Friday, March 6, 2026

ਜਿਗਰ ਦੇ ਰੋਗਾਂ ਦੀ ਛੇਤੀ ਪਛਾਣ, ਰੋਕਥਾਮ ਤੇ ਅੰਗਦਾਨ ਬਾਰੇ ਕਰਵਾਈ ਜਾਗਰੂਕਤਾ ਕਾਨਫਰੰਸ

ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਗਰ ਰੋਗਾਂ, ਟ੍ਰਾਂਸਪਲਾਂਟ ਅਤੇ ਜਿਗਰ ਦਾਨ ਕਰਨ ਦੀ ਪ੍ਰਕਿਰਿਆ ਦੀਆਂ PPN0208201704ਜਟਿਲਤਾਵਾਂ ਸਬੰਧੀ ਕਾਨਫਰੰਸ ਦੋਰਾਨ ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਸੀਨੀਅਰ ਕੰਸਲਟੇਂਟ ਜਿਗਰ ਟ੍ਰਾਂਸਪਲਾਂਟ ਸਰਜਨ ਡਾ. ਨੀਰਵ ਗੋਇਲ ਅਤੇ ਆਰ. ਗਗਨ ਗੈਸਟ੍ਰੋ ਕੇਅਰ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਡਾ. ਗਗਨਦੀਪ ਗੋਇਲ ਨੇ ਜਿਗਰ ਦੇ ਰੋਗਾਂ ਦੇ ਕਾਰਣਾਂ, ਲੱਛਣਾਂ ਅਤੇ ਬਚਾਅ ਦੇ ਉਪਰਾਲਿਆਂ ਬਾਰੇ ਗੱਲਬਾਤ ਕੀਤੀ।ਮਾਹਿਰਾਂ ਨੇ ਮੌਜੂਦਾ ਸੰਕੇਤਾਂ ਦੀ ਵੀ ਸਮੀਖਿਆ ਕੀਤੀ ਅਤੇ ਜਿਗਰ ਟ੍ਰਾਂਸਪਲਾਂਟ ਦੇ ਵੱਖ-ਵੱਖ ਤਕਨੀਕੀ ਅਤੇ ਰਵਾਇਤੀ ਪਹਿਲੂਆਂ ਨੂੰ ਵੀ ਉਜਾਗਰ ਕੀਤਾ।
ਜਿਗਰ ਟ੍ਰਾਂਸਪਲਾਂਟ ਸਰਜਨ ਡਾ. ਨੀਰਵ ਗੋਇਲ ਨੇ ਕਿਹਾ, “ਲਿਵਿੰਗ ਡੋਨਰ ਜਿਗਰ ਟ੍ਰਾਂਸਪਲਾਂਟੇਸ਼ਨ (ਐਲ.ਡੀ.ਐਲ.ਟੀ) ਇੱਕ ਗੁੰਝਲਦਾਰ ਸਰਜਰੀ ਪ੍ਰਕਿਰਿਆ ਹੈ, ਜਿਸ ਵਿੱਚ ਦੋ ਵਿਅਕਤੀਆਂ ਇਕ ਜੀਵਤ ਅੰਗ-ਦਾਨੀ ਅਤੇ ਪ੍ਰਾਪਤ ਕਰਨ ਵਾਲੇ ਦੋਹਾਂ ਦੀ ਇਕੋ ਸਮੇਂ ਵਿੱਚ ਵੱਡੇ ਪੱਧਰ ਦੀ ਸਰਜਰੀ ਕੀਤੀ ਜਾਂਦੀ ਹੈ।ਐਲ.ਡੀ.ਐਲ.ਟੀ ਇੱਕ ਲੰਮੇ ਸਮੇਂ ਦੀ ਹੈਪੇਟਾਈਟਸ ਬੀ ਅਤੇ ਸੀ ਬੀਮਾਰੀ, ਐਥੇਨ ਦੁਰਵਿਹਾਰ, ਆਟੋਇਮਿਊਨ ਹੈਪੇਟਾਇਟਸ ਅਤੇ ਹੋਰ ਕਾਰਣਾਂ ਕਾਰਨ ਅਖੀਰਲੇ ਪੜਾਅ `ਤੇ ਪਹੁੰਚ ਚੁੱਕੇ ਜਿਗਰ ਦੇ ਰੋਗੀ ਦੀ ਜ਼ਿੰਦਗੀ ਬਚਾਉਣ ਵਾਲੀ ਪ੍ਰਕਿਰਿਆ ਹੈ।ਜਿਗਰ ਦੀ ਗੰਭੀਰ ਅਸਫਲਤਾ ਵਾਲੇ ਮਰੀਜ਼ਾਂ ਦੇ ਲਈ ਐਲ.ਡੀ.ਐਲ.