ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵਲੋਂ ਤਰਨਤਾਰਨ ਸਥਿਤ ਪੁਲਿਸ ਲਾਈਨਜ਼ ਦੇ ਕਾਨਫਰੰਸ ਹਾਲ ਵਿੱਚ 14

ਜੁਲਾਈ ਨੂੰ ਇਕ ਐਜੂਕੇਸ਼ਨ ਫੇਅਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਇਸ ਮੇਲੇ ਵਿਚ 10+2 ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਡੀ.ਏ.ਵੀ ਯੂਨੀਵਰਸਿਟੀ ਅੰਡਰ ਗਰੇਜੁਏਟ, ਪੋਸਟ ਗਰੇਜੁਏਟ ਅਤੇ ਸ਼ਾਰਟ ਟਰਮ ਕੋਰਸਾਂ ਦੇ ਬਾਰੇ ਜਾਣਕਾਰੀ ਦਿਤੀ ਜਾਵੇਗੀ।ਇਸ ਦਾ ਪ੍ਰਬੰਧ ਪ੍ਰਿੰਸੀਪਲ ਡਾ. ਸ਼੍ਰੀਮਤੀ ਨੀਰਾ ਸ਼ਰਮਾ ਅਤੇ ਸ਼੍ਰੀਮਤੀ ਸ਼ਬਨਮ ਹਾਂਡਾ ਦੀ ਵੇਖ ਰੇਖ ਵਿਚ ਕੀਤਾ ਜਾਵੇਗਾ।ਇਸ ਦਿਨ ਆਨ ਦੀ ਸਪੋਟ ਐਡਮਿਸ਼ਨ ਵੀ ਕੀਤੀ ਜਾਵੇਗੀ।ਕੋਰਸ ਦਾ ਵੇਰਵਾ ਡੀ.ਏ.ਵੀ ਯੂਨੀਵਰਸਿਟੀ ਦੀ ਵੇਬਸਾਈਟ ਉੱਤੇ ਉਪਲੱਬਧ ਹੈ ।
Punjab Post Daily Online Newspaper & Print Media