Thursday, April 16, 2026

ਪੰਜਾਬ ਦੇ ਹਜਾਰਾਂ ਸਕੂਲਾਂ ਵਿਚ ਮੁਖੀਆਂ ਦੀਆਂ ਅਸਾਮੀਆਂ ਖਾਲੀ – ਦਲਵਿੰਦਰਜੀਤ ਸਿੰਘ ਗਿੱਲ

PPN080702
ਬਟਾਲਾ, 7  ਜੁਲਾਈ (ਨਰਿੰਦਰ ਬਰਨਾਲ) – ਸਰਕਾਰੀ ਸਕੂਲਾਂ ਵਿਚ ਸਟਾਫ ਦੀ ਘਾਟ ਵੱਲ ਸਰਕਾਰ ਦਾ ਧਿਆਨ ਹੀ  ਨਹੀ ਹੈ । ਇੱਕ ਸਕੂਲ ਜਿਸ ਵਿਚ ਕੋਈ ਪੱਕਾ ਮੁਖੀ ਨਹੀ ਹੈ ਸਕੂਲੀ ਪ੍ਰਬੰਧ ਡਗਮਗਾ ਜਾਵੇਗਾ । ਇਹਨਾ ਸਬਦਾ ਦਾ ਪ੍ਰਗਟਾਵਾ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਫਾਉਡਰ ਮੈਬਰ ਦਲਵਿੰਦਰਜੀਤ ਸਿੰਘ ਗਿੱਲ ਨੇ ਆਪਣੈ ਵਿਚਾਰਾਂ ਵਿਚ ਕੀਤਾ ਹੈ ਉਹਨਾ ਦੱਸਿਆਂ ਹਜਾਰਾਂ ਹੀ ਅਸਾਮੀਆਂ ਸਕੂਲਾਂ ਵਿਚ ਮੁਖ ਅਧਿਆਪਕਾਂ ਤੇ ਪ੍ਰਿੰਸੀਪਲਾਂ ਤੇ ਲੈਕਚਰਾਰਾਂ ਅਸਾਮੀਆਂ  ਖਾਲੀ ਹਨ, ਪਰ ਸਰਕਾਰ ਦਾ ਮੁਖੀਆਂ ਦੀਆਂ ਅਸਾਮੀਆਂ ਭਰਨ ਵੱਲ ਧਿਆਨ ਹੀ ਨਹੀ ਹੈ 20 ਤੋ 25 ਸਾਲ ਦੀ ਸੇਵਾ ਨਿਭਾ ਚੁੱਕਾ ਮਾਸਟਰ ਕੇਡਰ ਮੁਖ ਅਧਿਆਪਕਾਂ ਦੀਆਂ ਤਰੱਕੀਆਂ ਦੀ ਆਸ  ਲਗਾਈ ਬੈਠਾ ਹੈ  ਤੇ ਡੀ ਪੀ ਸੀ ਦੀਆਂ ਤਰੀਕਾਂ ਵੀ ਨਿਸਚਿਤ ਹੋ ਗਈਆਂ ਸਨ , ਜੂਨ ਦੀਆਂ ਛੁੱਟੀਆਂ ਵਿਚ ਆਸ ਸੀ ਕਿ ਅਸਾਮੀਆਂ ਭਰ ਦਿਤੀਆਂ ਜਾਣਗੀਆਂ,  ਪਰ ਸਰਕਾਰ ਸਰਕਾਰ ਅੱਜ ਕੱਲ ਕਰਕੇ ਸਮਾ ਟਪਾਈ ਜਾ ਰਹੀ ਹੈ ਤੇ ਮੁਖ ਅਧਿਆਪਕਾਂ ਦੀ ਤਰੱਕੀ ਦੀ ਆਸ ਲਗਾਈ ਬੈਠੇ ਅਧਿਆਪਕ ਨਿਰਾਸਾ ਦੇ ਦੌਰ ਵਿਚੋ ਗੁਜਰ ਰਹੇ ਹਨ ਦੂਜੈ ਪਾਸੇ ਸਰਕਾਰ ਸਿਖਿਆ ਨੀਤੀ 2003 ਵਿਚ ਵੀ ਸਰਕਾਰ ਸੰਜੀਦਾ ਨਹੀ ਲੱਗਦੀ ਵੱਖਰੇ ਪ੍ਰਬੰਧ ਕਰਕੇ ਨੋਵੀ ਤੋ ਬਾਰਵੀ ਦਾ ਸਾਰਾ ਪ੍ਰਬੰਧ ਲੈਕਚਰਾਰ ਵਰਗ ਨੂੱ ਸੌਪਣ ਬਾਰੇ ਸਿਖਿਆ ਨੀਤੀ ੨੦੦੩ ਵਿਚ ਸਪਸਟ ਲਿਖਿਆ ਜਿਸ ਨਾਲ ਹਜਾਰਾਂ ਹੀ ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਤਰੱਕੀ ਮਿਲੇਗੀ, ਪਰ ਇਸ ਬਾਰੇ  ਕਈ ਵਾਰ ਸਿਖਿਆ ਮੰਤਰੀ ਤੇ  ਵਿਭਾਗੀ ਅਫਸਰਾਂ ਨਾਂਲ ਯੂਨੀਅਨ ਦੀਆਂ ਮੀਟਿੰਗਾਂ ਦੌਰਾਨ ਗੱਲ ਮੰਨੀ ਗਈ ਕਿ ਇਸ ਸਿਖਿਆ ਸੁਧਾਰੂ ਨੀਤੀ ਨੂੰ ਲਾਗੂ ਕਰ ਦਿਤਾ ਜਾਵੇਗਾ ਪਰ ਅਜੇ ਤਕ ਇਸ ਸਿਖਿਆ ਨੀਤੀ ਨੂੰ ਲਾਗੂ ਕਰਨ ਵਿਚ ਕੋਈ ਅਮਲ ਨਹੀ ਹੋਇਆ । ਮਾਸਟਰ ਕੇਡਰ ਦੇ ਆਗੂਆਂ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ,ਸੂਬਾ ਉਪ ਪ੍ਰਧਾਂਨ ਬਲਦੇਵ ਸਿੰਘ ਬੁਟਰ ਜਨਰਲ ਸਕੱਤਰ ਵਸਿੰਗਟਨ ਸਿੰਘ, ਹਰਮਿੰਦਰ ਸਿੰਘ, ਸੁਨੀਤਾ ਸਿੰਘ, ਸਮਸੇਰ ਸਿੰਘ ਕਾਹਲੋ, ਗੁਰਮੀਤ ਸਿੰਘ ਪਾਰੋਵਾਲ, ਰਜਿੰਦਰ ਸਰਮਾ, ਪ੍ਰੇਮਪਾਲ ਸਿਘ ਢਿਲੋ, ਵਿਨੋਦ ਕੁਮਾਰ, ਨਿਰਮਲ ਸਿਘ ਰਿਆੜ, ਖੁਸਵੰਤ ਸਿੰਘ,ਸੁਖਰਾਜ ਸਿੰਘ ਕਾਹਲੋ, ਕਰਮਚੰਦ ,ਜਗਦੀਪ ਸਿਘ ,ਕੁਲਵਿੰਦਰ ਸਿੰਘ ਸਿਧੂ, ਕੇਵਲ ਸਿੰਘ, ਜਸਪਾਲ ਸਿਘ ਕਾਦੀਆਂ , ਨਰਿੰਦਰ ਸਿੰਘ ਚੀਮਾਂ, ਕੁਲਵਿੰਦਰ ਘੁੰਮਣ ਨੇ ਸਰਕਾਰ ਤੋ ਮੰਗ ਕੀਤੀ ਹੈ ਸਿਖਿਆ ਨੀਤੀ ੨੦੦੩ ਤੁਰੰਤ ਲਾਗੂ ਕੀਤਾ, ਮੁੱਖ ਅਧਿਆਪਕਾਂ ਦੀ ਡੀ ਪੀ ਸੀ ਕਰਕੇ ਤਰੱਕਆਂ ਜਲਦ ਕੀਤੀਆਂ ਜਾਣ ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply