Sunday, October 4, 2026

ਤਹਿਸੀਲ ਸਮਰਾਲਾ ਦੇ ਸਮੂਹ ਚੌਂਕੀਦਾਰਾਂ ਦੀ ਮੀਟਿੰਗ ਦੌਰਾਨ ਮੰਗਾਂ ਸਬੰਧੀ ਚਰਚਾ ਹੋਈ

ਕੁੱਝ ਪਿੰਡਾਂ ਦੇ ਸਰਪੰਚਾਂ ਵੱਲੋਂ ਚੌਂਕੀਦਾਰਾਂ ਨੂੰ ਤੰਗ ਪਰੇਸ਼ਾਨ ਕਰਨ ਸਬੰਧੀ ਨੋਟਿਸ ਲਿਆ
ਸਮਰਾਲਾ, 11 ਅਗਸਤ (ਪੰਜਾਬ ਪੋਸਟ- ਕੰਗ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ (ਰਜਿ:) ਦੇ ਤਹਿਸੀਲ ਸਮਰਾਲਾ ਦੇ ਪੇਂਡੂ ਚੌਂਕੀਦਾਰਾਂ ਦਾ ਇੱਕ ਮੀਟਿੰਗ ਪ੍ਰਧਾਨ ਨਛੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਮਰਾਲਾ ਇਲਾਕੇ ਦੇ ਸਮੂਹ ਇਲਾਕੇ ਦੇ ਚੌਂਕੀਦਾਰਾਂ ਨੇ ਭਾਗ ਲਿਆ ਅਤੇ ਮੀਟਿੰਗ ਵਿੱਚ ਚੌਂਕੀਦਾਰਾਂ ਦੀਆਂ ਮੰਗਾਂ ਸਬੰਧੀ ਮਤੇ ਪਾਸ ਕੀਤੇ ਗਏ।ਜਿਸ ਵਿੱਚ ਪ੍ਰਮੁੱਖ ਤੌਰ ਪਹਿਲਾ ਮਤਾ ਜਿਸ ਵਿੱਚ ਉਨਾਂ ਮੰਗ ਕੀਤੀ ਕਿ ਮਰਨ ਅਤੇ ਜਨਮ ਦਾ ਰਿਕਾਰਡ ਚੌਂਕੀਦਾਰਾਂ ਨੂੰ ਸੌਂਪਿਆ ਜਾਵੇ।ਦੂਸਰੇ ਮਤੇ ਵਿੱਚ ਕੁੱਝ ਪਿੰਡਾਂ ਦੇ ਸਰਪੰਚਾਂ ਵੱਲੋਂ ਠੀਕਰੀ ਪਹਿਰੇ ਸਬੰਧੀ ਚੌਂਕੀਦਾਰਾਂ ਨੂੰ ਤੰਗ ਪਰੇਸ਼ਾਨ ਕਰਨਾ ਠੀਕ ਨਹੀਂ ਹੈ, ਜਦੋਂ ਤੱਕ ਸਰਕਾਰ ਵੱਲੋਂ ਕੋਈ ਆਰਡਰ ਪੇਸ਼ ਨਹੀਂ ਹੁੰਦਾ ਉਦੋਂ ਕਿਸੇ ਵੀ ਪਿੰਡ ਦਾ ਸਰਪੰਚ ਜਾਣਬੁੱਝ ਕੇ ਚੌਂਕੀਦਾਰਾਂ ਨੂੰ ਇਕੱਲੇ ਤੌਰ ਤੇ ਪਹਿਰਾ ਲਾਉਣ ਲਈ ਨਾ ਕਹੇ।ਸਮਰਾਲਾ ਤਹਿਸੀਲ ਅੰਦਰ ਕਈ ਪਿੰਡਾਂ ਵਿੱਚ ਚੌਂਕੀਦਾਰਾਂ ਦੀ ਮੌਤ ਹੋ ਜਾਣ ਕਾਰਨ ਉਨਾਂ ਦੀ ਥਾਂ ਖਾਲੀ ਪਈ ਹੈ, ਉਨਾਂ ਦੀ ਥਾਂ ਨਵੇਂ ਚੌਂਕੀਦਾਰਾਂ ਦੀ ਨਿਯੁਕਤੀ ਕੀਤੀ ਜਾਵੇ। ਇਸ ਤੋਂ ਇਲਾਵਾ ਸਮੂਹ ਚੌਂਕੀਦਾਰਾਂ ਨੇ ਮੰਗ ਕੀਤੀ ਕਿ ਚੌਂਕੀਦਾਰਾਂ ਨੂੰ ਵੱਡੀ ਲੱਠ, ਬੈਟਰੀ ਅਤੇ ਵਰਦੀ ਦਿੱਤੀ ਜਾਵੇ।ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਪ੍ਰਧਾਨ ਹਰਬੰਸਪੁਰਾ, ਕੈਸ਼ੀਅਰ ਜਸਦੇਵ ਸਿੰਘ ਬਰਮਾ, ਮੀਤ ਪ੍ਰਧਾਨ ਮੇਵਾ ਸਿੰਘ ਭੌਰਲਾ ਚਾਵਾ, ਗੁਰਦਾਸ ਸਿੰਘ ਮਾਨੰੂਪੁਰ, ਕੁਲਵੰਤ ਸਿੰਘ ਮਾਨੂੰਪੁਰ, ਜਰਨੈਲ ਸਿੰਘ ਘਰਖਣਾ, ਭਜਨ ਸਿੰਘ ਬੌਂਦਲ, ਜੀਤ ਸਿੰਘ ਸਿਹਾਲਾ, ਮੇਵਾ ਸਿੰਘ ਟੋਡਰਪੁਰ, ਚਰਨਜੀਤ ਸਿੰਘ ਬਹਿਲੋਲਪੁਰ, ਜਰਨੈਲ ਸਿੰਘ ਬਗਲੀ ਖੁਰਦ, ਹਰਬੰਸ ਸਿੰਘ ਬਗਲੀ ਖੁਰਦ, ਰਜਿੰਦਰ ਸਿੰਘ ਨੀਲੋਂ ਕਲਾਂ, ਗੁਲਜ਼ਾਰ ਸਿੰਘ ਘੁਲਾਲ, ਗੁਰਚਰਨ ਸਿੰਘ ਖੱਟਰਾਂ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply