ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਸਾਊਥ ਏਸ਼ੀਅਨਜ਼ ਫ਼ਾਰ ਹਿੳੂਮਨ ਰਾਈਟਸ (ਸਾਹਰ) ਨੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ/
ਵਿਦੇਸ਼ ਸਕੱਤਰਾਂ ਨੂੰ ਮਿਲ ਕੇ ਉਨਾਂ ਅੱਗੇ ਸਾਰਕ ਸੰਮੇਲਨ ਕਰਾਉਣ ਦੀ ਮੰਗ ਰੱਖਣ ਦਾ ਫੈਸਲਾ ਕੀਤਾ ਹੈ।ਇਹ ਸੰਮੇਲਨ ਪਿਛਲੇ ਸਾਲ ਪਾਕਿਸਤਾਨ ਵਿੱਚ ਹੋਣਾ ਸੀ, ਪਰ ਕੁੱਝ ਦੇਸ਼ਾਂ ਜਿਨਾਂ ਵਿੱਚ ਭਾਰਤ ਵੀ ਸ਼ਾਮਿਲ ਸੀ, ਦੁਆਰਾ ਇਸ ਦਾ ਬਾਈਕਾਟ ਕਰਨ ਕਾਰਨ ਇਸ ਸੰਮੇਲਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਦੋ ਦਿਨ ਦੀ ਕਾਨਫਰੰਸ ਵਿੱਚ ਬਹੁਤ ਹੀ ਅਹਿਮ ਫੈਸਲੇ ਲਏ ਗਏ।ਵਿਦੇਸ਼ ਮੰਤਰੀਆਂ ਅਤੇ ਵਿਦੇਸ਼ ਸਕੱਤਰਾਂ ਨੂੰ ਮਿਲਣ ਦਾ ਫੈਸਲਾ ਸਾਹਰ ਦੁਆਰਾ ਇਕ ਗੋਲ ਮੇਜ ਕਾਨਫਰੰਸ ਵਿੱਚ ਲਿਆ ਗਿਆ।ਜਿਸ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀ ਲੰਕਾ, ਮਾਲਦੀਵ, ਅਫ਼ਗਾਨਿਸਤਾਨ ਅਤੇ ਨੇਪਾਲ ਦੇ ਪ੍ਰਤੀਨਿੱਧਾਂ ਨੇ ਚੌਤਰਫੇ ਬਾਰਡਰ ਮਸਲਿਆਂ ਬਾਰੇ ਵਿਚਾਰ-ਵਟਾਂਦਰੇ ਕੀਤੇ।ਇਨਾਂ ਪ੍ਰਤੀਨਿੱਧਾਂ ਨੇ ਮਹਿਸੂਸ ਕੀਤਾ ਕਿ ਸਾਰਕ ਨੂੰ ਸਰਗਰਮ ਹੋਣ ਦੀ ਜ਼ਰੂਰਤ ਹੈ ਅਤੇ ਸਰਹੱਦੀ ਲੋਕਾਂ ਨਾਲ ਸਬੰਧਤ ਮੁੱਦਿਆਂ `ਤੇ ਵਿਚਾਰ ਕਰਨੀ ਚਾਹੀਦੀ ਹੈ।ਸਾਰਕ ਨੂੰ ਇਕ ਖੇਤਰੀ ਜੰਥੇਬੰਦੀ ਹੋਣ ਦੇ ਨਾਤੇ ਇਨਾਂ ਖਿਤਿਆਂ ਨਾਲ ਸਬੰਧਤ ਮੁੱਦੇ ਵਿਚਾਰਨੇ ਚਾਹੀਦੇ ਹਨ।
ਪਿਛਲਾਂ ਸਾਰਕ ਸੰਮੇਲਨ ਨਵੰਬਰ 2014 ਵਿੱਚ ਕਾਠਮਾਂਡੂ ਨੇਪਾਲ ਵਿੱਚ ਆਯੋਜਿਤ ਹੋਇਆ ਸੀ।ਜਦੋਂ ਕਿ ਦੂਸਰੀਆਂ ਖੇਤਰੀ ਜੰਥੇਬੰਦੀਆਂ ਤਾਂ ਸਰਗਰਮ ਹਨ ਪਰ ਸਾਰਕ ਸਰਗਰਮ ਨਹੀਂ ਹੈ ਅਤੇ ਦੱਖਣੀ ਏਸ਼ੀਆਂ ਦੇ ਲੋਕਾਂ ਦੀਆਂ ਵੱਧ ਰਹੀਆਂ ਅਭਿਲਾਸ਼ਾਵਾਂ ਅਨੁਸਾਰ ਪ੍ਰਤੀਕਿਰਿਆ ਕਰ ਰਹੀਂ ਹੈ।ਮੀਟਿੰਗ ਵਿੱਚ ਵੀਜੇ ਦੀਆਂ ਕਠੋਰ ਸ਼ਰਤਾਂ ਨੂੰ ਨਰਮ ਕਰਨ ਲਈ ਸਰੋਕਾਰ ਦਰਸਾਇਆ ਗਿਆ। ਆਪਸੀ ਸੰਪਰਕ ਵਧਾਉਣ ਤੇ ਵੀ ਜ਼ੋਰ ਦਿੱਤਾ ਗਿਆ। ਇਹ ਇੱਕ ਵੱਡਾ ਮੁੱਦਾ ਹੈ।ਭਾਰਤ-ਬੰਗਲਾਦੇਸ਼ ਦਾ ਬਾਰਡਰ ਅਸ਼ਾਂਤ ਹੈ।ਸਰਹੱਦ ਪਾਰ ਕਰਦੇ ਸਮੇਂ ਲੋਕਾਂ ਦੇ ਮਾਰੇ ਜਾਣਾ ਲਗਾਤਾਰ ਜਾਰੀ ਹੈ।
ਦੋ ਦਿਨਾਂ ਗੋਲ ਮੇਜ਼ ਕਾਨਫਰੰਸ ਦੇ ਅੰਤ ’ਤੇ ਜਾਰੀ ਕੀਤੇ ਗਏ ਐਲਾਨਨਾਮੇ ਵਿੱਚ ਕਿਹਾ ਗਿਆ ਕਿ ਸਰਹੱਦ ਤੇ ਇਸ ਪ੍ਰਕਾਰ ਦੀਆਂ ਕਤਲਾਂ ਦੀਆਂ ਵਾਰਦਾਤਾਂ ਬੰਦ ਹੋਣੀਆਂ ਚਾਹੀਦੀਆਂ ਹਨ।ਮੀਟਿੰਗ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀ ਲੰਕਾ ਦੇ ਮਛੇਰਿਆ ਦੀਆਂ ਗਿ੍ਰਫ਼ਤਾਰੀਆਂ ਬਾਰੇ ਸਰੋਕਾਰ ਪ੍ਰਗਟਾਇਆ ਗਿਆ ਅਤੇ ਇਸ ਖੇਤਰ ਨੂੰ ਰਵਾਇਤੀ ਮਛੇਰਿਆਂ ਦੇ ਸਬੰਧ ਵਿੱਚ ‘ਨਾ ਗਿ੍ਰਫਤਾਰੀ ਪਾਲਿਸੀ’ ਬਾਰੇ ਵਿਚਾਰ ਕਰਨ ਦੀ ਮੰਗ ਕੀਤੀ।ਭਾਰਤੀ ਪ੍ਰਤੀਨਿੱਧੀ ਮੰਡਲ ਵਿੱਚ ਭਾਰਤ ਭੂਸ਼ਨ, ਅਨੁਰਾਧਾ ਭਸੀਨ, ਰਮੇਸ਼ ਯਾਦਵ ਅਤੇ ਜਤਿਨ ਦੇਸਾਈ ਸ਼ਾਮਲ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media