Tuesday, October 3, 2023

Monthly Archives: May 2023

ਸਰਕਾਰੀ ਸਕੂਲ (ਲੜਕੇ) ਸਮਰਾਲਾ ਦਾ ਦੱਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਸਮਰਾਲਾ, 31 ਮਈ (ਇੰਦਰਜੀਤ ਸਿੰਘ ਕੰਗ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੀਤੇ ਦਿਨੀਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੜਕੇ) ਦਾ ਨਤੀਜਾ 100 ਫੀਸਦ ਰਿਹਾ।ਸਕੂਲ ਪ੍ਰਿੰਸੀਪਲ ਸੁਮਨ ਲਤਾ ਨੇ ਦੱਸਿਆ ਕਿ ਦਸਵੀਂ ਜਮਾਤ ਵਿਚੋਂ ਮਨਜੀਤ ਸਿੰਘ ਪੁੱਤਰ ਮਨਮੋਹਣ ਸਿੰਘ ਨੇ 650 ਅੰਕਾਂ ਵਿੱਚੋਂ 610 ਅੰਕ ਪ੍ਰਾਪਤ ਕਰਕੇ ਪਹਿਲਾ, ਤਰੁਨ ਕੁਮਾਰ ਨੇ 605 ਅੰਕਾਂ …

Read More »

ਸਰਕਾਰੀ ਹਾਈ ਸਕੂਲ ਮੁਸ਼ਕਾਬਾਦ ਵਿਖੇ ਸਨਮਾਨ ਸਮਾਰੋਹ

ਸਮਰਾਲਾ, 31 ਮਈ (ਇੰਦਰਜੀਤ ਸਿੰਘ ਕੰਗ) – ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਦੇ ਐਲਾਨੇ ਨਤੀਜਿਆਂ ‘ਚ ਸ਼ਹੀਦ ਧਰਮ ਸਿੰਘ ਸਰਕਾਰੀ ਹਾਈ ਸਕੂਲ ਮੁਸ਼ਕਾਬਾਦ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਸਕੂਲ ਇੰਚਾਰਜ਼ ਰੇਸ਼ਮ ਸਿੰਘ ਨੇ ਸਕੂਲ ਵਿੱਚ ਇਸ ਸਬੰਧੀ ਕਰਵਾਏ ਗਏ ਸਮਾਗਮ ਸਮੇਂ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਨਜੋਤਪ੍ਰੀਤ ਕੌਰ ਨੇ 650 ਵਿਚੋਂ 591 ਅੰਕ ਲੈ ਕੇ ਪਹਿਲਾ, ਨਵਜੋਤ …

Read More »

ਗੁਰਵੇਲ ਕੋਹਾਲ਼ਵੀ ਪੰਜਾਬੀ ਹੈਰੀਟੇਜ਼ ਫਾਉਂਡੇਸ਼ਨ ਪੰਜਾਬ ਦੇ ਉਪ ਚੇਅਰਮੈਨ ਨਿਯੁੱਕਤ

ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ) – ਪੰਜਾਬੀ ਹੈਰੀਟੇਜ਼ ਫਾਉਂਡੇਸ਼ਨ ਚੇਅਰਪਰਸਨ ਅਤੇ ਸੰਸਥਾਪਕ ਡਾ. ਸੁਰਿੰਦਰ ਕੰਵਲ ਨੇ ਗੁਰਵੇਲ ਕੋਹਾਲਵੀ ਚੇਅਰਮੈਨ ਗੁਰਮੁੱਖੀ ਦੇ ਵਾਰਿਸ ਦੀਆਂ ਸਾਹਿਤਕ ਖੇਤਰ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨਾਂ ਨੂੰ ਪੰਜਾਬੀ ਹੈਰੀਟੇਜ਼ ਫਾਉਂਡੇਸ਼ਨ ਦਾ ਉਪ ਚੇਅਰਮੈਨ ਨਿਯੁੱਕਤ ਕੀਤਾ ਹੈ।ਚੇਅਰਪਰਸਨ ਸੁਰਿੰਦਰ ਕੰਵਲ ਨੇ ਦੱਸਿਆ ਕਿ ਪੰਜਾਬੀ ਹੈਰੀਟੇਜ਼ ਫਾਉਂਡੇਸ਼ਨ ਦਾ ਸਾਹਿਤ ਅਤੇ ਵਿਰਾਸਤ ਦੇ ਖੇਤਰ ਵਿੱਚ ਅਹਿਮ ਯੋਗਦਾਨ ਹੈ।ਫਾਉਂਡੇਸ਼ਨ ਨੇ …

Read More »

ਮੇਅਰ ਦਫ਼ਤਰ ਦੇ ਸੁਪਰਡੈਂਟ ਆਸ਼ੀਸ਼ ਕੁਮਾਰ ਦੀ ਸੇਵਾਮੁਕਤੀ ‘ਤੇ ਵਿਦਾਇਗੀ ਪਾਰਟੀ

ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਿਖੇ ਮੇਅਰ ਦਫ਼ਤਰ ਦੇ ਸੁਪਰਡੈਂਟ ਆਸ਼ੀਸ਼ ਕੁਮਾਰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ‘ਤੇ ਸੇਵਾਮੁਕਤ ਹੋ ਗਏ ਹਨ।ਉਹਨਾਂ ਦੀ ਸੇਵਾਮੁਕਤੀ ‘ਤੇ ਨਗਰ ਨਿਗਮ ਦੇ ਸਮੂਹ ਸਟਾਫ਼ ਵਲੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿਚ ਕਮਿਸ਼ਨਰ ਨਗਰ ਨਿਗਮ-ਕਮ-ਡਿਪਟੀ ਕਮਿਸਸ਼ਨਰ ਤਰਨ ਤਾਰਨ ਸੰਦੀਪ ਰਿਸ਼ੀ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਦੀਪ …

Read More »

ਖਾਲਸਾ ਕਾਲਜ ਵਿਖੇ ਅਧਿਆਪਕਾਂ, ਮੈਨੇਜਮੈਂਟ ਵਲੋਂ ਪੋਰਟਲ ਦੇ ਵਿਰੋਧ ’ਚ ਵਿਸ਼ਾਲ ਧਰਨਾ

ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ ਖੁਰਮਣੀਆਂ) – ਏਡਿਡ ਅਤੇ ਅਨ-ਏਡਿਡ ਕਾਲਜ ਮੈਨੇਜਮੈਂਟ, ਤਿੰਨ ਸੂਬਾ ਯੂਨੀਵਰਸਿਟੀਆਂ ਦੇ ਪ੍ਰਿੰਸੀਪਲ ਐਸੋਸੀਏਸ਼ਨਾਂ, ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ) ਦੀ ਸਾਂਝੀ ਐਕਸ਼ਨ ਕਮੇਟੀ (ਜੈਕ) ਦੀ ਅਗਵਾਈ ਹੇਠ ਖਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਖ਼ਾਲਸਾ ਮੈਨੇਜ਼ਮੈਂਟ ਅਤੇ ਅਧਿਆਪਕਾਂ ਵਲੋਂ ਕੇਂਦਰੀਕਿ੍ਰਤ ਦਾਖਲਾ ਪੋਰਟਲ ’ਤੇ ਸੂਬਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਲੈ ਕੇ ਵਿਸ਼ਾਲ ਰੋਸ …

Read More »

ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ‘ਚ ਸੰਤ ਬਾਬਾ ਬਲਜੀਤ ਸਿੰਘ ਫੱਕਰ ਨੇ ਸਜਾਇਆ ਰੂਹਾਨੀ ਦੀਵਾਨ

ਸੰਗਰੂਰ, 31 ਮਈ (ਜਗਸੀਰ ਲੌਂਗੋਵਾਲ) – ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਗੁਰੂ ਨਾਨਕ ਕਾਲੋਨੀ ਵਿਖੇ ਇਸਤਰੀ ਵਿੰਗ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪਿਛਲੇ 40 ਦਿਨਾਂ ਤੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਚੱਲ ਰਹੀ ਲੜੀ ਦੀ ਸਮਾਪਤੀ ਮੌਕੇ ਵਿਸ਼ੇਸ਼ ਸਮਾਗਮ ਕੀਤਾ ਗਿਆ।ਇੰਜ: ਸਰੂਪ ਸਿੰਘ, ਲਾਭ ਸਿੰਘ, ਮੁਕੰਦ ਸਿੰਘ ਅਤੇ ਬੀਬੀ ਪਰਮਜੀਤ ਕੌਰ ਪ੍ਰਧਾਨ …

Read More »

ਅਕਾਲ ਅਕੈਡਮੀ ਚੀਮਾਂ ਸਾਹਿਬ ਵਿਖੇ `ਤੰਬਾਕੂ ਛੱਡੋ ਵਿਸ਼ਵ ਦਿਵਸ` ਆਯੋਜਿਤ

ਸੰਗਰੂਰ, 31 ਮਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਚੀਮਾਂ ਸਾਹਿਬ ਵਿਖੇ ਅੱਜ `ਤੰਬਾਕੂ ਛੱਡੋ ਵਿਸ਼ਵ ਦਿਵਸ` ਆਯੋਜਿਤ ਕੀਤਾ ਗਿਆ।ਜਿਸ ਵਿਚ ਮੁੱਖ-ਮਹਿਮਾਨ ਡਾਕਟਰ ਰਜਿੰਦਰ ਸਿੰਘ (ਡਾਇਰੈਕਟਰ ਨਸ਼ਾ-ਛੁਡਾਊ ਕੇਂਦਰ ਚੀਮਾ ਸਾਹਿਬ-ਬੜੂ ਸਾਹਿਬ) ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰਕ ਕੀਤਾ।ਉਨ੍ਹਾਂ ਦੱਸਿਆ ਕਿ ਤੰਬਾਕੂ ਇੱਕ ਸਭ ਤੋਂ ਨੁਕਸਾਨਦਾਇਕ ਨਸ਼ਾ ਹੈ, ਜੋ ਛੇਤੀ ਲੱਗ ਜਾਂਦਾ ਹੈ।ਇਸ ਵਿੱੱਚ ਜਰਦਾ, ਖੈਣੀ, …

Read More »

ਸਿੱਖਿਆ ਲਈ ਸਕੂਲਾਂ ਨੂੰ ਰੌਸ਼ਨ ਕਰਨਾ ਸਾਡੀ ਸਰਕਾਰ ਦੀ ਪਹਿਲੀ ਤਰਜ਼ੀਹ- ਈ.ਟੀ.ਓ

ਹੁਸ਼ਿਆਰ ਵਿਦਿਆਰਥੀਆਂ ਨੂੰ ਮਾਣ ਦੇਣ ਵਾਲਾ ਪੰਜਾਬ ਦਾ ਪਲੇਠਾ ਹਲਕਾ ਬਣਿਆ ਜੰਡਿਆਲਾ ਗੁਰੂ ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ) – ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਦੇ ਉਹ ਬੱਚੇ, ਜਿੰਨਾਂ ਨੇ ਹਾਲ ਹੀ ਵਿੱਚ ਆਏ ਵੱਖ-ਵੱਖ ਬੋਰਡਾਂ ਦੇ ਦੱਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਵਿਚੋਂ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨਾਂ ਦਾ ਵਿਸ਼ੇਸ਼ ਸਨਮਾਨ ਹਲਕਾ ਵਿਧਾਇਕ ਤੇ ਕੈਬਨਿਟ …

Read More »

ਭਾਰਤ-ਪਾਕਿ ਸਥਿਤ ਬੀ.ਓ.ਪੀਜ਼ ਵਿਖੇ ਪਖਾਨੇ ਉਸਾਰੇ ਜਾਣ – ਡਿਪਟੀ ਕਮਿਸ਼ਨਰ

ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਮੀਟਿੰਗ ‘ਚ ਕੀਤੀ ਹਦਾਇਤ ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ) – ਅਮਿਤ ਤਲਵਾੜ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਮੀਟਿੰਗ ਕੀਤੀ ਗਈ।ਜਿਸ ਵਿੱਚ ਬਲਾਕ ਅਜਨਾਲਾ ਜਿਲਾ ਅੰਮ੍ਰਿਤਸਰ ਨਾਲ ਲਗਦੇ ਇੰਡੋ ਪਾਕਿ ਬਾਰਡਰ ਉਪਰ ਬਾਰਡਰ ਆਊਟ ਪੋਸਟਾਂ (2) ਵਿਖੇ ਪਖਾਨਿਆਂ ਦੀ ਉਸਾਰੀ ਕਰਵਾਉਣ ਲਈ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨਮਿਸ਼ਨ ਅੰਮ੍ਰਿਤਸਰ ਵਲੋਂ ਮਨਜ਼ੂਰੀ …

Read More »

ਮਿਆਰੀ ਬਾਸਮਤੀ ਦੀ ਪੈਦਾਵਾਰ ਲਈ ਬਲਾਕ ਅਟਾਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ

ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਡਾ. ਰਮਨ ਕੁਮਾਰ ਬਲਾਕ ਖੇਤੀਬਾੜੀ ਅਫਸਰ ਅਟਾਰੀ ਵੱਲੋਂ ‘ਆਤਮਾ’ ਦੇ ਸਹਿਯੋਗ ਨਾਲ ਬਾਸਮਤੀ ਹੇਠ ਰਕਬਾ ਵਧਾਉਣ ਅਤੇ ਜ਼ਹਿਰ ਮੁਕਤ ਬਾਸਮਤੀ ਪੈਦਾ ਕਰਨ ਲਈ ਅਟਾਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।ਕੈਂਪ ਦੀ ਪ੍ਰਧਾਨਗੀ ਕਰਦੇ ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ …

Read More »