ਸ਼ਹਿਰ ਵਿੱਚ ਸਫਾਈ ਦਾ ਹੋਇਆ ਹਾਲ ਮੰਦਾ
ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਸਾਂਝੀ ਸੰਘਰਸ਼ ਕਮੇਟੀ ਵਲੋਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਨਗਰ ਨਿਗਮ ਕਮਿਸ਼ਨਰ
ਗੁਰਲਵਲੀਨ ਸਿੰਘ ਸਿੱਧੂ, ਮੇਅਰ ਬਖਸ਼ੀ ਰਾਮ ਅਰੋੜਾ ਅਤੇ ਖਿਲਾਫ ਹੜਤਾਲੀ ਕਰਮਚਾਰੀਆਂ ਨੇ ਜੋਰਦਾਰ ਨਾਅਰੇਬਾਜੀ ਕਰ ਕੇ ਦੂਜੇ ਦਿਨ ਵੀ ਅਣਮਿਥੇ ਸਮੇਂ ਦੀ ਹੜਤਾਲ ਕੀਤੀ, ਜਿਸ ਨਾਲ ਨਿਗਮ ਦਾ ਕੰਮਕਾਜ ਦੂਜੇ ਦਿਨ ਵੀ ਠੱਪ ਰਿਹਾ ।ਨਿਗਮ ਦੀ ਆਟੋ ਵਰਕਸ਼ਾਪ ਸਾਹਮਣੇ ਧਰਨਾ ਦੇਣ ਨਾਲ ਸ਼ਹਿਰ ਦੀ ਸਫਾਈ ਵਿਵੱਸਥਾ ਬੇਹੱਦ ਪ੍ਰਭਾਵਿਤ ਹੋਈ ਅਤੇ ਪੂਰੇ ਸ਼ਹਿਰ ਵਿਚੋਂ ਕੂੜੇ ਦੀ ਲਿਫਟਿੰਗ ਵੀ ਨਾ ਹੋ ਸਕੀ, ਬੇਸ਼ੱਕ ਸਿਹਤ ਅਫਸਰ ਡਾ. ਰਾਜੂ ਚੋਹਾਨ ਨੇ ਸਫਾਈ ਕਰਵਾਉਣ ਦੀਆਂ ਪੂਰਅਿਾਂ ਕਸ਼ਿਸ਼ਾਂ ਕੀਤੀਆਂ।
ਇਸੇ ਦੋਰਾਨ ਸਾਂਝੀ ਸੰਘਰਸ਼ ਕਮੇਟੀ ਦੇ ਆਗੂ ਵਿਨੋਦ ਬਿੱਟਾ, ਕਰਮਜੀਤ ਸਿੰਘ ਕੇਪੀ, ਹਰਜਿੰਦਰ ਸਿੰਘ ਵਾਲੀਆ, ਮੇਜਰ ਸਿੰਘ ਬੀਕਾ ਅਤੇ ਆਸ਼ੂ ਨਾਹਰ ਨੇ ਮੁਲਜ਼ਮਾਂ ਨੂੰ ਸੰਬੋਧਨ ਕਰਦਿਆਂ ਸਾਂਝੀ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਦ੍ਰਿਵੳਾ ਨਾਲ ਪਹਿਰਾ ਦੇਣ ਅਤੇ ਹੜਤਾਲ ਨਿਰੰਤਰ ਰੱਖਣ ਦੀ ਗੱਲ ਕਹੀ।ਇਸ ਮੌਕੇ ਆਸ਼ੂ ਨਾਹਰ, ਲੱਕੀ ਮਲਹੋਤਰਾ, ਸਾਜਨ ਖੌਂਸਲਾ, ਸੇਵਾ ਰਾਮ, ਵਿੱਕੀ ਮਲਹੋਤਰਾ ਰਿੰਕੂ ਪਹਿਲਵਾਨ, ਰਿੰਕੂ ਭਾਟੀਆ, ਰਾਜਨ ਮਲਹੋਤਰਾ, ਵਿਜੇ ਕਾਲੀਦਾਸ ਆਦਿ ਯੂਨੀਅਨ ਆਗੂ ਵੀ ਮੌਜੂਦ ਸਨ।ਉਧਰ ਨਗਰ ਨਿਗਮ ਦੇ ਸਿਹਤ ਅਫਸਰ ਡਾ. ਰਾਜੂ ਨੇ ਕਿਹਾ ਕਿ ਯੂਨੀਅਨ ਆਗੂਆਂ ਨਾਲ ਨਿਗਮ ਕਮਿਸ਼ਨਰ ਦੀ ਮੀਟਿੰਗ ਤੋਂ ਹੜਤਾਲ ਸਮਾਪਤੀ ਦੀ ਆਸ ਹੈ।
Check Also
ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …
Punjab Post Daily Online Newspaper & Print Media