ਟੀ ਨੇ ਜ਼ਿੰਦਗੀ ਬਚਾਉਣ ਵਾਲੀ ਸਰਜਰੀ ਪ੍ਰਦਾਨ ਕੀਤੀ ਹੈ, ਕਿਉਂਕਿ ਬਿਨ੍ਹਾਂ ਜਿਗਰ ਟ੍ਰਾਂਸਪਲਾਂਟ ਦੇ ਉਹਨਾਂ ਮਰੀਜ਼ਾਂ ਦਾ ਜਿੰਦਾ ਰਹਿਣਾ ਯਕੀਨਨ ਮੁਮਕਿਨ ਨਹੀਂ ਹੁੰਦਾ। ਇੰਦਰਪ੍ਰਸਥ ਅਪੋਲੋ ਹਸਪਤਾਲ ਨਵੀਂ ਦਿੱਲੀ ਦੇ ਜਿਗਰ ਦੇ ਮਾਹਰ ਆਰ. ਗਗਨ ਗੈਸਟ੍ਰੋ ਕੇਅਰ, ਬਠਿੰਡਾ ਵਿਖੇ ਹਰ ਮਹੀਨੇ ਵਿਜ਼ਿਟ ਕਰਨਗੇ ਅਤੇ ਜਿਗਰ ਦੇ ਰੋਗਾਂ ਦੇ ਇਲਾਜ ਦੇ ਵੱਖ-ਵੱਖ ਬਦਲਾਵਾਂ ਬਾਰੇ ਆਪਣੀ ਰਾਏ ਦੇਣਗੇ।ਇਸ ਸਦਕਾ ਮਾਲਵਾ ਖੇਤਰ ਦੇ ਮਰੀਜ਼ਾਂ ਨੂੰ ਬਠਿੰਡਾ ਵਿੱਚ ਹੀ ਜਿਗਰ ਟ੍ਰਾਂਸਪਲਾਂਟ ਦੇ ਬਾਰੇ ਵਿੱਚ ਸਲਾਹ ਮਿਲ ਸਕੇਗੀ ਅਤੇ ਜਟਿਲ ਜਿਗਰ ਦੇ ਰੋਗਾਂ ਨੂੰ ਕਾਬੂ ਤੇ ਠੀਕ ਕਰਨੇ ਬਾਰੇ ਰਾਏ ਲੈਣ ਲਈ ਉਹਨਾਂ ਨੂੰ ਲੰਮਾ ਸਫਰ ਤੈਅ ਕਰਕੇ ਨਹੀਂ ਜਾਣਾ ਪਵੇਗਾ।
ਡਾ. ਨੀਰਵ ਗੋਇਲ ਨੇ ਕਿਹਾ, “ਜਿਗਰ ਦਾਨ ਇੱਕ ਜੀਵਤ ਅੰਗ-ਦਾਨੀ ਤੋਂ ਹੀ ਮੁਮਕਿਨ ਹੈ, ਜੋ ਪ੍ਰਾਪਤਕਰਤਾ ਦਾ ਰਿਸ਼ਤੇਦਾਰ ਹੋਵੇ ਅਤੇ ਉਹ ਆਪਣੇ ਜਿਗਰ ਦਾ ਅੱਧਾ ਹਿੱਸਾ ਦਾਨ ਕਰ ਸਕਦਾ/ਸਕਦੀ ਹੈ। ਦਾਨ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸੁਰਖਿਅਤ ਹੈ ਅਤੇ ਅੱਧਾ ਜਿਗਰ ਦਾਨੀ ਅਤੇ ਪ੍ਰਾਪਤਕਰਤਾ ਦੋਹਾਂ ਵਿੱਚ ਕੁੱਝ ਹਫਤਿਆਂ ਦੇ ਅੰਦਰ ਵਧੀਆ ਤਰੀਕੇ ਨਾਲ ਵਧਣ ਲਗ ਜਾਂਦਾ ਹੈ।ਆਪਰੇਸ਼ਨ ਦੇ ਕੁੱਝ ਦਿਨਾਂ ਬਾਅਦ ਭਾਵੇਂ ਦੁਬਾਰਾ ਵਧਣ ਦੀ ਪ੍ਰਕਿਰਿਆ ਸ਼ੁੁਰੂ ਨਾ ਵੀ ਹੋਈ ਹੋਵੇ, ਤਾਂ ਵੀ ਦਾਨੀ ਅੱਧੇ ਜਿਗਰ ਅਤੇ ਇਸ ਵਿਚਲੀ ਸਮਰਥਾ ਸਦਕਾ ਆਪਣੇ ਰੋਜ਼ਾਨਾ ਦੇ ਕੰਮ ਕਰ ਸਕਦਾ ਹੈ।`ਹੈਪੇਟਾਇਟਸ ਬੀ` ਅਤੇ `ਹੈਪੇਟਾਇਟਸ ਸੀ` ਵਰਗੀਆਂ ਵਾਇਰਲ ਬੀਮਾਰੀਆਂ ਅਲਕੋਹਲ ਤੇ ਨਸ਼ੀਲੇ ਪਦਾਰਥਾਂ ਕਾਰਨ ਨੁਕਸਾਨਿਆ ਗਿਆ, ਜਿਗਰ ਮੋਟਾਪੇ ਕਾਰਣ ਜਿਗਰ ਦਾ ਰੋਗ ਜਿਗਰ ਦੇ ਖੂਨ ਦੀਆਂ ਨਾੜੀਆਂ (ਬੱਡ ਚਿਆਰੀ ਸਿੰਡਰੋਮ) ਵਿੱਚ ਰੁਕਾਵਟ ਵੱਲ ਰੁਝਾਨ ਜਿਗਰ ਦੇ ਵਿਕਾਸ ਸਬੰਧੀ ਖਰਾਬੀ (ਬਚਿਆਂ ਵਿਚ ਪੇਟ ਅੰਦਰ ਦਰਦ) ਬੱਚਿਆਂ ਵਿੱਚ ਦਿਮਾਗੀ ਕਮਜ਼ੋਰੀ, ਜਿਸ ਨਾਲ ਜਿਗਰ ਨੁਕਸਾਨਿਆ ਜਾਂਦਾ ਹੈ (ਵਿਲਸਨ ਬੀਮਾਰ ਆਦਿ)।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply