ਫ਼ਿਰੋਜ਼ਪੁਰ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਉਤਰ ਭਾਰਤ ‘ਚ ਹੱਡੀਆਂ ਅਤੇ ਜੋੜਾਂ ਦੇ ਇਲਾਜ਼ ਵਿੱਚ ਅਤਿ ਆਧੁਨਿਕ ਤਕਨੀਕ ਦੇ ਇਸਤੇਮਾਲ ਲਈ ਜਾਣੇ
ਜਾਂਦੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਚੀਫ਼ ਆਰਥੋਪੈਡਿਕ ਸਰਜਨ ਡਾ. ਅਵਤਾਰ ਸਿੰਘ 13 ਜੁਲਾਈ ਨੂੰ ਰੈਡ ਕ੍ਰਾਸ ਭਵਨ ਫਿਰੋਜ਼ਪੁਰ ਨੇੜੇ ਸਥਿਤ ਅਮਨਦੀਪ ਮਲਟੀਸਪੈਸਲਿਟੀ ਕਲੀਨਿਕ ‘ਚ ਗੋਡੇ ਅਤੇ ਚੂਲ੍ਹੇ ਦੇ ਜੋੜਾਂ, ਮੋਟਾਪੇ ਦੇ ਕਾਰਣ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਮਰੀਜਾਂ, ਕਿਸੇ ਵੀ ਕਾਰਣ ਅਤੇ ਕਿਸੇ ਵੀ ਇਲਾਜ਼ ਰਾਹੀਂ ਦੇਰੀ ਤੋਂ ਨਾ ਜੁੜ ਰਹੀ ਹੱਡੀ, ਖਿਡਾਰੀਆਂ ਨੂੰ ਖੇਡ ਦੌਰਾਨ ਲੱਗੀ ਸੱਟ ਦੀਆਂ ਤਕਲੀਫਾਂ ਤੋਂ ਪੀੜਤ ਮਰੀਜਾਂ, ਰੀੜ਼ ਦੀ ਹੱਡੀ ਦੇ ਮਰੀਜਾਂ ਨੂੰ ਵਿਸ਼ੇਸ਼ ਓ.ਪੀ.ਡੀ ਦੌਰਾਨ ਮੁਕੰਮਲ ਤਕਨੀਕੀ ਸਲਾਹ ਦੇਣ ਅਤੇ ਜਾਂਚ ਕਰਨ ਲਈ ਪਹੁੰਚ ਰਹੇ ਹਨ
ਪ੍ਰਬੰਧਕਾਂ ਨੇ ਦੱਸਿਆ ਕਿ ਨੈਵਿਗੇਸ੍ਹਨ ਤਕਨੀਕ ਨਾਲ ਗੋਡੇ ਅਤੇ ਚੂਲ੍ਹੇ ਦੇ ਜੋੜ ਬਦਲਣ ਦੇ ਮਾਹਿਰ ਸਰਜਨ ਡਾ. ਅਵਤਾਰ ਸਿੰਘ ਦੁਪਹਿਰ 12.00 ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਓ.ਪੀ.ਡੀ ਸੇਵਾਵਾਂ ਜਾਰੀ ਰੱਖਣਗੇ।ਉਨਾਂ ਕਿਹਾ ਕਿ ਡਾ. ਅਵਤਾਰ ਸਿੰਘ 15,000 ਤੋਂ ਵਧੇਰੇ ਜੋੜ ਬਦਲ ਚੁੱਕੇ ਹਨ।ਲੋੜਵੰਦ ਮਰੀਜ਼ ਡਾ. ਅਵਤਾਰ ਸਿੰਘ ਦੀ ਐਪੋਆਇੰਟਮੈਂਟ ਲੈਣ ਲਈ ਮੋਬਾਇਲ ਨੰਬਰ 81466-23099 ਅਤੇ 95010-76146 ‘ਤੇ ਸੰਪਰਕ ਕਰ ਸਕਦੇ ਹਨ।
Check Also
ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …
Punjab Post Daily Online Newspaper & Print Media