Saturday, November 14, 2026

ਸੂਬਾ ਸਰਕਾਰ ਪੋਸਟ ਮੈਟਰਿਕ ਸਕਾਲਰਸ਼ਿਪ ਦੇ 115 ਕਰੋੜ ਜਲਦ ਜਾਰੀ ਕਰੇ – ਪੁੱਕਾ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਅਨਏਡਿਡ ਕਾਲੇਜਿਜ਼ ਐਸੋਸਿਏਸ਼ਨ (ਪੁੱਕਾ) ਨੇ ਪੰਜਾਬ ਸਰਕਾਰ ਤੋਂ ਪੋਸਟ ਮੈਟਰਿਕ ਸਕਾਲਰਸ਼ਿਪ Post Matric Scholarship(ਪੀ.ਐਮ.ਐਸ) ਦੇ 115 ਕਰੋੜ ਰੁਪਏ ਜਾਰੀ ਕਰਨ ਦੀ ਅਪੀਲ ਕੀਤੀ ਜੋ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਹੋ ਚੁੱਕੇ ਹਨ।ਪੁੱਕਾ ਪ੍ਰਧਾਨ ਡਾ: ਅੰਸ਼ੂ ਕਟਾਰੀਆ ਨੇ ਆਖਿਆ ਹੈ ਕਿ ਸੂਬਾ ਸਰਕਾਰ ਵੱਲੋਂ ਫੰਡ ਜਾਰੀ ਨਾ ਕਰਨ ਕਰ ਕੇ ਨਾ ਸਿਰਫ ਅਨਏਡਿਡ ਕਾਲੇਜਿ ਪ੍ਰਭਾਵਿਤ ਹੋ ਰਹੇ ਹਨ, ਬਲਕਿ ਇਸ ਨਾਲ ਪੰਜਾਬ ਦੇ 3 ਲੱਖ ਐਸ.ਸੀ ਵਿਦਿਆਰਥੀਆਂ `ਤੇ ਵੀ ਮਾੜਾ ਅਸਰ ਪੈ ਰਿਹਾ ਹੈ।ਕਟਾਰੀਆ ਨੇ ਸੂਬਾ ਸਰਕਾਰ ਦੁਆਰਾ 1046.48 ਕਰੋੜ ਦੀ ਬਕਾਇਆ ਰਾਸ਼ੀ ਦਾ ਕੇਂਦਰ ਸਰਕਾਰ ਤੋ ਫੋਲੋਅੱਪ ਕਰਨ ਦੀ ਸਰਾਹਨਾ ਕੀਤੀ।ਉਨਾਂ ਕਿਹਾ ਕਿ ਜੇ ਉਕਤ ਰਾਸ਼ੀ ਜਲਦੀ ਜਾਰੀ ਨਾ ਕੀਤੀ ਗਈ ਤਾਂ ਇਸ ਦਾ ਅਸਰ 2017-18 ਦੇ ਦਾਖਲਿਆਂ `ਤੇ ਵੀ ਜਰੂਰ ਪਵੇਗਾ।
ਪੁੱਕਾ ਦੇ ਵਾਈਸ ਪ੍ਰ੍ਰਜ਼ੀਡੈਂਟ ਗੁਰਫਤਿਹ ਸਿੰਘ ਗਿੱਲ ਨੇ ਕਿਹਾ ਕਿ ਇੱਕ ਪਾਸੇ ਤਾਂ 3 ਲੱਖ ਤੋ ਜਿਆਦਾ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਰਲੀਜ਼ ਨਹੀ ਹੋਈ, ਪਰ ਦੂਜੇ ਪਾਸੇ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ), ਬਠਿੰਡਾ ਤੇ ਜਲੰਧਰ ਅਤੇ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਅੇਜੁਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ ਕਾਲੇਜਿਜ਼ ਇਹਨਾਂ ਵਿਦਿਆਰਥੀਆਂ ਦੀ ਰਜਿਸਟੇ੍ਰਸ਼ਨ/ ਪ੍ਰੀਖਿਆ ਫੀਸ ਚਾਰਜ ਕਰ ਰਹੇ ਹਨ।ਉਨਾਂ ਸਵਾਲ ਕੀਤਾ ਕਿ “ਇੱਕ ਕਾਲਜ ਆਪਣੀ ਜੇਬ ਵਿਚੋਂ ਯੂਨੀਵਰਸਿਟੀ/ਬੋਰਡ ਨੂੰ ਫੀਸ ਉਦੋ ਤੱਕ ਨਹੀਂ ਭਰ ਸਕੇਗਾ, ਜਦ ਤੱਕ ਵਿਦਿਆਰਥੀ ਅਤੇ ਪੰਜਾਬ ਸਰਕਾਰ ਕਾਲੇਜ ਨੂੰ ਫੀਸ ਅਦਾ ਨਹੀ ਕਰ ਦਿੰਦੇ? ਫਾਈਨਾਂਸ ਸੈਕਰੇਟਰੀ ਪੁੱਕਾ ਸੀ.ਏ ਮਨਮੋਹਨ ਗਰਗ ਨੇ ਕਿਹਾ ਕਿ ਜਦ ਤੱਕ ਫੰਡ ਦੀ ਇਨਕੁਆਰੀ ਲੰਬਿਤ ਹੈ ਤਦ ਤੱਕ ਕੇਂਦਰ/ ਰਾਜ ਸਰਕਾਰ ਰਾਸ਼ੀ ਦਾ ਕੁੱਝ ਹਿੱਸਾ ਆਪਣੇ ਕੋਲ ਰੱਖਣ ਲਈ ਆਜਾਦ ਹੈ।ਪ੍ਰੰਤੂ ਇਸ ਸਮੇਂ ਸਰਕਾਰ ਨੂੰ ਕੁਝ ਫੰਡ ਕਾਲੇਜਿਜ਼ ਨੂੰ ਜਾਰੀ ਕਰਨੇ ਚਾਹੀਦੇ ਹਨ ਤਾਂਕਿ ਉਹ ਆਪਣੇ ਖਰਚੇ ਚਲਾ ਸਕਣ।ਗਰਗ ਨੇ ਅੱਗੇ ਕਿਹਾ ਕਿ ਆਰ.ਬੀ.ਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇ ਕੋਈ ਕਾਲੇਜ 90 ਦਿਨਾਂ ਤੱਕ ਬੈਂਕ ਨੂੰ ਕਰਜ਼ੇ ਦੀ ਅਦਾਇਗੀ ਨਹੀ ਕਰਦਾ, ਤਾਂ ਬੈਂਕ ਉਸ ਕਾਲੇਜ ਨੂੰ ਐਨ.ਪੀ.ਏ ਐਲਾਨ ਦਿੰਦਾ ਹੈ।ਬਾਅਦ ਵਿੱਚ ਬੈਂਕ ਕਾਲੇਜ ਦੇ ਖਿਲਾਫ ਕਾਰਵਾਈ, ਐਕਸ਼ਨ ਅਤੇ ਕਬਜਾਂ ਆਦਿ ਕਾਰਵਾਈਆਂ ਸ਼ੁਰੂ ਕਰ ਦਿੰਦਾ ਹੈ।ਪਰ ਪਿਛਲੇ 2-3 ਸਾਲਾਂ ਵਿੱਚ 1000 ਕਰੋੜ ਤੋ ਜਿਆਦਾ ਦਾ ਭੁਗਤਾਨ ਕਾਲਜ਼ਾਂ ਨੂੰ ਨਹੀ ਹੋਇਆ ਹੈ ਜਿਸ ਦੇ ਫਲਸਰੂਪ ਕਈ ਚੰਗੇ ਕਾਲਜ਼ ਵੀ ਐਨਪੀਏ ਅਕਾਊਂਟ ਵਿੱਚ ਬਦਲ ਦਿੱਤੇ ਗਏ ਹਨ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply