ਗੰਦੇ ਪਾਣੀ ਦੀ ਦਿੱਕਤ ਬਾਰੇ ਪੰਚਾਇਤ ਵਿਭਾਗ ਨੂੰ ਲਿਖ ਕੇ ਭੇਜਿਆ ਹੈ- ਮੈਂਬਰ ਪੰਚਾਇਤ
ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਵਿੰਦਰ
ਸਿੰਘ, ਗੁਰਦੀਪ ਸਿੰਘ, ਰਾਮ ਸਿੰਘ, ਕੁਲਵੰਤ ਸਿੰਘ, ਗੁਰਜੰਟ ਸਿੰਘ, ਦਰਸ਼ਨ ਸਿੰਘ, ਅੰਗਰੇਜ ਸਿੰਘ, ਭਿੰਦੀ ਸਿੰਘ,ਨੀਟਾ ਸਿੰਘ, ਮਨਜੀਤ ਸਿੰਘ, ਜੀਤੂ ਸਿੰਘ, ਗਗਨਾ ਸਿੱਧੂ ਅਤੇ ਗੁਰਭਿੰਦਰ ਸਿੰਘ ਆਦਿ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਗਹਿਰੀਭਾਰੀ ਦੇ ਵਾਰਡ ਨੰਬਰ ਇੱਕ ਤੇ ਚਾਰ ਦੇ ਵਾਸੀ ਗਲੀ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਕਾਫੀ ਔਖੇ ਹਨ।ਇਨਾਂ ਵਾਰਡਾਂ ਦੀਆਂ ਗਲੀਆਂ ਦੇ ਗੰਦੇ ਪਾਣੀ ਦਾ ਮਸਲਾ ਕਾਫੀ ਲੰਮੇ ਸਮੇਂ ਤੋਂ ਲਟਕ ਰਿਹਾ ਹੈ ਜਦੋਂ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਲੋਕਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸਮੇਂ ਤੇ ਮੰਤਰੀਆਂ ਨੂੰ ਵੀ ਅਨੇਕਾਂ ਵਾਰ ਲਿਖ ਕੇ ਦਿੱਤਾ ਗਿਆ ਪ੍ਰੰਤੂ ਕੋਈ ਹੱਲ ਨਹੀ ਨਿਕਲਿਆ।ਉਨਾਂ ਦੇ ਵਾਰਡਾਂ ਵਿਚ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਇੰਤਜ਼ਾਮ ਨਹੀਂ ਹੈ।ਜਿਸ ਕਰਕੇ ਹਰ ਸਮੇਂ ਘਰਾਂ ਦਾ ਗੰਦਾ ਪਾਣੀ ਗਲੀ ਵਿਚ ਖੜਨ ਕਾਰਨ ਸੜਾਂਦ ਮਾਰਦੀ ਰਹਿੰਦੀ ਹੈ ਅਤੇ ਹੁਣ ਬਰਸਾਤਾਂ ਦੇ ਦਿਨਾਂ ਵਿਚ ਤਾਂ ਇਹ ਗਲੀ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ।ਜਿਸ ਕਰਕੇ ਉਨਾਂ ਦਾ ਲਾਂਘਾ ਬਿਲਕੁੱਲ ਬੰਦ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਘਰਾਂ ਦੇ ਨੇੜੇ ਛੱਪੜ ਹੋਣ ਕਾਰਨ ਜਦੋਂ ਪਿੰਡ ਦਾ ਪਾਣੀ ਛੱਪੜ ਵਿਚ ਜਮਾਂ ਹੋ ਜਾਂਦਾ ਹੈ ਤਾਂ ਛੱਪੜ ਦੇ ਨੱਕੋ ਨੱਕ ਭਰ ਜਾਣ ਇਹ ਪਾਣੀ ਵਾਪਸ ਉਨਾਂ ਦੇ ਘਰਾਂ ਵਿਚ ਦਾਖਲ ਹੋ ਜਾਂਦਾ ਹੈ।ਇਸ ਗੰਦੇ ਪਾਣੀ ਨਾਲ ਜਿਥੇ ਬਿਮਾਰੀਆਂ ਨੂੰ ਅੰਜਾਮ ਦੇਣ ਵਾਲੇ ਮੱਛਰ ਪੈਦਾ ਹੋ ਰਹੇ ਹਨ।ਉਨਾਂ ਦੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਘਰ ਵੀ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਹੈ।ਉਨਾਂ ਜਿਲਾ ਪ੍ਰਸ਼ਾਸ਼ਨ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੇ ਨਿਕਾਸ ਦਾ ਜਲਦੀ ਹੱਲ ਕਰਵਾਇਆ ਜਾਵੇ।ਇਸ ਬਾਰੇ ਪਿੰਡ ਦੇ ਵਾਰਡ ਮੈਂਬਰ ਜੀਤ ਸਿੰਘ ਦਾ ਕਹਿਣਾ ਸੀ ਕਿ ਉਨਾਂ ਨੇ ਪਾਣੀ ਦੇ ਨਿਕਾਸ ਲਈ ਦੋਵੇਂ ਸਾਈਡਾਂ `ਤੇ ਨਾਲਾ ਬਣਾਉਣ ਦੀ ਮੰਗ ਸਬੰਧੀ ਹਲਕਾ ਇੰਚਾਰਜ ਪਰਮਜੀਤ ਕੌਰ ਗੁਲਸ਼ਨ ਨੂੰ ਲਿਖ ਦੇ ਦਿੱਤਾ ਸੀ ਉਸ ਤੋਂ ਬਾਅਦ ਸਰਕਾਰ ਬਦਲ ਗਈ ਅਤੇ ਪਾਣੀ ਦੇ ਗੰਦੇ ਪਾਣੀ ਦਾ ਮਸਲਾ ਵਿਚ ਵਿਚਕਾਰ ਲਟਕ ਗਿਆ।ਬਾਕੀ ਪਿੰਡ ਦੇ ਸਰਪੰਚ ਧਰਮ ਸਿੰਘ ਨੇ ਦਸਿਆ ਕਿ ਗਰਾਂਟ ਆਉਣ `ਤੇ ਮਸਲਾ ਹੱਲ ਕੀਤਾ ਜਾਵੇਗਾ।ਪੰਚਾਇਤ ਵਿਭਾਗ ਦੇ ਸੈਕਟਰੀ ਸਰਬਜੀਤ ਸਿੰਘ ਦਾ ਕਹਿਣਾ ਕਿ ਇਨਾਂ ਦੋਵਾਂ ਵਾਰਡਾਂ ਵਿਚ ਨਾਲੇ ਨਾ ਹੋਣ ਕਾਰਨ ਦਿੱਕਤ ਆ ਰਹੀ ਹੈ, ਜਿਨਾਂ ਬਾਰੇ ਪੰਚਾਇਤ ਵਿਭਾਗ ਨੂੰ ਲਿਖ ਕੇ ਭੇਜਿਆ ਹੋਇਆ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media