Thursday, June 26, 2025
Breaking News

Daily Archives: June 19, 2022

ਹਰਗੁਰਮੁੱਖ ਸਿੰਘ ਦਿਆਲਪੁਰਾ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਬਣੇ

ਸਮਰਾਲਾ, 19 ਜੂਨ (ਇੰਦਰਜੀਤ ਸਿੰਘ ਕੰਗ) – ਦੀ ਸਮਰਾਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਬਰਾਂਚ ਸਮਰਾਲਾ ਵਿਖੇ ਨਵੇਂ ਚੁਣੇ ਡਾਇਰੈਕਟਰਾਂ ਦੀ ਮੀਟਿੰਗ ਪ੍ਰਭਪ੍ਰੀਤ ਕੌਰ ਢਿੱਲੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸਮਰਾਲਾ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਚੇਅਰਮੈਨ, ਵਾਈਸ ਚੇਅਰਮੈਨ ਅਤੇ ਕਰਜ਼ਾ ਕਮੇਟੀ ਚੇਅਰਮੈਨ ਦੀ ਚੋਣ ਕੀਤੀ ਗਈ।ਮਨਜੀਤ ਸਿੰਘ ਢੀਂਡਸਾ ਡਾਇਰੈਕਟਰ ਨੇ ਚੇਅਰਮੈਨ ਦੇ ਅਹੁੱਦੇ ਲਈ ਹਰਗੁਰਮੁੱਖ ਸਿੰਘ ਦਿਆਲਪੁਰਾ ਦੇ ਨਾਮ …

Read More »

ਸਰਕਾਰ ਤੋਂ ਖਫ਼ਾ ਹੋਏ ਪੈਨਸ਼ਨਰ ਕਰਨਗੇ ਤਿੱਖੇ ਸੰਘਰਸ਼ ਦਾ ਐਲਾਨ – ਪ੍ਰੇਮ ਸਾਗਰ ਸ਼ਰਮਾ

ਕਿਹਾ, ਵਿੱਤ ਮੰਤਰੀ ਨਾਲ ਮੀਟਿੰਗ ਪਿੱਛੋਂ ਸਰਕਾਰ ਹੋਈ ਖਾਮੋਸ਼ ਸਮਰਾਲਾ, 19 ਜੂਨ (ਇੰਦਰਜੀਤ ਸਿੰਘ ਕੰਗ) – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਜਗਾਉਣ ਲਈ ਅੱਜ ਸੰਗਰੂਰ ਕਚਹਿਰੀਆਂ ਵਿੱਚ ਪੈਨਸ਼ਨਰਜ ਜੁਆਇੰਟ ਫਰੰਟ ਦੀ ਇੱਕ ਹੰਗਾਮੀ ਮੀਟਿੰਗ ਕਨਵੀਨਰ ਅਵਿਨਾਸ਼ ਚੰਦਰ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਫਰੰਟ ਦੇ ਪ੍ਰਮੁੱਖ ਕਨਵੀਨਰਾਂ ਬਖਸ਼ੀਸ਼ ਸਿੰਘ, ਪ੍ਰੇਮ ਸਾਗਰ ਸ਼ਰਮਾ, ਠਾਕੁਰ ਸਿੰਘ, ਧਨਵੰਤ ਸਿੰਘ ਭੱਠਲ, ਜਗਦੀਸ਼ …

Read More »

ਕੋਟਾਲਾ ਸਕੂਲ ਦੀਆਂ 5 ਲੜਕੀਆਂ (ਅੰਡਰ-17) ਹੀਰੋ ਜੂਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ‘ਚ ਪੰਜਾਬ ਵਲੋਂ ਖੇਡਣਗੀਆਂ

ਸਮਰਾਲਾ, 19 ਜੂਨ (ਇੰਦਰਜੀਤ ਸਿੰਘ ਕੰਗ) – ਹੀਰੋ ਜੂਨੀਅਰ (ਅੰਡਰ-17 ਲੜਕੀਆਂ) ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ- 2022 ਜੋ ਕਿ 22 ਜੂਨ ਤੋਂ 2 ਜੁਲਾਈ ਤੱਕ ਗੁਹਾਟੀ (ਅਸਾਮ) ਵਿਖੇ ਹੋ ਰਹੀ ਹੈ।ਜਿਸ ਵਿੱਚ ਪੰਜਾਬ ਦੀ ਟੀਮ ‘ਚ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਕੋਟਾਲਾ ਦੀਆਂ ਪੰਜ ਵਿਦਿਆਰਥਣਾਂ ਭਾਗ ਲੈ ਰਹੀਆਂ ਹਨ।ਸਕੂਲ ਪ੍ਰਿੰਸੀਪਲ ਗੁਰਜੰਟ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਕੋਟਾਲਾ ਸਕੂਲ ਦੇ ਬੱਚੇ ਪੜ੍ਹਾਈ ਦੇ …

Read More »

ਪਾਣੀ ਸੰਕਟ ਦੇ ਹੱਲ ਲਈ ਸਾਂਝੇ ਸੰਘਰਸ਼ ਦੇ ਰਾਹ ਤੁਰਨ ਦਾ ਲੋਕ ਮੋਰਚੇ ਨੇ ਦਿੱਤਾ ਹੋਕਾ

ਸਮਰਾਲਾ, 19 ਜੂਨ (ਇੰਦਰਜੀਤ ਸਿੰਘ ਕੰਗ) – ਪਾਣੀ ਦੇ ਸੰਕਟ, ਇਸ ਦੇ ਕਾਰਨ ਅਤੇ ਹੱਲ ਸਬੰਧੀ ਲੋਕ ਮੋਰਚਾ ਪੰਜਾਬ ਵਲੋਂ ਸੂਬਾ ਕਨਵੈਨਸ਼ਨਾਂ ਦੀ ਲੜੀ ਵਿੱਚ ਅੱਜ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿਖੇ ਕਨਵੈਨਸ਼ਨ ਕੀਤੀ ਗਈ। ਜਿਸ ਨੂੰ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਦੀਵਾਨਾ ਨੇ ਸੰਬੋਧਨ ਕੀਤਾ।ਜਿਸ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ ਵਰਗ ਨੇ ਸ਼ਮੂਲੀਅਤ …

Read More »

ਪੋਲਿੰਗ ਬੂਥਾਂ ਦੇ 100 ਮੀਟਰ ਦੇ ਦਾਇਰੇ ‘ਚ ਪੂਰੀ ਚੌਕਸੀ ਦੇ ਰਿਟਰਨਿੰਗ ਅਫ਼ਸਰ ਵਲੋਂ ਆਦੇਸ਼

ਰਿਟਰਨਿੰਗ ਅਫ਼ਸਰ ਅਤੇ ਐਸ.ਐਸ.ਪੀ ਵਲੋਂ ਲੋਕ ਸਭਾ ਜ਼ਿਮਨੀ ਚੋਣ ਦੇ ਪ੍ਰਬੰਧਾਂ ਦਾ ਜਾਇਜ਼ਾ ਸੰਗਰੂਰ, 19 ਜੂਨ (ਜਗਸੀਰ ਲੌਂਗੋਵਾਲ) – ਰਿਟਰਨਿੰਗ ਅਫ਼ਸਰ-ਕਮ-ਜ਼ਿਲਾ ਚੋਣ ਅਫ਼ਸਰ ਸੰਗਰੂਰ ਜਤਿੰਦਰ ਜੋਰਵਾਲ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਵਧੀਕ ਜ਼ਿਲਾ ਚੋਣ ਅਫ਼ਸਰ ਅਨਮੋਲ ਸਿੰਘ ਧਾਲੀਵਾਲ ਤੇ ਐਸ.ਪੀ ਹੈਡਕੁਆਟਰ ਜਸਵੀਰ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਲੋਕ ਸਭਾ ਹਲਕਾ 12-ਸੰਗਰੂਰ ਦੀ ਜ਼ਿਮਨੀ ਚੋਣ ਦੇ …

Read More »

ਚੋਣ ਕਮਿਸ਼ਨ ਵਲੋਂ 12 ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਦੇ ਨਾਂ ਬਦਲਣ ਨੂੰ ਮਨਜ਼ੂਰੀ – ਜਿਲ੍ਹਾ ਚੋਣ ਅਫ਼ਸਰ

ਸੰਗਰੂਰ, 19 ਜੂਨ (ਜਗਸੀਰ ਲੌਂਗੋਵਾਲ) – ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ਦੀ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਵਲੋਂ ਜ਼ਿਲਾ ਸੰਗਰੂਰ ਅਧੀਨ ਪੈਂਦੇ 12 ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਦੇ ਨਾਂ ਬਦਲਣ ਲਈ ਮਨਜ਼ੂਰੀ ਦੇ ਦਿੱਤੀ ਹੈ। ਉਨਾਂ ਦੱਸਿਆ ਕਿ ਇਨਾਂ 12 ’ਚੋਂ 10 ਪੋਲਿੰਗ ਸਟੇਸ਼ਨ …

Read More »

ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਲੱਗਾ ਪਲੇਸਮੈਂਟ ਕੈਂਪ – ਡਿਪਟੀ ਡਾਇਰੈਕਟਰ ਰੋਜ਼ਗਾਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ 149 ਪ੍ਰਾਰਥੀਆਂ ਨੇ ਭਾਗ ਲਿਆ।ਵੱਖ-ਵੱਖ ਕੰਪਨੀਆਂ ਵਲੋਂ 82 ਪ੍ਰਾਰਥੀਆਂ ਨੂੰ ਸ਼ਾਰਟਲਿਸਟ ਤੇ 40 ਪ੍ਰਾਰਥੀਆਂ ਨੂੰ ਮੌਕੇ ‘ਤੇ ਹੀ ਸਿਲੈਕਟ ਕਰ ਲਿਆ ਗਿਆ।ਇਸ ਮੇਗਾ ਪਲੇਸਮੈਂਟ ਕੈਂਪ ਦਾ ਉਦਘਾਟਨ ਹਲਕਾ ਉਤਰੀ …

Read More »

ਰਿਟਾਇਰ ਸਰਕਾਰੀ ਮੁਲਾਜ਼ਮਾਂ ਦੇ ਬਣਦੇ ਭੱਤੇ ਜਲਦ ਜਾਰੀ ਕਰੇ ਸਰਕਾਰ- ਚੇਅਰਮੈਨ ਰਾਕੇਸ਼ ਸ਼ਰਮਾ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਸਿਵਲ ਹਸਪਤਾਲ ਵਿਖੇ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਹੋਈ ਇਸ ਮੋਕੇ ਐਸੋਸੀਏਸ਼ਨ ਦੇ ਚੇਅਰਮੈਨ ਰਾਕੇਸ਼ ਸ਼ਰਮਾ ਜੀ ਅਤੇ ਸਮੂਹ ਮੈਂਬਰਾਂ ਵਲੋ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੂੰ ਇਕ ਪੱਤਰ ਜਾਰੀ ਕਰਕੇ ਅਪਣੀਆਂ ਮੰਗਾਂ ਅਤੇ ਰਿਟਾਇਰ ਹੋਏ ਸਰਕਾਰੀ ਮੁਲਾਜ਼ਮਾਂ ਨੂੰ ਅਪਣੇ ਜੀ ਪੀ ਫੰਡ, ਪ੍ਰਾਪਤ ਕਰਨ ਵਿਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ …

Read More »