Saturday, November 14, 2026

ਜਰੂਰਤਮੰਦ ਤੇ ਲਾਚਾਰ ਮਰੀਜਾਂ ਦਾ ਮੁਫਤ ਇਲਾਜ ਕਰੇਗੀ ਚੀਨ ਤੋਂ ਪੜੀ ਸਮੀਨ ਜ਼ੈਹਰਾ

ਮਾਲੇਰਕੋਟਲਾ (ਸੰਦੌੜ) 12 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਬੇਸ਼ੱਕ ਘੱਟ ਗਿਣਤੀ ਸਮਾਜ ਕੁੜੀਆਂ ਨੂੰ ਸਿੱਖਿਅਤ ਬਣਾਉਣ ’ਚ ਅਜੇ ਦੂਜੇ ਵਰਗਾਂ ਦੇ PPN1207201706ਮੁਕਾਬਲੇ ਬਹੁਤ ਪੱਛੜਿਆ ਹੋਇਆ ਹੈ, ਪਰ ਫਿਰ ਵੀ ਸਮਾਜਿਕ ਬੰਦਿਸ਼ਾਂ ਨੂੰ ਦਰਕਿਨਾਰ ਕਰਕੇ ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੀ ਹੋਣਹਾਰ ਲੜਕੀ ਨੇ ਚੀਨ ਦੇ ਨੇੜਲੇ ਦੇਸ਼ ਕਿਰਗਿਸਤਾਨ ਦੇ ਆਈ.ਐਸ.ਐਮ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ ਦੀ ਪੜ੍ਹਾਈ ਵਿਚ ਸਫਲਤਾ ਹਾਸਿਲ ਕੀਤੀ ਹੈ। ਕਿਰਗਿਸਤਾਨ ਵਰਗੇ ਦੇਸ਼ ਵਿਚ ਇਕੱਲੇ ਰਹਿ ਕੇ ਡਾਕਟਰ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਸਮੀਨ ਜ਼ੈਹਰਾ ਤੇ ਉਸ ਦੇ ਮਾਤਾ ਪਿਤਾ ਹੀ ਨਹੀਂ ਸਗੋਂ ਸਹੁੱਰਾ ਪਰਿਵਾਰ ਵੀ ਮਾਣ ਮਹਿਸੂਸ ਕਰ ਰਿਹਾ ਹੈ।ਮੁਸਲਿਮ ਭਾਈਚਾਰੇ ’ਚ ਘੱਟ ਗਿਣਤੀ ਸ਼ਿਆ ਭਾਈਚਾਰੇ ਦੀ ਇਸ ਲੜਕੀ ਦੇ ਮਾਲੇਰਕੋਟਲਾ ਪੁੱਜਣ ਤੇ ਪੇਕੇ ਪਰਿਵਾਰ ਤੇ ਸਹੁੱਰਾ ਪਰਿਵਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਡਾਕਟਰ ਬਣੀ ਸਮੀਨ ਜ਼ੈਹਰਾ ਨੇ ਦੱਸਿਆ ਕਿ ਉਹ ਜਰੂਰਤਮੰਦ ਅਤੇ ਲਾਚਾਰ ਮਰੀਜਾਂ ਦਾ ਮੁਫਤ ਇਲਾਜ ਕਰੇਗੀ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਵੀ ਮੁਹੱਇਆ ਕਰਵਾਉਣ ਦਾ ਯਤਨ ਕਰੇਗੀ।ਦੱਸਣਯੋਗ ਹੈ ਕਿ ਸਮੀਨ ਜ਼ੈਹਰਾ ਨੇ ਕਿਰਗਿਸਤਾਨ ਤੋਂ ਐਮ.ਬੀ.ਬੀ.ਐਸ ਪਾਸ ਕਰਨ ਤੋਂ ਐਮ.ਸੀ.ਆਈ ਵੱਲੋਂ ਲਈ ਗਈ ਪ੍ਰੀਖਿਆ ਵੀ ਪਾਸ ਕਰ ਲਈ ਹੈ ਅਤੇ ਉਸ ਦੀ ਐਮ.ਬੀ.ਬੀ.ਐਸ ਦੀ ਡਿਗਰੀ ਨੂੰ ਮਾਨਤਾ ਮਿਲ ਗਈ ਹੈ।ਸਮੀਨ ਜ਼ੈਹਰਾ ਦੇ ਪਿਤਾ ਸੱਯਦ ਸ਼ਬੀਹ ਹੈਦਰ ਨੇ ਦੱਸਿਆ ਕਿ ਇਸਲਾਮ ਧਰਮ ਦੇ ਆਖਰੀ ਨਵੀਂ ਹਜ਼ਰਤ ਮੁਹੰਮਦ ਸਾਹਿਬ ਨੇ ਕਰੀਬ 1400 ਸਾਲ ਪਹਿਲਾ ਫਰਮਾਇਆ ਸੀ ਕਿ `ਇਲਮ (ਸਿੱਖਿਆ)’ ਹਾਸਲ ਕਰੋ, ਚਾਹੇ ਚੀਨ ਜਾਣਾ ਪਵੇ।ਇਸ ਫਰਮਾਨ ਨੂੰ ਉਨ੍ਹਾਂ ਦੀ ਲੜਕੀ ਨੇ ਸੱਚ ਕਰ ਦਿਖਾਇਆ ਹੈ।ਇਸ ਲਈ ਉਨ੍ਹਾਂ ਨੂੰ ਫਖਰ ਹੈ ਕਿ ਉਹ ਬੇਟੀ ਦੇ ਪਿਤਾ ਹੈ। ਇਸ ਮੌਕੇ ਸਮੀਨ ਜ਼ੈਹਰਾ ਦੇ ਪਤੀ ਯਾਸਰ ਹੁਸੈਨ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸਲਾਮ ਵਿਚ ਲੜਕੀਆਂ ਨੂੰ ਅੱਗੇ ਵੱਧਣ ਦੇ ਬਹੁਤ ਮੌਕੇ ਦਿੱਤੇ ਹਨ।ਉਹਨਾਂ ਨੂੰ ਬਰਾਬਰ ਅਧਿਕਾਰ ਅਤੇ ਸਨਮਾਨ ਦਿੱਤਾ ਗਿਆ ਹੈ ਇਸ ਲਈ ਸਮਾਜ ਵਿਚ ਫੈਲੀਆਂ ਕੁਰੀਤਿਆਂ ਨੂੰ ਦੂਰ ਕਰਨ ਲਈ ਲੜਕੀਆਂ ਨੂੰ ਉਚ ਸਿੱਖਿਆ ਦੇਣਾ ਸਮੇਂ ਦੀ ਜਰੂਰਤ ਹੈ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply