Friday, November 13, 2026

ਪਾਵਰ ਕਾਰਪੋਰੇਸ਼ਨ ਪੈਨਸ਼ਨਰਜ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ

ਸਮਰਾਲਾ, 11 ਅਗਸਤ (ਪੰਜਾਬ ਪੋਸਟ- ਕੰਗ) – ਅੱਜ ਪਾਵਰ ਕਾਰਪੋਰੇਸ਼ਨ ਮੰਡਲ ਸਮਰਾਲਾ ਦੇ ਸਮੂਹ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ PPN1108201718ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਗੁਰਨਾਮ ਸਿੰਘ ਸਕੱਤਰ ਨੇ ਪਿਛਲੀ ਮੀਟਿੰਗ ਵਿੱਚ ਹੋਏ ਕੰਮਾਂ ਬਾਰੇ ਜਾਣੂ ਕਰਵਾਇਆ।ਬਚਨ ਸਿੰਘ ਸਰਪਰਸਤ ਮੰਡਲ ਸਮਰਾਲਾ ਨੇ ਕਿਹਾ ਕਿ ਜੋ ਧਰਨਾ ਮਿਤੀ 20 ਜੁਲਾਈ ਨੂੰ ਮੰਡਲ ਦਫਤਰ ਵਿੱਚ ਦਿੱਤਾ ਸੀ, ਉਸ ਵਿੱਚ ਪਹੁੰਚੇ ਪੈਨਸ਼ਨਰਜ ਦਾ ਧੰਨਵਾਦ ਕਰਦੇ ਹੋਏ ਕਿਹਾ, ਇਸ ਵਿੱਚ ਵੱਧ ਤੋਂ ਵੱਧ ਇਕੱਠ ਕਰਕੇ ਪਾਵਰ ਕਾਰਪੋਰੇਸ਼ਨ ’ਤੇ ਦਬਾਅ ਪਾਇਆ ਜਾ ਸਕਦਾ ਸੀ। ਜੁਗਲ ਕਿਸ਼ੋਰ ਸਾਹਨੀ ਜਨਰਲ ਸਕੱਤਰ ਨੇ ਦੱਸਿਆ ਕਿ ਮਿਤੀ  17 ਅਗਸਤ ਨੂੰ ਜਲੰਧਰ ਦੇਸ਼ ਭਗਤ ਯਾਦਗਰੀ ਹਾਲ ਵਿੱਚ ਪੰਜਾਬ ਦੇ ਸਮੂਹ ਡੇਲੀਗਟਾਂ ਦੀ ਕਨਵੈਂਨਸ਼ਨ ਹੋਣ ਜਾ ਰਹੀ ਹੈ।ਜਿਸ ਵਿੱਚ ਸਮਰਾਲਾ ਮੰਡਲ ਦੇ ਡੇਲੀਗੇਟ ਵੀ ਪਹੁੰਚਣਗੇ।ਇਸ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਕਰਾਉਣ ਲਈ ਦਬਾਅ ਪਾਇਆ ਜਾਵੇਗਾ।ਜਿਸ ਵਿੱਚ ਯੂਨਿਟਾਂ ਦੀ ਖਪਤ ਰਿਆਇਤ, ਮਹਿੰਗਾਈ ਭੱਤੇ ਦਾ ਬਕਾਇਆ, 18 ਮਹੀਨੇ ਦੀਆਂ ਕਿਸ਼ਤਾਂ, ਮੈਡੀਕਲ ਭੱਤਾ 2500/- ਰੁਪਏ ਕਰਨ ਬਾਰੇ, 23 ਸਾਲ ਸਕੇਲ ਬਿਨਾਂ ਸ਼ਰਤ ਲਾਗੂ ਕਰਨ ਬਾਰੇ, ਪੇ ਬੈਂਡ 2006 ਤੋਂ ਲਾਗੂ ਕੀਤਾ ਜਾਵੇ ਜਿਸ ਨੂੰ ਪੰਜਾਬ ਸਰਕਾਰ ਜਾਰੀ ਕਰ ਚੁੱਕੀ ਹੈ।ਇਸੇ ਤਰਾਂ ਪਾਵਰ ਕਾਰਪੋਰੇਸ਼ਨ ਵਿੱਚ ਜਾਰੀ ਕੀਤੀ ਜਾਵੇ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਪ੍ਰੈੱਸ ਸਕੱਤਰ, ਪ੍ਰੇਮ ਸਿੰਘ ਐਸ.ਡੀ.ਓ ਸੀਨੀ: ਵਾਈਸ ਪ੍ਰਧਾਨ, ਦਰਸ਼ਨ ਸਿੰਘ ਖਜ਼ਾਨਚੀ, ਪ੍ਰੇਮ ਚੰਦ ਭਲਾ ਲੋਕ, ਪ੍ਰੇਮ ਕੁਮਾਰ, ਅਮਰੀਕ ਸਿੰਘ, ਮੋਹਣ ਸਿੰਘ, ਰਾਜਿੰਦਰ ਵਡੇਰਾ ਜਨਰਲ ਸਕੱਤਰ ਆਦਿ ਸ਼ਾਮਿਲ ਸਨ।

Check Also

ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ

ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …

Leave a Reply