Tuesday, November 24, 2026

Monthly Archives: March 2019

9 ਮਾਰਚ ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ

ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਜ਼ਿਲ੍ਹਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਮਲਜੀਤ ਲਾਂਬਾ ਵੱਲੋਂ ਕੇਂਦਰੀ ਜੇਲ੍ਹ, ਬਠਿੰਡਾ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਅਤੇ ਬਾਲਕਾਂ ਸਮੇਤ ਔਰਤਾਂ ਦੀ ਬੈਰਿਕ, ਫੈਕਟਰੀ, ਹਸਪਤਾਲ ਅਤੇ ਰਸੋਈ ਦਾ ਨਿਰੀਖਣ ਕੀਤਾ ਗਿਆ।ਉਨ੍ਹਾਂ ਵਲੋਂ ਕੈਦੀਆਂ ਨੂੰ ਸ਼ਾਤਮਈ ਢੰਗ ਨਾਲ ਜੇਲ੍ਹ ਵਿਚ ਜ਼ਿੰਦਗੀ ਜਿਉਣ ਲਈ …

Read More »

ਸੜਕ ਦੁਰਘਟਨਾ ‘ਚ ਨੌਜਵਾਨ ਦੀਆਂ ਦੋਹਾਂ ਲੱਤਾਂ ਬੁਰੀ ਤਰ੍ਹਾਂ ਟੁੱਟੀਆਂ

ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ‘ਚ ਸੜਕ ’ਤੇ ਜਾ ਰਹੇ ਇੱਕ ਬੇਸਹਾਰਾ ਨੋਜਵਾਨ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰਕੇ ਆਪ ਫਰਾਰ ਹੋ ਗਿਆ, ਜ਼ਖਮੀ ਵਿਅਕਤੀ ਦੀਆਂ ਦੋਨੇ ਲੱਤਾਂ ਬੁਰੀ ਤਰ੍ਹਾਂ ਟੁੱਟ ਗਈਆਂ, ਜ਼ਖ਼ਮੀ ਦੀ ਪਹਿਚਾਣ ਕਾਕਾ ਸਿੰਘ  ਵਜੋਂ ਹੋਈ ਸੀ, ਜਿਸਨੂੰ ਕੋਈ ਅਗਿਆਤ ਵਿਅਕਤੀ ਸਿਵਲ ਹਸਪਤਾਲ ਵਿਖੇ …

Read More »

ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ

ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬੀਤੀ ਰਾਤ ਡੱਬਵਾਲੀ ਰੇਲਵੇ ਲਾਈਨ ’ਤੇ ਪਿੰਡ ਮੁਹਾਲਾਂ ਨਜ਼ਦੀਕ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ, ਜਿਸ ਦੀ ਸੂਚਨਾ ਸਹਾਰਾ ਜਨ ਸੇਵਾ ਨੂੰ ਮਿਲੀ ਅਤੇ ਮੌਕੇ ’ਤੇ ਪਹੰੁਚੇ ਸਹਾਰਾ ਵਰਕਰ ਸੰਦੀਪ ਗਿੱਲ ਅਤੇ ਅਸ਼ੋਕ ਗੋਇਲ ਨੇ ਥਾਣਾ ਜੀ ਆਰ ਪੀ ਨੂੰ ਸੂਚਿਤ ਕੀਤਾ।ਘਟਨਾ ਸਥਾਨ ’ਤੇ ਪਹੰੁਚੀ ਪੁਲਿਸ ਪਾਰਟੀ ਨੇ ਘਟਨਾ …

Read More »

4 ਮਾਰਚ ਦਿਨ ਸੋਮਵਾਰ ਨੂੰ ‘ਬਠਿੰਡਾ ਦੀ ਅਵਾਜ਼ ਨਾਰੀ ਦਾ ਸਤਿਕਾਰ’ ਪ੍ਰੋਗਰਾਮ ਆਯੋਜਿਤ

ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਅੰਤਰਰਾਸ਼ਟਰੀ ਨਾਰੀ ਦਿਵਸ ਦੇ ਸਬੰਧਤ ਡਾਇੰਮਡ ਵੈਲਫੇਅਰ ਸੁਸਾਇਟੀ ਵਲੋਂ 4 ਮਾਰਚ ਦਿਨ ਸੋਮਵਾਰ ਨੂੰ ਵਿਸੇਸ਼ ਪ੍ਰੋਗਰਾਮ ‘‘ਬਠਿੰਡਾ ਦੀ ਅਵਾਜ਼ ਨਾਰੀ ਦਾ ਸਤਿਕਾਰ’’ ਕਰਵਾਇਆ ਜਾ ਰਿਹਾ ਹੈ।ਸਮਾਜ ਸੇਵੀ ਪ੍ਰਿੰਸੀਪਲ ਵੀਨੂੰ ਗੋਇਲ ਦੀ ਪ੍ਰਧਾਨਗੀ ਹੇਠ ਇਹ ਫੈਸਲਾ ਮੀਟਿੰਗ ਉਪਰੰਤ ਲਿਆ ਗਿਆ ਕਿ ਜੋ ਔਰਤਾਂ ਸਵੈਨਿਰਭਰ ਹਨ।ਉਨ੍ਹਾਂ ਦਾ ਸਨਮਾਨ ‘‘ਸ਼ਕਤੀ ਪੁਰਸਕਾਰ’’ ਨਾਲ ਕੀਤਾ …

Read More »

ਸਕਰੀਨ ਇੰਡੀਆ ਪ੍ਰਾਜੈਕਟ ਬਾਰੇ ਜਾਣਕਾਰੀ ਮੁਹੱਈਆ ਕਰਵਾਈ

ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਐਸਐਮਡੀ ਦੇ ਐਂਟਰਪ੍ਰੈਨਯੋਰਸ਼ਿਪ ਡਿਵੈਲਪਮੈਂਟ ਕਲੱਬ ਗਰਲਜ਼ ਕਾਲਜ ਵਲੋਂ ਸੰਗਠਿਤ ਮਾਹਿਰ ਲੈਕਚਰ ਅਤੇ ਸਿਖਲਾਈ ਵਰਕਸ਼ਾਪ ਡਾ. ਮਨੀਸ਼ ਗੁਪਤਾ (ਡੀਨ ਰਿਸਰਚ ਐਂਡ ਇਨੋਵੇਸ਼ਨ, ਬੀ.ਐਫ.ਜੀ.ਆਈ), ਸ੍ਰੀਮਤੀ ਨੀਰੂ ਬਾਂਸਲ (ਸਫਲ ਸਨੱਅਤਕਾਰ) (ਸ਼ਗਨ ਬਣਾਉਣਾ ਬਠਿੰਡਾ), ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਦੀ ਟੀਮ (ਪੀ.ਐਮ.ਕੇ.ਕੇ) ਅਤੇ ਮਿਸ ਵਰਿਦਾ (ਏ.ਵੀ ਕ੍ਰਿਏਸ਼ਨ ਬਠਿੰਡਾ ਤੋਂ ਉਦੋਗਪਤੀ) ਹਨ। ਮੁੱਖ …

Read More »

ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਗਰੀਬ ਕਿਸਾਨ ਸਰਕਾਰੀ ਸਹੂਲਤਾਂ ਤੋਂ ਵਾਂਝੇ

ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ ਕਰਨ ਵਾਲੀ ਨੀਤੀ ਨੂੰ ਲੈ ਕੇ ਕਰਜਾ ਮੁਆਫੀ ’ਚੋਂ ਰਹਿੰਦੇ ਕਿਸਾਨਾਂ ’ਚ ਰੋਸ ਪਾਇਆ ਜਾ ਰਿਹਾ ਹੈ।ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਫਦ ਪ੍ਰਧਾਨ ਕੁਲਵੰਤ ਰਾਏ ਦੀ …

Read More »

ਵਿਕਰੀ ਕਰ ਵਿਭਾਗ ਦਾ ਕਰਮਚਾਰੀ 25,000 ਦੀ ਰਿਸ਼ਵਤ ਲੈਂਦਾ ਰੰਗੇਹੱਥੀਂ ਕਾਬੂ

ਵਿਕਰੀ ਕਰ ਇੰਸਪੈਕਟਰ ਖਿਲਾਫ਼ ਵੀ ਮੁਕੱਦਮਾ ਦਰਜ਼ ਚੰਡੀਗੜ, 28 ਫਰਵਰੀ (ਪੰਜਾਬ ਪੋਸਟ ਬਿਊਰੋ) –  ਪੰਜਾਬ ਵਿਜੀਲੈਂਸ ਬਿਊਰੋ ਵਲੋਂ ਵਿਕਰੀ ਕਰ ਵਿਭਾਗ ਲੁਧਿਆਣਾ ਵਿਖੇ ਠੇਕੇ `ਤੇ ਤਾਇਨਾਤ ਕਰਮਚਾਰੀ ਪ੍ਰਸ਼ਾਂਤ ਕੁਮਾਰ ਨੂੰ 25000 ਰੁਪਏ ਦੀ ਰਿਸ਼ਵਤ ਲੈਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਅਤੇ ਇਸ ਰਿਸ਼ਵਤਖੋਰੀ ਦੇ ਕੇਸ ਵਿਚ ਸ਼ਾਮਲ ਸੰਗਰੂਰ ਵਿਖੇ ਤਾਇਨਾਤ ਵਿਕਰੀ ਕਰ ਇੰਸਪੈਕਟਰ ਪੰਕਜ ਟੱਕਰ ਖਿਲਾਫ਼ ਵੀ ਪਰਚਾ ਦਰਜ …

Read More »

ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਇਕ ਦਿਨ `ਚ 1000 ਨੌਕਰੀਆਂ ਦਾ ਟੀਚਾ – ਮੁੱਖ ਮੰਤਰੀ

ਮੁੱਖ ਮੰਤਰੀ ਵਲੋਂ ਸ਼ਹਿਰੀ ਨੌਜਵਾਨਾਂ ਲਈ ਨਵਾਂ ਰੁਜ਼ਗਾਰ ਉਤਪਤੀ ਪ੍ਰੋਗਰਾਮ ਦਾ ਐਲਾਨ ਜਲੰਧਰ/ ਚੰਡੀਗੜ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨਾਂ ਦੀ ਸਰਕਾਰ ਵੱਲੋਂ ਸ਼ਹਿਰੀ ਨੌਜਵਾਨਾਂ ਲਈ `ਮੇਰਾ ਕੰਮ, ਮੇਰਾ ਮਾਣ` ਨਾਂ ਹੇਠ ਨਵਾਂ ਰੁਜ਼ਗਾਰ ਉਤਪਤੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਤਾਂ ਕਿ ਕਿਰਤ ਦੇ ਮਾਣ-ਸਤਿਕਾਰ ਨੂੰ ਯਕੀਨੀ ਬਣਾਇਆ ਜਾ …

Read More »

ਗੈਰ ਕਾਨੂੰਨੀ ਕਲੋਨੀਆਂ 30 ਜੂਨ 2019 ਤੱਕ ਹੋ ਸਕਣਗੀਆਂ ਨਿਯਮਤ

ਚੰਡੀਗੜ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਕਲੋਨੀਆਂ, ਪਲਾਟਾਂ ਅਤੇ ਬਿਲਡਿੰਗਾਂ ਦੀ ਰੈਗੂਲੇਰਾਈਜੇਸ਼ਨ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ ਵਧਾ ਕੇ 30 ਜੂਨ 2019 ਕਰ ਦਿੱਤੀ ਹੈ, ਜਿਕਰਯੋਗ ਹੈ ਕਿ ਇਸ ਦੀ ਮਿਆਦ ਪਹਿਲਾਂ 18 ਫਰਵਰੀ, 2019 ਤੱਕ ਸੀ।ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਆਮ ਲੋਕਾਂ ਅਤੇ ਰੀਅਲ ਅਸਟੇਟ ਪ੍ਰੋਮੋਟਰਾਂ ਅਤੇ ਡਿਵੈਲਪਰਜ਼ …

Read More »

ਗੰਨਾ ਕਾਸ਼ਤਕਾਰਾਂ ਨੂੰ 284 ਕਰੋੜ ਦੀ ਅਦਾਇਗੀ ਕੀਤੀ – ਸੁਖਜਿੰਦਰ ਰੰਧਾਵਾ

ਮੌਜੂਦਾ ਪਿੜਾਈ ਸੀਜ਼ਨ `ਚ ਹੁਣ ਤੱਕ 1.56 ਕਰੋੜ ਕੁਇੰਟਲ ਗੰਨੇ ਦੀ ਪਿੜਾਈ ਹੋਈ ਚੰਡੀਗੜ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਸੂਬੇ ਦੀਆਂ ਸਹਿਕਾਰੀ ਖੰਡ ਮਿਲਾਂ ਵਲੋਂ ਚਾਲੂ ਪਿੜਾਈ ਸੀਜਨ 2018-19 ਦੌਰਾਨ ਹੁੱਣ ਤੱਕ 1,56,70,692 (1.56 ਕਰੋੜ) ਕੁਇੰਟਲ ਗੰਨੇ ਦੀ ਪਿੜਾਈ ਕੀਤੀ ਜਾ ਚੁੱਕੀ ਹੈ ਅਤੇ ਗੰਨਾ ਕਾਸ਼ਤਕਾਰਾਂ ਨੂੰ ਹੁਣ ਤੱਕ 284 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਇਹ ਖੁਲਾਸਾ …

Read More »