Saturday, November 14, 2026

ਮੈਨੂੰ ਪੰਜਾਬ ਦੇ ਲੋਕ ਤੇ ਪੰਜਾਬੀ ਖਾਣਾ ਬਹੁਤ ਪਸੰਦ ਹੈ- ਰਜ਼ਾ ਮੁਰਾਦ

ਪੰਜਾਬੀ ਫਿਲਮ ਤੂਫ਼ਾਨ ਸਿੰਘ, ਕਿਰਦਾਰੇ ਸਰਦਾਰ ਤੇ ਅੱਜ ਦੇ ਲਫੰਗੇ `ਚ ਨਜ਼ਰ ਆਉਣਗੇ ਰਜ਼ਾ ਮੁਰਾਦ
ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਬਾਲੀਵੁਡ ਵਿੱਚ ਹੁਣੇ ਵੀ ਪੰਜਾਬ ਦੀ ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦਾ ਕਲਚਰ ਖਾਨਾ ਪੀਣਾ ਹੁਣੇ ਵੀ ਬਹੁਤ Raza Muradਮਸ਼ਹੂਰ ਹੈ ਬਹੁਤ ਸਾਰੇ ਬਾਲੀਵੁੱਡ ਦੇ ਕਲਾਕਾਰ ਅਜਿਹੇ ਹੈ ਜਿਨ੍ਹਾਂ ਨੂੰ ਪੰਜਾਬੀ ਬੋਲਣਾ ਅਤੇ ਲਿਖਣਾ, ਪੜ੍ਹਨਾ ਵੀ ਨਹੀਂ ਆਉਂਦਾ ਮਗਰ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਹੈ।ਹਿੰਦੀ ਫਿਲਮਾਂ ਦੀ ਗੱਲ ਕਰੇ ਤਾਂ ਬਹੁਤ ਸਾਰੇ ਬਾਲੀਵੁਡ ਦੇ ਕਲਾਕਾਰ ਹੈ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਵਿਚ ਕੰਮ ਕਰਕੇ ਇਹ ਸਾਬਤ ਵੀ ਕੀਤਾ ਹੈ, ਅਦਾਕਾਰੀ ਵਿਚ ਹਰ ਭਾਸ਼ਾ ਦਾ ਮੁੱਲ ਬਰਾਬਰ ਹੁੰਦਾ ਹੈ।ਬਾਲੀਵੁਡ ਦੇ ਮਸ਼ਹੂਰ ਵਿਲੀਅਨ ਰਜ਼ਾ ਮੁਰਾਦ ਇਕ ਅਜਿਹੇ ਐਕਟਰ ਹਨ ਜਿੰਨਾਂ ਦਾ ਜਨਮ ਪੰਜਾਬ ਤੋਂ ਬਾਹਰ ਹੋਇਆ ਹੈ, ਉਹ ਹੁਣ ਵੀ ਪੰਜਾਬ ਦੇ ਲੋਕਾਂ ਅਤੇ ਪੰਜਾਬੀ ਬੋਲੀ ਨੂੰ ਬਹੁਤ ਪਸੰਦ ਕਰਦੇ ਹੈ।ਰਜ਼ਾ ਮੁਰਾਦ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਕੈਰੀਅਰ ਦੀ ਸ਼ਰੁਆਤ ਵਿੱਚ ਹੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਕੀਤੀ ਹੈ ਅਤੇ ਹੁਣੇ ਵੀ ਕਰ ਰਹੇ ਹੈ।ਰਜ਼ਾ ਸਾਹਿਬ ਨੇ ਆਪਣੀ ਇੱਕ ਇੰਟਰਵਿਊ ਦੇ ਦੌਰਾਨ ਗੱਲ ਕਰਦੇ ਹੋਏ ਕਿਹੇ ਕਿ ਉਨਾਂ ਨੂੰ ਪੰਜਾਬ ਦੇ ਲੋਕ ਅਤੇ ਪੰਜਾਬੀ ਖਾਣਾ ਇੰਨਾ ਪਸੰਦ ਹੈ ਕਿ ਉਹ ਜਿਆਦਾ ਤੋਂ ਜਿਆਦਾ ਪੰਜਾਬ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਹਨ।ਇਸ ਦਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਉਹ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਅੱਗੇ ਕਰ ਰਹੇ ਹਨ।
2017 ਵਿੱਚ ਮੇਰੀ ਬਹੁਤ ਸਾਰੀ ਪੰਜਾਬੀ ਫਿਲਮੇ ਆ ਰਹੀ ਹੈ ਕੁੱਝ ਫਿਲਮਾਂ ਦੀ ਸ਼ੂਟਿੰਗ ਤਾਂ ਹੁਣੇ ਵੀ ਚੱਲ ਰਹੀ ਹੈ ਉੱਤੇ ਲਗਤਾਰ ਤਿੰਨ ਫਿਲਮੇ ਪੰਜਾਬੀ ਰਿਲੀਜ ਹੋ ਰਹੀ ਹੈ ਜੋ ਤਕਰੀਬਨ ਜੁਲਾਈ ਅਤੇ ਅਗਸਤ ਵਿੱਚ ਰਿਲੀਜ ਹੋ ਰਹੀ ਹੈ।ਪੰਜਾਬੀ ਫਿਲਮੇ ਜੋ ਰਿਲੀਜ ਹੋ ਰਹੀ ਹੈ ਉਸਮੇ ਮੈਂ ਦਿਲਾਂ ਜਾਨੋਂ ਕੰਮ ਕੀਤਾ ਹੈ ਇਸ ਫਿਲਮਾਂ ਵਿਚ ਮੇਰੇ ਕਿਰਦਾਰ ਵੱਖ-ਵੱਖ ਹੈ ਜਿਸ ਵਿੱਚ ਵਿਚੋਂ ਤੂਫ਼ਾਨ ਸਿੰਘ, ਕਿਰਦਾਰੇ ਸਰਦਾਰ ਅਤੇ ਅਜ ਦੇ ਲਫੰਗੇ ਸ਼ਮਿਲ ਹੈ।ਪੰਜਾਬੀ ਫਿਲਮਾਂ ਵਿੱਚ ਮੈਨੂੰ ਹਮੇਸ਼ਾ ਹੀ ਪਿਆਰ ਮਿਲਿਆ ਹੇ ਅਤੇ ਮੇਰਾ ਪੰਜਾਬੀ ਫਿਲਮਾਂ ਵਿੱਚ ਕੰਮ ਵੀ ਦਰਸ਼ਕੋ ਨੇ ਪਸੰਦ ਕੀਤਾ ਹੈ।ਰਜ਼ਾ ਮੁਰਾਦ ਨੇ ਇਹ ਵੀ ਕਿਹਾ  ਉਨਾਂ ਨੇ ਐਕਟਿੰਗ ਦੇ ਕੈਰੀਅਰ ਵਿਚ ਬਹੁਤ ਸਾਰੀ ਭਾਸ਼ਾਵਾਂ ਵਿਚ ਫਿਲਮਾਂ ਕੀਤੀਆਂ ਹਨ।ਪਰ ਜੋ ਪੰਜਾਬੀ ਬੋਲੀ ਹੈ ਉਸ ਦੀ ਗੱਲ ਕੁੱਝ ਹੋਰ ਹੀ ਹੈ ।ਪੰਜਾਬੀ ਫਿਲਮਾਂ ਦੀ ਕਹਾਣੀ ਕੁੱਝ ਅਜਿਹੀ ਹੁੰਦੀ ਹੈ ਜੋ ਕਲਚਰ `ਤੇੇ ਹੁੰਦੀ ਹੈ।ਅਜਕਲ ਜਿੰਦਗੀ ਵਿਚ ਜੋ ਕੁੱਝ ਲੋਕਾਂ ਨਾਲ ਹੁੰਦਾ ਹੈ ਉਸ ਸੱਚ `ਤੇ ਹੁੰਦੀ ਹੈ ਜਿਸ ਵਿਚ ਉਨਾਂ ਨੂੰ ਕੰਮ ਕਰਕੇ ਮਜ਼ਾ ਆਉਂਦਾ ਹੈ ਅਤੇ ਉਹ ਫਿਲਮ ਸਮਾਜ ਨੂੰ ਇਕ ਚੰਗਾ ਸੰਦੇਸ਼ ਵੀ ਦਿੰਦੀ ਹੈ।  ਉਨਾਂ ਹਿਕਹਾ ਕਿ ਜਦ ਤੱਕ ਜਿੰਦਗੀ ਹੈ ਉਹ ਪੰਜਾਬੀ ਫਿਲਮਾਂ ਕਰਦੇ ਰਹਿਣਗੇ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply