
ਬਟਾਲਾ, 7 ਜੁਲਾਈ (ਨਰਿੰਦਰ ਬਰਨਾਲ) – ਬਾਗਬਾਨੀ ਵਿਭਾਗ ਵੱਲੋਂ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਿਆਉਣ ਲਈ ਕਿਸਾਨਾਂ ਨੂੰ ਵੱਖ-ਵੱਖ ਮੱਦਾਂ ਅਧੀਨ ਸਬਸਿਡੀ ਦਿੱਤੀ ਜਾ ਰਹੀ ਹੈ, ਤਾਂ ਕਿ ਕਿਸਾਨ ਵੱਧ ਤੋਂ ਵੱਧ ਬਾਗ ਲਗਾ ਕੇ ਵੱਧ ਕਮਾਈ ਕਰ ਸਕਣ। ਬਾਗਬਾਨੀ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਬਟਾਲਾ ਅਤੇ ਸ੍ਰੀ ਹਰਗੋਬਿੰਦਪੁਰ ਦੇ ਇਲਾਕੇ ‘ਚ ਬਾਗਾਂ ਹੇਠ ਰਕਬਾ ਵਧਿਆ ਹੈ ਅਤੇ ਕਿਸਾਨਾਂ ਵੱਲੋਂ ਬਲਾਕ ਬਟਾਲਾ ‘ਚ 37.8 ਹੈਕਟੇਅਰ ਅਤੇ ਬਲਾਕ ਸ੍ਰੀ ਹਰਗੋਬਿੰਦਪੁਰ ਵਿੱਚ 31.2੨ ਹੈਕਟੇਅਰ ਰਕਬੇ ਵਿੱਚ ਬਾਗ ਲਗਾਏ ਗਏ ਹਨ।
ਸਰਕਲ ਬਟਾਲਾ ਦੇ ਬਾਗਬਾਨੀ ਵਿਕਾਸ ਅਫਸਰ ਸ. ਦਵਿੰਦਰ ਸਿੰਘ ਨੇ ਬਾਗਬਾਨੀ ਵਿਭਾਗ ਵੱਲੋਂ ਬਾਗ ਲਗਾਉਣ ‘ਤੇ ਦਿੱਤੀ ਜਾ ਰਹੀ ਸਬਸਿਡੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿੰਨੂ ਦਾ ਬਾਗ ਲਗਾਉਣ ਲਈ ਸਧਾਰਣ ਦੂਰੀ ਵਾਸਤੇ 26005 ਰੁਪਏ ਪ੍ਰਤੀ ਹੈਕਟੇਅਰ ਅਤੇ ਸੰਘਣੀ ਦੂਰੀ ਵਾਸਤੇ 40000 ਰੁਪਏ ਪ੍ਰਤੀ ਹੈਕਟੇਅਰ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤਰਾਂ ਬਾਗਬਾਨ 10 ਏਕੜ ਕਿਨੂੰ ਦੇ ਬਾਗ ਲਈ 1.60 ਲੱਖ ਰੁਪਏ ਦੀ ਸਬਸਿਡੀ ਲੈ ਸਕਦੇ ਹਨ। ਉਨਖ਼ਾਂ ਦੱਸਿਆ ਕਿ ਨਾਸ਼ਪਾਤੀ, ਆੜੂ ਅਤੇ ਅਲੂਚਾ ਦਾ ਬਾਗ ਲਗਾਉਣ ਲਈ 24750 ਰੁਪਏ ਪ੍ਰਤੀ ਹੈਕਟੇਅਰ ਅਤੇ 10 ਏਕੜ ਲਈ 99000 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਅਮਰੂਦ ਦੇ ਬਾਗਾਂ ਦੀ ਗੱਲ ਕਰਦੇ ਸ. ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ 16462 ਰੁਪਏ ਪ੍ਰਤੀ ਹੈਕਟੇਅਰ ਅਤੇ 10 ਏਕੜ ਲਈ 65748 ਰੁਪਏ ਪ੍ਰਤੀ ਕਿਸਾਨ ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ ਤੇ 50 ਫੀਸਦੀ ਜਾਂ ਵੱਧ ਤੋਂ ਵੱਧ 17500 ਰੁਪਏ, ਹੈਂਡ ਰੋਟਰੀ ਟਿੱਲਰ (ਹੱਥ ਨਾਲ ਚੱਲਣ ਵਾਲਾ ਰੋਟਾਵੇਟਰ) ਲਈ ੫੦ ਫੀਸਦੀ ਜਾਂ ਵੱਧ ਤੋਂ ਵੱਧ ਡੇਢ ਲੱਖ ਰੁਪਏ, ਸਬਜੀਆਂ ਅਤੇ ਫਲਾਂ ਦੀ ਤੁੜਾਈ ਤੋਂ ਬਾਅਦ ਗਰੇਡਿੰਗ ਅਤੇ ਪੈਕਿੰਗ ਹਾਊਸ ਲਈ ੫੦ ਫੀਸਦੀ ਜਾਂ ਵੱਧ ਤੋਂ ਵੱਧ 1.5 ਲੱਖ ਰੁਪਏ, ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਤੇ 50 ਫੀਸਦੀ ਜਾਂ ਵੱਧ ਤੋਂ ਵੱਧ 50 ਬਕਸਿਆਂ ਤੇ 75000 ਰੁਪਏ, ਸ਼ਹਿਦ ਕੱਢਣ ਵਾਲੀ ਮਸ਼ੀਨ ਅਤੇ ਹੋਰ ਸਮਾਨ ਤੇ ੫੦ ਫੀਸਦੀ ਅਤੇ ਵੱਧ ਤੋਂ ਵੱਧ ੭੦੦੦ ਰੁਪਏ, ਪੌਲੀਹਾਊਸ (ਨਾਰਮਲ) ‘ਤੇ ਵੱਧ ਤੋਂ ਵੱਧ ੧੮.੭੦ ਲੱਖ ਪ੍ਰਤੀ ੪੦੦੦ ਵਰਗ ਮੀਟਰ, ਪੌਲੀਹਾਊਸ (ਹਾਈਟੈਕ) ਤੇ ੫੦ ਫੀਸਦੀ ਜਾਂ ਵੱਧ ਤੋਂ ਵੱਧ 29.30 ਲੱਖ ਪ੍ਰਤੀ 4000 ਵਰਗ ਮੀਟਰ, ਕੋਲਡ ਸਟੋਰ ਤੇ 40 ਫੀਸਦੀ ਜਾਂ ਵੱਧ ਤੋਂ ਵੱਧ 5000ਹਜ਼ਾਰ ਮੀਟਰਕ ਟਨ ਸਮਰੱਥਾ ‘ਤੇ 1.20 ਕਰੋੜ ਰੁਪਏ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾ ਰਹੀ ਹੈ। ਬਾਗਬਾਨੀ ਵਿਕਾਸ ਅਫਸਰ ਸ. ਦਵਿੰਦਰ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਸਬਸਿਡੀ ਦੇ ਨਾਲ-ਨਾਲ ਫ਼ਲ, ਫੁੱਲ, ਸਬਜੀਆਂ, ਖੁੰਬਾਂ ਆਦਿ ਬਾਰੇ ਤਕਨੀਕੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਜਿਸ ਨੂੰ ਹਾਸਲ ਕਰਕੇ ਕਿਸਾਨ ਆਪਣੀ ਉਪਜ ਵਿੱਚ ਹੋਰ ਵਾਧਾ ਕਰ ਸਕਦੇ ਹਨ। ਉਨਖ਼ਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਕੁਝ ਰਕਬੇ ਵਿੱਚ ਬਾਗ ਜਰੂਰ ਲਗਾਉਣੇ ਚਾਹੀਦੇ ਹਨ ਅਤੇ ਸਰਕਾਰ ਦੀਆਂ ਸਬਸਿਡੀ ਸਕੀਮਾਂ ਦਾ ਲਾਭ ਉਠਾਉਣ ਲਈ ਕਿਸਾਨ ਆਪਣੇ ਬਲਾਕ ਦੇ ਬਾਗਬਾਨੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media