Friday, March 20, 2026

ਪਿੰਡ ਦਿਓਣ ਵਿਖੇ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਸ਼ੁਰੂ

ਬਠਿੰਡਾ, 14 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ ਯੂਨਿਟ ਵਲੋਂ ਪਿੰਡ ਦਿਓਣ ਦੇ PPN1407201711ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਿਖੇ 7 ਦਿਨਾਂ ਦੇ ਐਨ.ਐਸ.ਐਸ ਕੈਂਪ ਦੀ ਅੱਜ ਮਿਤੀ 14 ਜੁਲਾਈ ਨੂੰ ਸ਼ੁਰੂਆਤ ਕੀਤੀ ਗਈ।ਇਸ ਕੈਂਪ ਲਈ ਕਾਲਜ ਦੇ ਲਗਭਗ 50 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਇਹਨਾਂ ਵਲੰਟੀਅਰਾਂ ਨੂੰ ਪੰਜ ਗਰੁੱਪਾਂ ਵਿੱਚ ਵੰਡਿਆ ਗਿਆ ਅਤੇ ਇਹਨਾਂ ਗਰੁੱਪਾਂ ਵਿਚੋਂ ਇੱਕ ਇੱਕ ਵਲੰਟੀਅਰ ਨੂੰ ਗਰੁੱਪ ਲੀਡਰ ਦੀ ਜਿੰਮੇਵਾਰੀ ਸੌਂਪੀ ਗਈ।ਐਨ.ਐਸ.ਐਸ ਕੋ-ਆਰਡੀਨੇਟਰ ਮੈਡਮ ਸੁਖਜਿੰਦਰ ਕੌਰ ਨੇ ਇਸ ਸੱਤ ਦਿਨਾਂ ਕੈਂਪ ਦੀ ਰੂਪ ਰੇਖਾ ਦੱਸੀ ਅਤੇ ਸਾਰੇ ਵਲੰਟੀਅਰਾਂ ਨੂੰ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।ਜਿਸ ਵਿਚ ਪ੍ਰਤੱਖ ਰੂਪ ਵਿੱਚ ਕੰਧ ਪਤਿ੍ਰਕਾ ਨੂੰ ਵੀ ਸ਼ਾਮਿਲ ਕੀਤਾ ਗਿਆ।ਐਨ.ਐਸ.ਐਸ ਵਲੰਟੀਅਰਾਂ ਨੇ ਮਿਹਨਤ ਨਾਲ ਸਕੂਲ ਦੇ ਬਗੀਚਿਆਂ ਦੀ ਸਫ਼ਾਈ ਕੀਤੀ।ਜਿਸ ਵਿਚ ਵਾਧੂ ਘਾਹ-ਫੂਸ ਨੂੰ ਕੱਟ ਕੇ ਥਾਂ ਪੱਧਰੀ ਕੀਤੀ, ਝਾੜੂ ਲਗਾਏ ਅਤੇ ਪੌਦਿਆਂ ਨੂੰ ਪਾਣੀ ਦਿੱਤਾ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਲੰਟੀਅਰਾਂ ਨੂੰ ਵਧਾਈ ਦਿੱਤੀ ਕਿ ਉਹ ਸਮਾਜ ਵਿੱਚ ਸਫ਼ਾਈ ਪ੍ਰਤੀ ਚੇਤਨਤਾ ਫੈਲਾਅ ਕੇ ‘ਸਵੱਛ ਭਾਰਤ ਅਭਿਆਨ’ ਦੀ ਲਹਿਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply