ਸੰਗਰੂਰ, 20 ਫਰਵਰੀ (ਜਗਸੀਰ ਲੌਂਗੋਵਾਲ) – ਜਿਲ੍ਹਾ ਪੱਧਰੀ ਸਸਟੇਨੇਬਿਲਟੀ ਲੀਡਰਸ਼ਿਪ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ (ਬਰਨਾਲਾ) ਦੇ ਵਿਦਿਆਰਥੀਆਂ ਅਤੇ ਵਧੀਆ ਕਾਰਗੁਜ਼ਾਰੀ ਲਈ ਮਾਸਟਰ ਅਵਨੀਸ਼ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਐਡੀਸ਼ਨਲ ਡਿਪਟੀ ਕਮਿਸ਼ਨਰ (ਜ) ਬਰਨਾਲਾ ਹਰਕੰਵਲਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਮਲਕਾ ਰਾਣੀ, ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਨੀਰਜਾ, ਬੀ.ਪੀ.ਓ ਹਰਿੰਦਰ ਸਿੰਘ।ਇਸ ਸਮੇਂ ਬੀ.ਐਨ.ਓ ਬਲਾਕ ਬਰਨਾਲਾ ਸ੍ਰੀਮਤੀ ਹਰਪ੍ਰੀਤ …
Read More »ਪੰਜਾਬੀ ਖ਼ਬਰਾਂ
ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਜਲਵਾਯੂ ਪਰਿਵਰਤਨ `ਤੇ ਅੰਤਰ-ਅਨੁਸ਼ਾਸਨੀ ਵਰਕਸ਼ਾਪ
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਨੇ ਕਿਹਾ ਹੈ ਕਿ ਆਪਾਂ `ਸਰਬੱਤ ਦਾ ਭਲਾ` ਮੰਗਣ ਵਾਲੇ ਪੰਧ ਦੇ ਰਾਹੀ ਹਾਂ ਅਤੇ ਸਾਨੂੰ ਇਸ ਗੱਲ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ ਕਿ ਜਲਵਾਯੂ ਪਰਿਵਰਤਨ ਸਾਡੀ ਲੋਕਾਈ ਲਈ ਗੰਭੀਰ ਸਮੱਸਿਆ ਹੈ, ਜਿਸ ਦਾ ਹੱਲ ਸਾਡੇ ਸਾਰਿਆਂ ਦੇ ਸਾਂਝੇ ਯਤਨਾਂ ਵਿੱਚ …
Read More »ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਵੱਲੋਂ ਯੂਨੀਵਰਸਿਟੀ ਵਿਖੇ ਫਿਲਮ ਨਿਰਮਾਣ ਕੋਰਸ ਦਾ ਆਯੋਜਨ
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਫਿਲਮ ਅਤੇ ਟੈਲੀਵਿਜ਼ਨ ਵਿਸ਼ੇਸ਼ਤਾਵਾਂ `ਤੇ ਤਿੰਨ ਦਿਨਾਂ ਇੰਟੈਂਸਿਵ ਕੋਰਸ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਕਰਵਾਇਆ ਗਿਆ।ਇਸ ਵਿਸ਼ੇਸ਼ ਕੋਰਸ ਵਿੱਚ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਤੋਂ ਵਿਦਵਾਨ ਫੈਕਲਟੀ ਮੈਂਬਰ ਡਾ. ਮਿਲਿੰਦ ਦਾਮਲੇ (ਈ.ਟੀ.ਵੀ ਪ੍ਰੋਡਕਸ਼ਨ) …
Read More »ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਯੁਵਾ ਵਰਗ ਦੀਆਂ ਮੁਸ਼ਕਲਾਂ ਸੁਣੀਆਂ
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਯੁਵਕ ਸੇਵਾਵਾਂ ਵਿਭਾਗ ਅੰਮ੍ਰਿਤਸਰ ਵਲੋਂ ਸਥਾਨਕ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਐਂਡ ਅਲਾਈਡ ਸਟੱਡੀਜ਼ ਅੰਮ੍ਰਿਤਸਰ ਵਿਖੇ ਨੌਜਵਾਨ ਸਭਾ ਦੇ ਰੂਪ ਵਿੱਚ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਦਾ ਆਯੋਜਨ ਕਾਲਜ ਦੇ ਰੈਡ ਰਿਬਨ ਕਲੱਬ ਵਲੋਂ ਕੀਤਾ ਗਿਆ।ਇਸ ਮੀਟਿੰਗ ਵਿੱਚ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ।ਮੀਟਿੰਗ ਵਿੱਚ ਵਿਦਿਆਰਥੀਆਂ ਨਾਲ ਲੰਬੀ …
Read More »ਵਿਆਹ ਦੀ 15ਵੀਂ ਵਰ੍ਹੇਗੰਢ ਮੁਬਾਰਕ – ਜਸਵੀਰ ਸਿੰਘ ਅਤੇ ਸ੍ਰੀਮਤੀ ਸੁਖਵੀਰ ਕੌਰ
ਸੰਗਰੂਰ, 20 ਫਰਵਰੀ (ਜਗਸੀਰ ਲੌਂਗੋਵਾਲ) – ਜਸਵੀਰ ਸਿੰਘ ਅਤੇ ਸ੍ਰੀਮਤੀ ਸੁਖਵੀਰ ਕੌਰ ਵਾਸੀ ਦਿੜ੍ਹਬਾ (ਸੰਗਰੂਰ) ਨੇ ਆਪਣੇ ਵਿਆਹ ਦੀ 15ਵੀਂ ਮਨਾਈ।
Read More »ਯੂਨੀਵਰਸਿਟੀ ਦੇ 35 ਵਿਦਿਆਰਥੀਆਂ ਨੂੰ 7.25 ਲੱਖ ਤਨਖਾਹ ਪੈਕੇਜ਼ `ਤੇ ਨੌਕਰੀਆਂ ਦੀ ਪੇਸ਼ਕਸ਼
ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 35 ਵਿਦਿਆਰਥੀਆਂ ਨੂੰ 7.25 ਲੱਖ ਪ੍ਰਤੀ ਸਾਲ ਤੱਕ ਦੇ ਤਨਖ਼ਾਹ ਪੈਕੇਜ `ਤੇ ਵੱਖ-ਵੱਖ ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ।ਵਾਇਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਪਲੇਸਮੈਂਟ ਅਤੇ ਕਰੀਅਰ ਐਨਹਾਂਸਮੈਂਟ ਵੱਲੋਂ ਵੱਖ-ਵੱਖ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਦੀ ਕੈਂਪਸ …
Read More »ਡਿਪਟੀ ਕਮਿਸ਼ਨਰ ਨੇ ਸਾਫਟਵੇਅਰ ਟੈਕਨਾਲੋਜੀ ਪਾਰਕ ਆਫ਼ ਇੰਡੀਆ ਅੰਮ੍ਰਿਤਸਰ ਦਾ ਕੀਤਾ ਦੌਰਾ
ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜਗਾਰ ਕਾਰੋਬਾਰ ਬਿਊਰੋ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸਾਫਟਵੇਅਰ ਟੈਕਨਾਲੋਜੀ ਪਾਰਕ ਆਫ਼ ਇੰਡੀਆ ਅੰਮ੍ਰਿਤਸਰ ਦਾ ਦੌਰਾ ਕੀਤਾ। ਜਿਸ ਦਾ ਮੁੱਖ ਉਦੇਸ਼ ਫਿਊਚਰ ਟਾਈਕੂਨ ਦੇ ਪ੍ਰੋਗਰਾਮ ਨੂੰ ਅਗਲੇ ਪੜਾਅ ਵਿੱਚ ਲੈ ਕੇ ਜਾਣਾ ਹੈ।ਉਨ੍ਹਾਂ ਦੱਸਿਆ ਕਿ ਦੌਰੇ ਦਾ ਮੁੱਖ ਮੰਤਵ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇੰਨਫਰਮੇਸ਼ਨ ਟੈਕਨਾਲੋਜੀ ਦੇ ਪ੍ਰਾਰਥੀਆਂ ਦੀ ਤਕਨੀਕੀ ਪੱਧਰ ‘ਤੇ ਸਹਾਇਤਾ …
Read More »ਬ੍ਰਾਹਮਣ ਸਭਾ ਨੇ ਸੂਰਜਕੁੰਡ ਮੰਦਿਰ ਕਮੇਟੀ ਦੁਆਰਾ ਕੱਢੀ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ
ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ)- ਇਤਿਹਾਸਕ ਸੂਰਜਕੁੰਡ ਮੰਦਿਰ ਕਮੇਟੀ ਵਲੋਂ ਅੱਜ ਸੁਨਾਮ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਸਵਾਗਤ ਮੰਦਿਰ ਮਾਤਾ ਮੋਦੀ ਵਿੱਚ ਬ੍ਰਾਹਮਣ ਸਭਾ ਵਲੋਂ ਕੀਤਾ ਗਿਆ।ਪ੍ਰਦੀਪ ਮੈਨਨ ਨੇ ਦੱਸਿਆ ਸੂਰਜਕੁੰਡ ਵਿੱਚ ਕਰਮਕਾਂਡ ਆਦਿ ਦਾ ਗਿਆਨ ਪਹਿਲੇ ਸਮੇਂ ਵਿੱਚ ਦਿੱਤਾ ਜਾਂਦਾ ਸੀ।ਉਨਾਂ ਨੇ ਕਿਹਾ ਕਿ ਸੁਨਾਮ ਇੱਕ ਧਰਮ ਨਗਰੀ ਤਪ ਸਥਾਨ ਦੇ ਦੇ ਰੂਪ ਵਿੱਚ ਸਥਿਤ …
Read More »ਬਾਬਾ ਪਰਮਜੀਤ ਸਿੰਘ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਮੌਕੇ 1100/- ਰੁਪਏ ਸ਼ਗਨ ਦੇਣ ਦੀ ਸ਼ੁਰੂਆਤ
ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ) – ਨਸ਼ਾ ਮੁਕਤ ਚੇਤਨਾ ਸੰਘ ਦੇ ਜਿਲ੍ਹਾ ਕੋਆਰਡੀਨੇਟਰ ਅਤੇ ਕੁਦਰਤ ਗੁਰਦੁਆਰਾ ਸਾਹਿਬ ਤੇ ਮੁੱਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਹਰੇੜੀ ਵਾਲਿਆਂ ਵਲੋਂ ਹਲਕਾ ਦਿੜ੍ਹਬਾ ਦੇ ਲੋੜਵੰਦ ਲੜਕੀਆਂ ਦੇ ਵਿਆਹ ਮੌਕੇ 1100/- ਰੁਪਏ ਸ਼ਗਨ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।ਬਾਬਾ ਪਰਮਜੀਤ ਸਿੰਘ ਖਾਲਸਾ ਦੇ ਨਿੱਜੀ ਸਕੱਤਰ ਤੇ ਨਸ਼ਾ ਮੁਕਤ ਚੇਤਨਾ ਸੰਘ ਜਿਲ੍ਹਾ ਸੰਗਰੂਰ ਦੇ ਕੋ-ਕੋਆਰਡੀਨੇਟਰ ਗੁਰਸੇਵਕ ਸਿੰਘ …
Read More »ਕੇਂਦਰੀ ਵਿਦਿਆਲਿਆ ਸਲਾਈਟ ਦੀ ਵੀ.ਐਮ.ਸੀ ਮੀਟਿੰਗ ਦਾ ਆਯੋਜਨ
ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ) – ਕੇਂਦਰੀ ਵਿਦਿਆਲਿਆ ਸਲਾਈਟ ਲੌਂਗੋਵਾਲ ਵਿਖੇ ਅਕਾਦਮਿਕ ਸੈਸ਼ਨ 2024-25 ਲਈ ਵਿਦਿਆਲਿਆ ਪ੍ਰਬੰਧਕ ਕਮੇਟੀ ਦੀ ਦੂਜੀ ਮੀਟਿੰਗ ਪ੍ਰੋਫੈਸਰ ਕਮਲੇਸ਼ ਕੁਮਾਰੀ (ਡੀਨ.ਪੀ ਐਂਡ ਡੀ ਸਲਾਈਟ ਲੌਂਗੋਵਾਲ) ਦੀ ਪ੍ਰਧਾਨਗੀ ਹੇਠ ਹੋਈ।ਸਕੂਲ ਦੇ ਪ੍ਰਿੰਸੀਪਲ ਹਰੀ ਹਰ ਯਾਦਵ, ਪ੍ਰਿੰਸੀਪਲ ਕੇਂਦਰੀ ਵਿਦਿਆਲਿਆ ਉਭਾਵਾਲ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।ਸਕੂਲ ਦੇ ਵੱਖ-ਵੱਖ ਅਕਾਦਮਿਕ, ਪ੍ਰਬੰਧਕੀ ਅਤੇ ਸੱਤ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ …
Read More »
Punjab Post Daily Online Newspaper & Print Media