Monday, October 26, 2026

Daily Archives: June 24, 2022

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅਗਨੀਪੱਥ ਦੇ ਵਿਰੋਧ ‘ਚ ਰਾਸ਼ਟਰਪਤੀ ਦੇ ਨਾਮ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਅੰਮ੍ਰਿਤਸਰ ਦੀਆਂ ਸਰਗਰਮ ਕਿਸਾਨ ਜਥੇਬੰਦੀਆਂ ਨੇ ਜੀ.ਏ ਅੰਮ੍ਰਿਤਸਰ ਨੂੰ ਅਗਨੀਪੱਥ ਦੇ ਵਿਰੋਧ ਵਿੱਚ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ।ਇਹਨਾਂ ਜਥੇਬੰਦੀਆਂ ਦੀ ਅਗਵਾਈ ਰਤਨ ਸਿੰਘ ਰੰਧਾਵਾ ਜਮਹੂਰੀ ਕਿਸਾਨ ਸਭਾ, ਬਲਕਾਰ ਸਿੰਘ ਦੁਧਾਲਾ ਕੁੱਲ ਹਿੰਦ ਕਿਸਾਨ ਸਭਾ, ਜਤਿੰਦਰ ਸਿੰਘ ਛੀਨਾ ਕਿਰਤੀ ਕਿਸਾਨ ਯੂਨੀਅਨ ਤੇ ਬਲਬੀਰ ਸਿੰਘ ਝਾਮਕਾ ਪੰਜਾਬ ਕਿਸਾਨ …

Read More »

ਜਿਲ੍ਹਾ ਪਠਾਨਕੋਟ ਵਿਖੇ ਕੁੱਲ 51 ਈ ਵਾਹਣ ਸੁਵਿਧਾ ਕੇਂਦਰ ਸਥਾਪਿਤ ਕੀਤੇ ਜਾਣਗੇ

ਪਠਾਨਕੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਕੁੱਲ 2000 ਈ ਵਾਹਣ ਸੁਵਿਧਾ ਕੇਂਦਰ ਸਥਾਪਿਤ ਕੀਤੇ ਸਥਾਪਿਤ ਕੀਤੇ ਜਾ ਰਹੇ ਹਨ।ਰੋਜਗਾਰ ਅਫਸਰ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿਖੇ ਕੁੱਲ 51 ਈ ਵਾਹਣ ਸੁਵਿਧਾ ਕੇਂਦਰ (ਫੂਛ ਛੲਨਟੲਰਸ) ਸਥਾਪਿਤ ਕੀਤੇ ਜਾ ਰਹੇ ਹਨ।ਜਿਹੜੇ ਪ੍ਰਾਰਥੀ ਆਪਣਾ ਸਵੈ-ਰੋਜ਼ਗਾਰ ਕਰਨ ਦੇ ਚਾਹਵਾਨ ਹਨ, ਉਹ ਆਪਣਾ 51 ਈ ਵਾਹਣ ਸੁਵਿਧਾ ਕੇਂਦਰ ਖੋਲਣ …

Read More »

ਕਿਸਾਨ ਮਜ਼ਦੂਰ ਜਥੇਬੰਦੀ ਨੇ ਅਗਨੀਪਥ ਯੋਜਨਾ ਖਿਲਾਫ ਫੂਕੇ ਮੋਦੀ ਸਰਕਾਰ ਦੇ ਪੁੱਤਲੇ

ਨੌਜਵਾਨ ਵਿਰੋਧੀ ਅਗਨੀਪਥ ਯੋਜਨਾ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਨੌਜਵਾਨ ਵਿਰੋਧੀ ਅਗਨੀਪਥ ਯੋਜਨਾ ਦੇ ਖਿਲਾਫ ਅੱਜ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਮੋਦੀ ਸਰਕਾਰ ਦੇ ਪੁੱਤਲੇ ਫੂਕੇ ਗਏ।ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਤੇ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ …

Read More »

ਰਾਮ ਬਾਗ਼ ਵਿਚੋਂ ਨਜਾਇਜ਼ ਕਬਜ਼ੇ ਹਟਾਉਣ ਲਈ ਮੰਚ ਨੇ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਮੰਗਿਆ ਦਖ਼ਲ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ (ਰਜਿ.) ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਕਿਹਾ ਕਿ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਇਤਿਹਾਸਕ ਰਾਮ ਬਾਗ ਨੂੰ ਵੀ ਨਜਾਇਜ਼ ਕਬਜਿਆਂ ਤੋਂ ਛੁਟਕਾਰਾ ਦਿਵਾਉਣ ਲਈ 7 ਮਈ 2022 ਨੂੰ ਇਕ ਈ ਮੇਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪ੍ਰਿੰਸੀਪਲ ਸਕੱਤਰ ਸਥਾਨਕ ਸਰਕਾਰ ਵਿਵੇਕ ਪ੍ਰਤਾਪ ਸਿੰਘ ਆਈ.ਏ.ਐਸ, …

Read More »

ਲਾਈਫਲੋਂਗ ਲਰਨਿੰਗ ਵਿਭਾਗ ਵਾਸਤੇ ਇੰਸਟਰੱਕਟਰਾਂ ਲਈ ਆਨਲਾਈਨ ਬਿਨੈ ਪੱਤਰਾਂ ਦੀ ਮੰਗ

ਅੰਮ੍ਰਿਤਸਰ, 24 ਜੂਨ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੋਂਗ ਲਰਨਿੰਗ ਵਿਭਾਗ ਲਈ ਵੱਖ-ਵੱਖ ਕੋਰਸਾਂ/ਡਿਪਲੋਮਿਆਂ ਦੇ ਇੰਸਟਰੱਕਟਰਾਂ ਦੀਆਂ ਪੋਸਟਾਂ ਲਈ ਨਿਰੋਲ ਪਾਰਟ-ਟਾਈਮ ਕੰਟਰੈਕਟ/ਲੈਕਚਰ ਦੇ ਆਧਾਰ ‘ਤੇ ਸ਼ੈਸ਼ਨ 2022-23 ਲਈ 30 ਜੂਨ ਤਕ ਆਨਲਾਈਨ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ।                         ਵਿਭਾਗ ਦੇ ਮੁੱਖੀ ਪ੍ਰੋ. ਸਰੋਜ ਬਾਲਾ ਨੇ ਆਖਿਆ …

Read More »

ਉਰਦੂ ਦੀ ਸਿਖਲਾਈ ਲਈ ਉਰਦੂ ਆਮੋਜ਼ ਕਲਾਸ ਦਾ ਦਾਖ਼ਲਾ 9 ਜੁਲਾਈ ਤੱਕ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ਤੇ ਉਰਦੂ ਦੀ ਮੁਫ਼ਤ ਪੜਾਈ ਕਰਾਉਣ ਲਈ ਉਰਦੂ ਆਮੋਜ਼ ਕਲਾਸ ਦਾ ਨਵਾਂ ਦਾਖਲਾ ਜ਼ਿਲ੍ਹਾ ਭਾਸ਼ਾ ਅਫਸਰ ਅੰਮ੍ਰਿਤਸਰ ਦੇ ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੀਸਰੀ ਮੰਜ਼ਿਲ ਵਿਖੇ 1 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 9 ਜੁਲਾਈ 2022 ਤੱਕ ਜਾਰੀ ਰਹੇਗਾ। …

Read More »

190 ਦੇਸ਼ਾਂ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਮੂਲੀਅਤ ਵਾਲੀ 44ਵੀਂ ਚੈਸ ਓਲੰਪੀਆਡ ਦੀ ਮਸ਼ਾਲ ਦਾ ਨਿੱਘਾ ਸਵਾਗਤ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਵਿਸ਼ਵ ਦੇ 190 ਦੇਸ਼ਾਂ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਮੂਲੀਅਤ ਅਤੇ ਭਾਰਤ ’ਚ ਪਹਿਲੀ ਵਾਰ ਆਯੋਜਿਤ ਹੋਣ ਜਾ ਰਹੀ 44ਵੀਂ ਚੈਸ ਓਲੰਪੀਆਡ ਦੀ ਪਹਿਲੀ ਵਾਰ ਜਗਾਈ ਗਈ ਸ਼ਤਰੰਜ਼ ਉਲੰਪੀਆਡ ਮਸ਼ਾਲ ਰਿਲੇਅ ਅੱਜ ਵਾਹਗਾ ਬਾਰਡਰ ਪੁੱਜੀ।ਖੁੱਲ੍ਹੀ ਜੀਪ ’ਚ ਸਵਾਰ ਚੈਸ ਦੇ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਦੇ ਹੱਥ ’ਚ ਫੜੀ ਇਸ ਸ਼ਤਰੰਜ ਮਸ਼ਾਲ ਦਾ ਪੰਜਾਬ ਸਰਕਾਰ, …

Read More »

ਅੰਮ੍ਰਿਤਸਰ ਸ਼ਹਿਰ ਨੂੰ ਸੋਲਰ/ਆਰ:ਈ ਸਿਟੀ ਵਜੋਂ ਕੀਤਾ ਜਾਵੇਗਾ ਵਿਕਸਤ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਦੇਸ਼ ਵਿੱਚ ਨਵਿਆਉਣਯੋਗ ਊਰਜ਼ਾ ਦੇ ਵਿਕਾਸ ਲਈ ਕੰਮ ਕਰ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਊਰਜਾ ਸੁਰੱਖਿਆ ਨੂੰ ਵਧਾਉਣ ਅਤੇ ਜਲਵਾਯੂ ਪਰਿਵਰਤਣ ਵਿੱਚ ਆਪਣੇ ਯਤਨਾਂ ਵਜੋਂ ਅੰਮਿ੍ਰਤਸਰ ਸ਼ਹਿਰ ਦੀ ਪਹਿਚਾਣ ਸੋਲਰ/ਆਰ:ਈ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ।                  ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ …

Read More »

ਲਘੂ ਫੂਡ ਪ੍ਰੋਸੈਸਿੰਗ ਇਕਾਈਆਂ ਲੈ ਸਕਦੀਆਂ ਹਨ 35% ਸਬਸਿਡੀ – ਜਨਰਲ ਮੈਨੇਜਰ ਉਦਯੋਗ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਕ੍ਰਿਸ਼ੀ ਵਿਗਿਆਨ ਕੇਂਦਰ ਮਜੀਠਾ ਰੋਡ ਵਿਖੇ ਪ੍ਰਧਾਨ ਮੰਤਰੀ ਫਾਰਮੇਲਾਈਜ਼ੇਸ਼ਨ ਆਫ ਮਾਈਕਰੋ ਫੂਡ ਐਂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ ਸਕੀਮ ਸਬੰਧੀ ਅਵੇਰਨੈਂਸ ਕੈਂਪ ਦਾ ਅਯੋਜਨ ਕੀਤਾ ਗਿਆ।ਜਿਸ ਵਿਚ ਹਾਜ਼ਰੀਨ ਨੂੰ ਪੰਜਾਬ ਸਰਕਾਰ / ਭਾਰਤ ਸਰਕਾਰ ਵਲੋਂ ਲਘੂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁਲਿਤ ਕਰਨ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਮਾਨਵਪ੍ਰੀਤਮ ਸਿੰਘ ਜਨਰਲ ਮੈਨੇਜਰ ਉਦਯੋਗ ਨੇ ਦੱਸਿਆ ਕਿ ਇਸ ਸਕੀਮ ਅਧੀਨ …

Read More »

ਰੋਜ਼ਗਾਰ ਬਿਊਰੋ ਵਲੋਂ ਔਰਤਾਂ ਲਈ ਪਿੰਕ ਈ-ਰਿਕਸ਼ਾ ਯੋਜਨਾ ਦੀ ਸ਼ੁਰੂਆਤ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮਿ੍ਰਤਸਰ ਵਲੋਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਕੋਚਰ ਇੰਨਫੋਟੈਕ ਕੰਪਨੀ ਨਾਲ ਮਿਲ ਕੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਔਰਤਾਂ ਲਈ ਪਿੰਕ ਈ-ਰਿਕਸ਼ਾ ਸਕੀਮ ਸ਼ੁਰੂ ਕੀਤੀ ਜਾਵੇਗੀ।ਜਿਸ ਤਹਿਤ ਔਰਤਾਂ ਨੂੰ ਪਿੰਕ ਈ-ਰਿਕਸ਼ਾ ਮੁਹੱਈਆ ਕਰਵਾਏ ਜਾਣਗੇ।ਉਨ੍ਹਾਂ ਨੂੰ ਇਸ ਸਬੰਧੀ ਲੋੜੀਂਦੇ ਲਾਇਸੰਸ, ਚਾਲਕ ਸਿਖ਼ਲਾਈ ਅਤੇ ਘੱਟੋ-ਘੱਟ 10,000 ਰੁਪਏ ਮਹੀਨਾ ਸਵਾਰੀਆਂ ਵੀ …

Read More »