Friday, May 30, 2025
Breaking News

ਮਾਮਲਾ ਸ੍ਰੀ ਗੁਰੁ ਰਾਮਦਾਸ ਲੰਗਰ ਦੀ ਇਮਾਰਤ ਦੀ ਉਸਾਰੀ ਸਮੇਂ ਮਰਿਆਦਾ ਦੀ ਉਲੰਘਣਾ ਦਾ – ਬਲਦੇਵ ਸਿੰਘ ਐਮ.ਏ. ਨੇ ਮਰਨ ਵਰਤ ਦਾ ਪ੍ਰੋਗਰਾਮ ਛੱਡਿਆ — ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿਵਾਇਆ ਮਰਿਆਦਾ ਪਾਲਣ ਕਰਨ ਦਾ ਯਕੀਨ

070202
ਅੰਮ੍ਰਿਤਸਰ, 17 ਫਰਵਰੀ (ਨਰਿੰਦਰ ਪਾਲ ਸਿੰਘ)-ਸ਼੍ਰੋਮਣੀ ਕਮੇਟੀ ਮੈਂਬਰ ਤੇ ਸ੍ਰੀ ਗੁਰੁ ਹਰਿਗੋਬਿੰਦ ਢਾਡੀ ਸਭਾ ਦੇ ਪ੍ਰਧਾਨ ਸ. ਬਲਦੇਵ ਸਿੰਘ ਐਮ.ਏ. ਵਲੋਂ ਸ੍ਰੀ ਗੁਰੁ ਰਾਮਦਾਸ ਲੰਗਰ ਦੇ ਵਿਸਥਾਰ ਦੀ ਇਮਾਰਤ ਦੀ ਉਸਾਰੀ ਨੂੰ ਲੈ ਕੇ ਉਠਾਏ ਗਏ ਇਤਰਾਜਾਂ ਨੂੰ ਉਸ ਵੇਲੇ ਵਿਰਾਮ ਲੱਗ ਗਿਆ ਜਦ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਯਕੀਨ ਦਿਵਾਇਆ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਲਈ ਨਵੀਂ ਉਸਾਰੀ ਜਾ ਰਹੀ ਇਮਾਰਤ ਸਮੇਂ ਐਸ.ਐਸ. ਕਨਸਟਰਕਸ਼ਨ ਕੰਪਨੀ ਦੇ ਆਦਮੀਆਂ ਨੂੰ ਕੰਮ ਕਰਦੇ ਸਮੇਂ ਮਰਿਆਦਾ ਦਾ ਖਿਆਲ ਰੱਖਣ ਦੀ ਹਦਾਇਤ ਕਰ ਦਿੱਤੀ ਗਈ ਹੈ । ਇਸ ਉਪਰੰਤ ਸ੍ਰ. ਐਮ.ਏ. ਵਲੋਂ ਅੱਜ ਤੋਂ ਮਰਨ ਵਰਤ ਰੱਖਣ ਦਾ ਫੈਸਲਾ ਰੱਦ ਕਰ ਦਿੱਤਾ ਗਿਆ ।
ਸ. ਬਲਦੇਵ ਸਿੰਘ ਐਮ.ਏ. ਨੇ ਕਿਹਾ ਹੈ ਕਿ ਲੰਗਰ ਇਮਾਰਤ ਦੀ ਉਸਾਰੀ ਕਰਵਾ ਰਹੀ ਕਨਸਟਰਕਸ਼ਨ ਕੰਪਨੀ ਨੂੰ ਪ੍ਰਧਾਨ ਸਾਹਿਬ ਨੇ ਸਪੱਸ਼ਟ ਹਦਾਇਤ ਕਰ ਦਿੱਤੀ ਹੈ ਕਿ ਕੰਮ ਕਰਨ ਵਾਲੇ ਆਦਮੀ ਪੰਥਕ ਭਾਵਨਾ ਤੇ ਮਰਯਾਦਾ ਦਾ ਖਿਆਲ ਰੱਖਣਗੇ ।ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਸਾਰੀ  ਕਰਵਾ ਰਹੀ ਕੰਪਨੀ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਇਮਾਰਤੀ ਵਿਭਾਗ ਦੇ ਕਰਮਚਾਰੀ ਤੈਨਾਤ ਕੀਤੇ ਜਾਣ ਤਾਂ ਜੋ ਪੰਥਕ ਭਾਵਨਾਵਾਂ ਦਾ ਖਿਆਲ ਰੱਖਿਆ ਜਾ ਸਕੇ।
ਸ੍ਰ.  ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਢਾਡੀ ਤੇ ਕਵੀਸ਼ਰ ਪੰਥ ਦਾ ਅਨਿਖੜਵਾਂ ਅੰਗ ਹਨ ਤੇ ਸ. ਬਲਦੇਵ ਸਿੰਘ ਐਮ.ਏ. ਪ੍ਰਧਾਨ ਢਾਡੀ ਸਭਾ ਵੱਲੋਂ ਲੰਗਰ ਉਸਾਰੀ ਸਬੰਧੀ ਉਠਾਏ ਮਾਮਲੇ ਤੇ ਗੌਰ ਕੀਤਾ ਗਿਆ ਹੈ ਤੇ ਪੰਥਕ ਭਾਵਨਾਵਾਂ ਦਾ ਹਮੇਸ਼ਾਂ ਖਿਆਲ ਰੱਖਿਆ ਜਾਵੇਗਾ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply