Friday, June 13, 2025
Breaking News

Monthly Archives: May 2023

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਜ਼ੋਨ-1 ਦੇ ਇਲਾਕੇ ‘ਚ ਪੁਲਿਸ ਨੇ ਕੱਢਿਆ ਮਾਰਚ

ਅੰਮ੍ਰਿਤਸਰ, 10 ਮਈ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ‘ਤੇ ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਮਹਿਤਾਬ ਸਿੰਘ ਆਈ.ਪੀ.ਐਸ ਦੀ ਅਗਵਾਈ ਹੇਠ ਪੰਜਾਬ ਪੁਲਿਸ, ਟੀਮਾਂ ਅਤੇ ਪੈਰਾਮਿਲਟਰੀ ਫੋਰਸ ਵੱਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਕਮਿਸ਼ਰੇਟ ਪੁਲਿਸ ਅੰਮ੍ਰਿਤਸਰ ਦੇ ਜ਼ੋਨ-1 ਦੇ ਏਰੀਆ ਹਾਲ ਗੇਟ, ਹੈਰੀਟੇਜ਼ ਸਟਰੀਟ, ਲੋਹਗੜ੍ਹ ਗੇਟ …

Read More »

ਰਜਿੰਦਰ ਮੋਹਨ ਛੀਨਾ ਵਲੋਂ ‘ਟੂਵਾਰਡਜ਼ ਇਨਕਲੂਸਿਵ ਐਜੂਕੇਸ਼ਨ’ ਪੁਸਤਕ ਰਿਲੀਜ਼

ਅੰਮ੍ਰਿਤਸਰ, 10 ਮਈ (ਸੁਖਬੀਰ ਸਿੰਘ ਖੁਰਮਣੀਆਂ) – ਸਮਾਜਿਕ ਇਨਸਾਫ਼ ਅਤੇ ਬਰਾਬਰਤਾ ਲਈ ਸਿੱਖਿਆ ਇੱਕ ਪ੍ਰਮੁੱਖ ਸਾਧਨ ਹੈ।ਸਮਾਜ ਲਈ ਸਿੱਖਿਆ ਮਹੱਤਵਪੂਰਨ, ਕਿਉਂਕਿ ਇਸ ’ਚ ਹਰੇਕ ਨਾਗਰਿਕ ਨੂੰ ਵਧਣ-ਫੁਲਣ ਅਤੇ ਦੇਸ਼-ਸਮਾਜ ਲਈ ਯੋਗਦਾਨ ਪਾਉਣ ਦਾ ਮੌਕਾ ਮਿਲਦਾ ਹੈ।ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ‘ਟੂਵਾਰਡਜ਼ ਇਨਕਲੂਸਿਵ ਐਜੂਕੇਸ਼ਨ’ ਸਿਰਲੇਖ ਵਾਲੀ ਨਵੀਂ ਪੁਸਤਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਰਲੀਜ਼ …

Read More »

ਅਕੇਡੀਆ ਵਰਲ਼ਡ ਸਕੂਲ ‘ਚ ਪੰਜਾਬੀ ਕਹਾਣੀ ਤੇ ਹਿੰਦੀ ਵਿਗਿਆਪਨ ਦੇ ਮੁਕਾਬਲੇ ਕਰਵਾਏ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਵਿਖੇ ਪਿਛਲੇ ਦਿਨੀ ਜਮਾਤ ਪਹਿਲੀ ਦੇ `ਪੰਜਾਬੀ ਕਹਾਣੀ` ਅਤੇ ਜਮਾਤ ਦੂਜੀ ਦੇ `ਹਿੰਦੀ ਵਿਗਿਆਪਨ` ਮੁਕਾਬਲੇ ਕਰਵਾਏ ਗਏ।ਕਹਾਣੀ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਤਮ-ਵਿਸ਼ਵਾਸ ਨਾਲ਼ ਭਾਗ ਲਿਆ।ਉਨਾਂ ਵਲੋਂ ਕਹਾਣੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ਼ ਪੇਸ਼ ਕੀਤਾ ਗਿਆ।ਪੰਜਾਬੀ ਡਿਪਾਰਟਮੈਂਟ ਦੇ ਐਚ.ਓ.ਡੀ ਮਿਸ ਗੁਰਪ੍ਰੀਤ ਕੌਰ ਇਸ ਮੁਕਾਬਲੇ ਦੇ ਜੱਜ ਸਨ।ਇਹ ਮੁਕਾਬਲਾ ਦੋ ਗਰੁੱਪਾਂ (ਲਾਇਲੈਕ, …

Read More »

ਆਈ-ਵੀਜ਼ਨ ਫਾਊਂਡੇਸ਼ਨ ਵਲੋਂ ਅਕਾਲ ਅਕੈਡਮੀ ਉਡਤ ਸੈਦੇਵਾਲਾ ਵਿਖੇ ਅੱਖਾਂ ਦਾ ਫ੍ਰੀ ਕੈਂਪ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਆਈ-ਵੀਜ਼ਨ ਫਾਊਂਡੇਸ਼ਨ ਵਲੋਂ ਕਲਗੀਧਰ ਟਰੱਸਟ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਅੱਖਾਂ ਦਾ ਫਰੀ ਚੈਕਅੱਪ ਕੈਂਪ ਲਗਾਇਆ ਗਿਆ।ਟੀਮ ਨੇ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਅਤੇ ਸਮੂਹ ਸਟਾਫ ਦੀਆਂ ਅੱਖਾਂ ਦਾ ਮਾਹਿਰ ਡਾਕਟਰਾਂ ਵੱਲੋਂ ਚੈਕਅੱਪ ਕੀਤਾ ਗਿਆ।ਇਥੇ ਤਕਰੀਬਨ 400 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅੱਖਾਂ ਚੈਕ ਕਰਵਾਈਆਂ। ਜਿੰਨਾਂ …

Read More »

ਮਾਤਾ ਦਰਸ਼ਨ ਕੌਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਚੁੱਲ੍ਹੇ ਬਾਬਾ ਆਲਾ ਸਿੰਘ ਜੀ ਵਿਖੇ ਕਾਫੀ ਲੰਬੇ ਸਮੇਂ ਤੋਂ ਝਾੜੂ ਦੀ ਸੇਵਾ ਨਿਭਾਉਂਦੀ ਮਾਤਾ ਦਰਸ਼ਨ ਕੌਰ ਪੱਤੀ ਝਾੜੋਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ।ਉਹਨਾਂ ਦੇ ਅਕਾਲ ਚਲਾਣੇ ‘ਤੇ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਉਦ੍ਹੇ ਸਿੰਘ ਲੌਂਗੋਵਾਲ, ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਦੇ …

Read More »

ਝੋਨੇ/ਬਾਸਮਤੀ ਦੇ ਮਿਆਰੀ ਬੀਜ਼ ਸਬੰਧੀ ਕੀਤੀ ਅਹਿਮ ਮੀਟਿੰਗ – ਮੁੱਖ ਖੇਤੀਬਾੜੀ ਅਫ਼ਸਰ

ਅੰਮ੍ਰਿਤਸਰ. 10 ਮਈ (ਸੁਖਬੀਰ ਸਿੰਘ) – ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਾਉਣੀ 2023 ਦੌਰਾਨ ਝੋਨੇ/ਬਾਸਮਤੀ ਅਤੇ ਸਾਉਣੀ ਦੀਆਂ ਹੋਰ ਫਸਲਾਂ ਦੇ ਮਿਆਰੀ ਬੀਜ਼ ਕਿਸਾਨਾ ਨੂੰ ਮੁਹੱਈਆ ਕਰਵਾਉਣ ਲਈ ਮੁੱਖ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇ ਜਿਲ੍ਹਾ ਅੰਮਿ੍ਰਤਸਰ ਦੇ ਬੀਜ਼ ਵਿਕਰੇਤਾਵਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨਾਲ ਬੀਜ਼ਾਂ ਦੀ ਵਿਕਰੀ ਸਬੰਧੀ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਕੈਰੀਅਰ ਕਾਉਂਸਲਿੰਗ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਨੇ ਜਮਾਤ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਕਰੀਅਰ ਕਾਉਂਸਲਿੰਗ ਵਰਕਸ਼ਾਪ ਦਾ ਆਯੋਜਨ ਕੀਤਾ।ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਸਿ਼ਆਂ ਦੀ ਚੋਣ ਅਤੇ ਕਰੀਅਰ ਦੇ ਵਿਕਲਪਾਂ ਵਿੱਚ ਸਹਾਇਤਾ ਕਰਨਾ ਸੀ।ਜਦੋਂ ਉਹ ਇਥੇ ਵਿਸ਼ੇਸ਼ ਸਟ੍ਰੀਮ (ਖੇਤਰ) ਦੀ ਚੋਣ ਕਰਦੇ ਹਨ।ਵਰਕਸ਼ਾਪ ਦੋ ਸੈਸ਼ਨਾ ਵਿੱਚ ਆਯੋਜਿਤ ਕੀਤੀ ਗਈ ਸੀ।ਪਹਿਲਾ ਸੈਸ਼ਨ ਨੌਵੀਂ ਤੇ ਦੱਸਵੀਂ …

Read More »

ਜਿਲਾ੍ ਟੀਕਾਕਰਣ ਅਫਸਰ ਵਲੋਂ ਵੈਕਸੀਨੇਸ਼ਨ ਕੈਂਪਾਂ ਦੀ ਚੈਕਿੰਗ

ਅੰਮ੍ਰਿਤਸਰ. 10 ਮਈ (ਸੁਖਬੀਰ ਸਿੰਘ) – ਸਿਹਤ ਵਿਭਾਗ ਤਰਨਤਾਰਨ ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ ਹੈ।ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਣ ਅਫਸਰ ਡਾ. ਵਰਿੰਦਰਪਾਲ ਕੌਰ ਵਲੋਂ ਵੱਖ-ਵੱਖ ਸੈਂਟਰਾਂ ਦੀ ਚੈਕਿੰਗ ਕੀਤੀ ਗਈ।ਜਿਸ ਦੌਰਾਨ ਆਮ ਆਦਮੀ ਕਲੀਨਿਕ ਡਾਲੇਕੇ ਵਿਖੇ ਓ.ਪੀ.ਡੀ ਸੇਵਾਵਾਂ, ਦਵਾਈਆਂ, ਲੈਬ ਟੈਸਟ ਦੀ ਜਾਂਚ ਅਤੇ ਸਬ ਸੈਂਟਰ ਸ਼ਬਾਜਪੁਰ ਵਿਖੇ ਮਮਤਾ ਦਿਵਸ ਦੌਰਾਨ …

Read More »

ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੀ ਇਕੱਤਰਤਾ ਹੋਈ

ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੀ ਇਕੱਤਰਤਾ ਅੱਜ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।ਜਿਸ ਵਿਚ ਸਭ ਤੋਂ ਪਹਿਲਾ ਅਕਾਲ ਚਲਾਣਾ ਕਰ ਗਏ ਚੀਫ਼ ਖ਼ਾਲਸਾ ਦੀਵਾਨ ਮੈਂਬਰ ਮਨਜੀਤ ਸਿੰਘ ਤਰਨਤਾਰਨੀ ਨਮਿਤ ਮੂਲ ਮੰਤਰ ਦੇ ਪਾਠ ਕੀਤੇ ਗਏ ਅਤੇ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।ਐਜੂਕੇਸ਼ਨਲ ਕਮੇਟੀ ਦੇ …

Read More »

ਜਨਮ ਦਿਨ ਮੁਬਾਰਕ – – ਸੰਜੋਗਪ੍ਰੀਤ ਕੌਰ ਨਹਿਲ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਚਮਕੌਰ ਸਿੰਘ ਨਹਿਲ ਪਿਤਾ ਅਤੇ ਮਾਤਾ ਮਨਿੰਦਰ ਕੌਰ ਵਾਸੀ ਪਿੰਡ ਸ਼ਾਹਪੁਰ ਕਲਾਂ ਜਿਲ੍ਹਾ ਸੰਗਰਰ ਵਲੋਂ ਆਪਣੀ ਹੋਣਹਾਰ ਬੇਟੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ।

Read More »