲੇ ਕਰਵਾਏ
ਪਠਾਨਕੋਟ, 26 ਨਵੰਬਰ (ਪ.ਪ)- ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਸਿੱਖਿਆ ਵਿਭਾਗ ਪਠਾਨਕੋਟ ਵਲੋਂ ਵੱਖ ਵੱਖ ਸਰਕਾਰੀ ਸਕੂੁਲਾਂ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ ਅਤੇ ਬੱਚਿਆਂ ਦੇ ਭਾਸਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਬੰਧਿਤ ਸਕੂਲ ਮੁੱਖੀਆਂ ਵਲੋਂ ਸਨਮਾਨ ਚਿੱਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਧਿਕਾਰੀ (ਸਕੈਂਡਰੀ) ਸ੍ਰੀ ਪਵਨ ਕੁਮਾਰ …
Read More »
Punjab Post Daily Online Newspaper & Print Media